ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 19 - 2019

1- ਪੀਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੀ ਅੰਗਰੇਜ਼ੀ, ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰਥਾ ਨੂੰ ਹੋਰ ਬਿਹਤਰ ਬਣਾ ਕੇ ਕਰੀਅਰ ਦੀਆਂ ਸੰਭਾਵਨਾਵਾਂ ਨਿਖਾਰ ਸਕਦੇ ਹਨ। ਪ੍ਰੋਗਰਾਮ ਦੇ ਤਹਿਤ ਵਜ਼ੀਫ਼ਾ ਲੈਣ ਲਈ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਸਾਰੇ 8 ਜੀਐੱਸਈ ਪੱਧਰ ਪਾਰ ਕਰਨ ਵਾਲੇ (ਉਮਰ 18 ਤੋਂ 35 ਸਾਲ) ਭਾਰਤੀ ਵਿਦਿਆਰਥੀ ਅਤੇ ਪ੍ਰੋਫੈਸ਼ਨਲਜ਼, ਅਪਲਾਈ ਕਰ ਸਕਦੇ ਹਨ। ਬਿਹਤਰੀਨ ਪ੍ਰਦਰਸ਼ਨ ’ਤੇ 10,000 ਰੁਪਏ ਵਜ਼ੀਫ਼ਾ ਮਿਲੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/PMES01
2- ਟੀਡਬਲਿਊਏਐੱਸ ਫੈਲੋਸ਼ਿਪ ਫਾਰ ਰਿਸਰਚ ਐਂਡ ਐਡਵਾਂਸ ਟ੍ਰੇਨਿੰਗ 2019: ਵਰਲਡ ਅਕੈਡਮੀ ਆਫ ਸਾਇੰਸਿਜ਼ (ਟੀਡਬਲਿਊਏਐੱਸ) ਨੇ ਟੀਡਬਲਿਊਏਐੱਸ ਫੈਲੋਸ਼ਿਪ ਲਈ ਐੱਮਐੱਸਸੀ ਜਾਂ ਇਸ ਦੇ ਬਰਾਬਰ ਡਿਗਰੀ ਕਰ ਚੁੱਕੇ ਵਿਦਿਆਰਥੀਆਂ ਤੇ ਖੋਜਕਰਤਾਵਾਂ, ਜੋ ਰਿਸਰਚ ਅਤੇ ਐਡਵਾਂਸ ਟ੍ਰੇਨਿੰਗ ਲਈ ਵਿਕਾਸਸ਼ੀਲ ਦੇਸ਼ਾਂ ਦੀਆਂ ਖੋਜ ਸੰਸਥਾਵਾਂ ਵਿਚ 3 ਤੋਂ 12 ਮਹੀਨੇ ਲਈ ਖੋਜ ਕਰਨੀ ਚਾਹੁੰਦੇ ਹਨ, ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਕਿਸੇ ਵੀ ਵਿਕਾਸਸ਼ੀਲ ਦੇਸ਼ ਦੇ ਨਾਗਰਿਕ ਉਮੀਦਵਾਰ ਕਿਸੇ ਰਿਸਰਚ ਇੰਸਟੀਚਿਊਟ ਵਿਚ ਨੈਚੁਰਲ ਸਾਇੰਸ ਨਾਲ ਸਬੰਧਤ ਖੇਤਰ ‘ਚ ਕੰਮ ਕਰ ਰਹੇ ਹੋਣ। ਹਵਾਈ ਯਾਤਰਾ ਖ਼ਰਚ, 300 ਅਮਰੀਕੀ ਡਾਲਰ ਪ੍ਰਤੀ ਮਹੀਨਾ ਅਤੇ ਹੋਰ ਪੁਰਸਕਾਰ ਰਾਸ਼ੀ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 1 ਅਕਤੂਬਰ, 2019
