ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਾਹਨ ਐਕਟ ਤਹਿਤ ਜੁਰਮਾਨੇ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਕਵਾਇਦ

Posted On September - 12 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ

ਨਵੇਂ ਵਾਹਨ ਐਕਟ ਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਯੂਥ ਕਾਂਗਰਸ ਦੇ ਕਾਰਕੁਨ। -ਫੋਟੋ: ਦਿਓਲ

ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਸਰਕਾਰ ਸੋਧੇ ਹੋਏ ਮੋਟਰ ਵ੍ਹੀਕਲ ਐਕਟ ਤਹਿਤ ਜੁਰਮਾਨੇ ਤੋਂ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਤੇ ਇਸ ਬਾਰੇ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਹਿੱਸੇਦਾਰਾਂ ਤੋਂ ਫੀਡਬੈਕ ਲੈ ਰਹੀ ਹੈ ਤੇ ਇਹ ਦੇਖ ਰਹੀ ਹੈ ਕਿ ਹੋਰ ਰਾਜ ਕਿਵੇਂ ਇਸ ’ਤੇ ਅੱਗੇ ਵਧ ਰਹੇ ਹਨ। ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ 1 ਸਤੰਬਰ 2019 ਤੋਂ ਟਰੈਫ਼ਿਕ ਨਿਯਮਾਂ ਤਹਿਤ ਵਧ ਜੁਰਮਾਨੇ ਲਗਾਏ ਜਾਣ ਤੋਂ ਬਾਅਦ ਦਿੱਲੀ ’ਚ ਪੈਦਾ ਹੋਈਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਦਿੱਲੀ ਟ੍ਰਾਂਸਪੋਰਟ ਮੰਤਰਾਲੇ ਵੱਲੋਂ ਕਈ ਫ਼ੈਸਲੇ ਲਏ ਗਏ। ਉਨ੍ਹਾਂ ਕਿਹਾ ਕਿ ਸੋਧੇ ਹੋਏ ਐਕਟ ਤਹਿਤ 61 ਅਪਰਾਧਾਂ ਵਿਚੋਂ 27 ਅਜਿਹੇ ਹਨ ਜਿਨ੍ਹਾਂ ’ਤੇ ਰਾਜ ਸਰਕਾਰਾਂ ਦਾ ਹੈ ਬਾਕੀ 34 ਜੁਰਮਾਂ ਦੇ ਮਾਮਲੇ ’ਚ ਸਬੰਧਤ ਰਾਜ ਸਰਕਾਰਾਂ ਆਪਣੇ ਵਿਵੇਕ ਦੀ ਵਰਤੋਂ ਕਰ ਸਕਦੀਆਂ।
ਦਿੱਲੀ ਸਕੱਤਰੇਤ ’ਚ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਦਿੱਲੀ ’ਚ ਤਕਰੀਬਨ 10 ਮਿਲੀਅਨ ਵਾਹਨ ਹਨ। ਇਨ੍ਹਾਂ ਵਿਚੋਂ ਜੇ ਪੈਟਰੋਲ ਵਾਲੇ 10 ਸਾਲ ਪੁਰਾਣੇ ਵਾਹਨ ਤੇ 10 ਸਾਲ ਪੁਰਾਣੇ ਡੀਜ਼ਲ ਨੂੰ ਹਟਾ ਦਿੱਤਾ ਜਾਵੇ ਤਾਂ ਤਕਰੀਬਨ 70 ਲੱਖ ਵਾਹਨ ਬਚੇ ਹਨ। 1 ਸਤੰਬਰ 2019 ਤੋਂ ਪਹਿਲਾਂ, ਲਗਭਗ 15 ਹਜ਼ਾਰ ਵਾਹਨ ਪ੍ਰਤੀ ਦਿਨ ਟਰੈਫ਼ਿਕ ਪ੍ਰਦੂਸ਼ਣ ਸਰਟੀਫਿਕੇਟ ਨਵੀਨੀਕਰਣ ਜਾਰੀ ਕਰਦੇ ਸਨ, ਜਦੋਂ ਕਿ 1 ਸਤੰਬਰ ਤੋਂ ਬਾਅਦ ਇਹ ਅੰਕੜਾ 45000 ਤੋਂ ਵੱਧ ਹੋ ਗਿਆ ਹੈ ਤੇ ਇਹ ਅੰਕੜਾ ਹਰ ਰੋਜ਼ ਵਧਦਾ ਜਾ ਰਿਹਾ ਹੈ। ਰੋਜ਼ਾਨਾ 2200 ਤੋਂ ਵੱਧ ਪ੍ਰਦੂਸ਼ਣ ਸਰਟੀਫਿਕੇਟ ਬਣ ਚੁੱਕੇ ਹਨ। ਦਿੱਲੀ ’ਚ 941 ਪ੍ਰਦੂਸ਼ਣ ਜਾਂਚ ਕੇਂਦਰ ਚੱਲ ਰਹੇ ਹਨ।

