ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਵਪਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ

Posted On September - 11 - 2019

ਫ਼ਾਜ਼ਿਲਕਾ ਸ਼ਹਿਰ ’ਚ ਸਮੂਹ ਵਪਾਰ ਮੰਡਲ ਦੇ ਨੁਮਾਇੰਦੇ ਮੀਟਿੰਗ ਕਰਦੇ ਹੋਏ।

ਪਰਮਜੀਤ ਸਿੰਘ
ਫਾਜ਼ਿਲਕਾ, 10 ਸਤੰਬਰ
ਫਾਜ਼ਿਲਕਾ ਵਪਾਰ ਮੰਡਲ ਦੀ ਮੀਟਿੰਗ ਪ੍ਰਧਾਨ ਅਸ਼ੋਕ ਗੁਲਬਧਰ ਦੀ ਪ੍ਰਧਾਨਗੀ ‘ਚ ਸਥਾਨਕ ਸਿਟੀ ਵਿਲਾ ‘ਚ ਹੋਈ ਜਿਸ ‘ਚ ਸ਼ਹਿਰ ਦੀਆਂ ਟਰੇਡ ਯੂਨੀਅਨਾਂ ਦੇ ਕਾਰਜਕਾਰੀ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਸ਼ਨਿੱਚਰਵਾਰ ਨੂੰ ਵਪਾਰੀਆਂ ਨਾਲ ਹੋਈ ਧੱਕੇਸ਼ਾਹੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਨਿੰਦਾ ਕੀਤੀ। ਨਾਲ ਹੀ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ਅਤੇ ਪ੍ਰਸ਼ਾਸਨ ਦੇ ਢਿਲਮੁੱਠ ਵਾਲੇ ਰਵੱਈਏ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੌਰਾਨ ਵਪਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਕਾਰੋਬਾਰੀ ‘ਤੇ ਕੀਤੇ ਗਏ ਹਮਲੇ ਸਬੰਧੀ ਕੇਸ ਦਰਜ ਨਾ ਕੀਤੇ ਜਾਣ ਦੀ ਸੂਰਤ ‘ਚ ਬੁੱਧਵਾਰ ਨੂੰ ਸਾਰੇ ਦੁਕਾਨਦਾਰ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਜਾਣਗੇ।
ਇਸ ਮੌਕੇ ਚੇਅਰਮੈਨ ਪ੍ਰਫੁੱਲ ਚੰਦਰ ਨਾਗਪਾਲ, ਜਨਰਲ ਸਕੱਤਰ ਸਤੀਸ਼ ਧੀਂਗੜਾ, ਕਰਿਆਣਾ ਐਸੋਸੀਏਸ਼ਨ ਦੇ ਪ੍ਰਮੁੱਖ ਕ੍ਰਿਸ਼ਨ ਜਸੂਜਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਓਮ ਸੇਤੀਆ, ਕਪੜਾ ਐਸੋਸੀਏਸ਼ਨ ਦੇ ਸਰਪ੍ਰਸਤ ਸੁਭਾਸ਼ ਚਲਾਨਾ, ਅਸ਼ਵਨੀ ਧੀਂਗੜਾ, ਦੋਲਤ ਰਾਮ ਕਾਠਪਾਲ, ਪਰਮਜੀਤ ਮਹੰਤ, ਅਰੁਣ ਵਧਵਾ, ਚਿਮਨ ਲਾਲ ਗਿਲਹੋਤਰਾ, ਬਾਲ ਕ੍ਰਿਸ਼ਨ ਕਟਾਰੀਆ, ਵਿਜੈ ਨਗੀਨਾ, ਸੋਨੂੰ ਮੋਂਗਾ, ਆਸ਼ੂ ਧੀਂਗੜਾ, ਪੰਮੀ ਗੁਲਬਧਰ, ਮੰਜੀਤ ਕਟਾਰੀਆ ਜੀਤਾ, ਪੱਪੂ ਠਕਰਾਲ, ਰਾਜਨ ਕੁੱਕੜ, ਗੁਰਕਿਰਤ ਸਿੰਘ ਚੁੱਘ, ਬੰਸੀ ਸਾਮਾ, ਗਰੀਸ਼ ਸਚਦੇਵਾ, ਸੁਭਾਸ਼ ਭਠੇਜਾ, ਸੋਨੂੰ ਗੋਕਲਾਨੀ, ਜਗਦੀਸ਼ ਆਹੂਜਾ ਅਤੇ ਹੋਰ ਹਾਜ਼ਰ ਸਨ।


Comments Off on ਵਪਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.