ਲਿੰਕ: http://www.b4s.in/PT/TFR2
3- ਮਿਲਰ ਰਿਸਰਚ ਫੈਲੋਸ਼ਿਪ 2019: ਮਿਲਰ ਇੰਸਟੀਚਿਊਟ ਫਾਰ ਬੇਸਿਕ ਰਿਸਰਚ ਇਨ ਸਾਇੰਸ, ਕੈਲੋਫੋਰਨੀਆ ਨੇ ਸਾਇੰਸ ਵਿਸ਼ਿਆਂ ‘ਤੇ ਆਧਾਰਿਤ ਅਗਲੇ ਸਾਲ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਕੈਲੇਫੋਰਨੀਆ ਸਥਿਤ ਬਾਰਕਲੇ ਕੈਂਪਸ ਵਿਖੇ ਸ਼ੁਰੂ ਹੋਣ ਵਾਲੇ ਰਿਸਰਚ ਪ੍ਰੋਗਰਾਮ ਦੇ ਲਈ ਹੋਣਹਾਰ ਨੌਜਵਾਨ ਖੋਜਕਰਤਾਵਾਂ ਪਾਸੋਂ ਅਰਜ਼ੀਆਂ ਮੰਗੀਆਂ ਹਨ। ਅੰਗਰੇਜ਼ੀ ’ਚ ਮੁਹਾਰਤ ਵਾਲੇ ਉਮੀਦਵਾਰ, ਜਿਨ੍ਹਾਂ ਹਾਲ ਹੀ ‘ਚ ਪੀਐੱਚਡੀ ਡਿਗਰੀ ਪਾਸ ਕੀਤੀ ਹੋਵੇ ਜਾਂ ਜਲਦੀ ਹੀ ਡਿਗਰੀ ਪ੍ਰਾਪਤ ਕਰਨ ਵਾਲੇ ਹੋਣ, ਜਿਨ੍ਹਾਂ ਕੋਲ ਜੇ-ਵਨ ਵੀਜ਼ਾ ਹੋਵੇ ਜਾਂ ਦੋ ਸਾਲ ਜਾਂ ਘੱਟ ਸਮੇਂ ਵਿਚ ਪੋਸਟ-ਡਾਕਟੋਰਲ ਡਿਗਰੀ ਪ੍ਰਾਪਤ ਕੀਤੀ ਹੋਵੇ ਅਤੇ ਕਿਤੇ ਵੀ ਅਸਿਸਟੈਂਟ, ਐਸੋਸੀਏਟ ਜਾਂ ਫਿਰ ਪ੍ਰੋਫੈਸਰ ਦੇ ਅਹੁਦੇ ‘ਤੇ ਕੰਮ ਨਾ ਕਰ ਰਹੇ ਹੋਣ, ਅਪਲਾਈ ਕਰ ਸਕਦੇ ਹਨ। ਹਰ ਸਾਲ 65,000 ਅਮਰੀਕੀ ਡਾਲਰ, ਖੋਜ ਲਈ ਫੰਡ ਦੇ ਰੂਪ ‘ਚ 10,000 ਯੂਐੱਸਡੀ ਤੇ ਹੋਰਨਾਂ ਖ਼ਰਚਿਆਂ ਲਈ 3,000 ਯੂਐੱਸਡੀ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 10 ਅਕਤੂਬਰ, 2019
ਲਿੰਕ: http://www.b4s.in/PT/MRF3