ਨਵੇਂ ਵਹੀਕਲ ਐਕਟ ਦੀ ਖ਼ਿਲਾਫ਼ ਨਾਅਰੇਬਾਜ਼ੀ
ਨਵੀਂ ਦਿੱਲੀ (ਪੱਤਰ ਪ੍ਰੇਰਕ) ਕੇਂਦਰੀ ਸੜਕ ਤੇ ਆਵਜਾਈ ਮੰਤਰਾਲੇ ਵੱਲੋਂ 1 ਸਤੰਬਰ ਤੋਂ ਲਾਗੂ ਕੀਤੇ ਗਏ ਗੱਡੀਆਂ ਦੇ ਨਿਯਮਾਂ ਬਾਰੇ ਐਕਟ ਖ਼ਿਲਾਫ਼ ਦਿੱਲੀ ਯੂਥ ਕਾਂਗਰਸ ਵੱਲੋਂ ਸਕੂਟਰ/ਮੋਟਰਸਾਈਕਲਾਂ ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਵੈੱਬਸਾਈਟ ਉਪਰ ਗੱਡੀ ਮਾਲਕਾਂ ਦੇ ਵੇਰਵਿਆਂ ਦੀ ਸਾਰੀ ਜਾਣਕਾਰੀ ਅਪਲੋੋਡ ਕੀਤੀ ਹੋਈ ਹੈ ਜੋ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਤਾਂ ਹੈ ਹੀ ਨਾਲ ਹੀ ਦਹਿਸ਼ਤਗਰਦੀ ਤਾਕਤਾਂ ਵੱੱਲੋਂ ਇਹ ਜਾਣਕਾਰੀ ਦੇਸ਼ ਵਿਰੋਧੀ ਕਾਰਵਾਈਆਂ ਲਈ ਇਸਤੇਮਾਲ ਹੋਣ ਦਾ ਡਰ ਵੀ ਹੈ। ਯੂਥ ਪ੍ਰਧਾਨ ਸ੍ਰੀਨਿਵਾਸ ਨੇ ਮੰਗ ਕੀਤੀ ਕਿ ਇਹ ਜਾਣਕਾਰੀ ‘ਓਟੀਪੀ’ ਦੀ ਸਹੂਲਤ ਨਾਲ ਦਿੱਲੀ ਪੁਲੀਸ ਨੂੰ ਦਿੱਤੇ ਜਾਣ ਦੇ ਪ੍ਰਬੰਧ ਕੀਤੇ ਜਾਣ। ਪ੍ਰਦਰਸ਼ਨਕਾਰੀਆਂ ਨੇ ਮੋਟਰਸਾਈਕਲਾਂ ਤੇ ਸਕੂਟਰਾਂ ਨੂੰ ਹਵਾ ਵਿੱਚ ਚੁੱਕ ਕੇ ਵਿਰੋਧ ਕੀਤਾ ਤੇ ਬਹੁਤ ਜ਼ਿਆਦਾ ਤੇ ਗ਼ੈਰਕਾਨੂੰਨੀ ਟਰੈਫਿਕ ਜੁਰਮਾਨਿਆਂ ਦੀ ਖ਼ਿਲਾਫ਼ਤ ਕੀਤੀ।


Comments Off on ਵਾਹਨ ਐਕਟ ਤਹਿਤ ਜੁਰਮਾਨੇ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਕਵਾਇਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.