4- ਓਐੱਨਜੀਸੀ ਸਕਾਲਰਸ਼ਿਪ ਟੂ ਮੈਰੀਟੋਰੀਅਸ ਐੱਸਸੀ/ਐੱਸਟੀ ਸਟੂਡੈਂਟਸ 2018-19: ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਟਿਡ (ਓਐੱਨਜੀਸੀ) ਵੱਲੋਂ ਓਐੱਨਜੀਸੀ ਸਕਾਲਰਸ਼ਿਪ ਟੂ ਮੈਰੀਟੋਰੀਅਸ ਐੱਸਸੀ/ਐੱਸਟੀ ਸਟੂਡੈਂਟਸ 2018-19 ਲਈ ਉਨ੍ਹਾਂ ਵਿਦਿਆਰਥੀਆਂ, ਜਿਨ੍ਹਾਂ ਇੰਜਨੀਅਰਿੰਗ ਜਾਂ ਮੈਡੀਕਲ ਸਟ੍ਰੀਮ ਦੇ ਪਹਿਲੇ ਸਾਲ ਗ੍ਰੈਜੂਏਸ਼ਨ ਡਿਗਰੀ ਕੋਰਸ ਵਿਚ ਦਾਖ਼ਲਾ ਲਿਆ ਹੋਵੇ ਅਤੇ ਐੱਮਬੀਏ, ਜ਼ੂਆਲੋਜੀ ਜਾਂ ਜੀਓ-ਫਿਜ਼ਿਕਸ ਦੇ ਪਹਿਲੇ ਸਾਲ ਪੋਸਟ ਮਾਸਟਰ ਡਿਗਰੀ ਕੋਰਸ ਵਿਚ ਦਾਖ਼ਲਾ ਲੈ ਚੁੱਕੇ ਹਨ, ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਸਕਾਲਰਸ਼ਿਪ ਐੱਸਸੀ/ਐੱਸਟੀ ਵਰਗ ਦੇ ਵਿਦਿਆਰਥੀਆਂ ਲਈ ਹੈ ਅਤੇ 50 ਫ਼ੀਸਦੀ ਸੀਟਾਂ ਵਿਦਿਆਰਥਣਾਂ ਲਈ ਹਨ। ਮੈਡੀਕਲ ਅਤੇ ਇੰਜਨੀਅਰਿਗ ਡਿਗਰੀ ਲਈ 12ਵੀਂ ਵਿਚ ਘੱਟੋ ਘੱਟ 60 ਫ਼ੀਸਦੀ; ਐੱਮਬੀਏ, ਜ਼ੂਆਲੋਜੀ ਅਤੇ ਜੀਓ-ਫਿਜ਼ਿਕਸ ਵਿਚ ਮਾਸਟਰਜ਼ ਡਿਗਰੀ ਲਈ ਗ੍ਰੈਜੂਏਸ਼ਨ ਵਿਚ 60 ਫ਼ੀਸਦੀ ਅੰਕ ਹੋਣ। ਪਰਿਵਾਰਕ ਸਾਲਾਨਾ ਆਮਦਨ 4.50 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪਹਿਲੀ ਅਕਤੂਬਰ 2019 ਤਕ 30 ਸਾਲ ਉਮਰ ਵਰਗ ਦੇ ਵਿਦਿਆਰਥੀ, ਜਿਨ੍ਹਾਂ ਨੂੰ ਕਿਸੇ ਹੋਰ ਸਰੋਤ ਤੋਂ ਵਿੱਤੀ ਸਹਾਇਤਾ ਨਾ ਮਿਲ ਰਹੀ ਹੋਵੇ, ਅਪਲਾਈ ਕਰ ਸਕਦੇ ਹਨ। ਸਕਾਲਰਸ਼ਿਪ ਦੇ ਰੂਪ ‘ਚ 48,000 ਰੁਪਏ ਤਕ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ। ਚਾਹਵਾਨ ਆਪਣੇ ਸਕੂਲ, ਕਾਲਜ, ਯੂਨੀਵਰਟੀ, ਸੰਸਥਾ ਦੀ ਸਹਾਇਤਾ ਨਾਲ ਜ਼ੋਨ-ਵਾਈਜ਼ ਅਪਲਾਈ ਕਰ ਸਕਦੇ ਹਨ। ਜ਼ੋਨ ਲਈ ਐਪਲੀਕੇਸ਼ਨ ਫਾਰਮ ਵੇਖੋ।
ਅਰਜ਼ੀ ਦੀ ਆਖ਼ਰੀ ਤਰੀਕ: 15 ਅਅਕਤੂਬਰ, 2019
ਲਿੰਕ: http://www.b4s.in/PT/OST2
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.