‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 12 - 2019

1- ਯੂਨਾਈਟਿਡ ਨੇਸ਼ਨਜ਼-ਨਿਪੋਨ ਫਾਊਂਡੇਸ਼ਨ ਕ੍ਰਿਟਿਕਲ ਨੀਡਜ਼ ਫੈਲੋਸ਼ਿਪ 2019: ਆਪਣੇ ਦੇਸ਼ ਦੇ ਮਹਾਸਾਗਰ ਮਾਮਲਿਆਂ ਨਾਲ ਜੁੜੀਆਂ ਰਣਨੀਤਆਂ ਬਾਰੇ ਕੰਮ ਕਰਨ ਲਈ ਨਿਪੋਨ ਫਾਊਂਡੇਸ਼ਨ ਵੱਲੋਂ ਨਿਊਯਾਰਕ ਵਿਖੇ 4 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਟ੍ਰੇਨਿੰਗ ਲਈ ਯੂਨਾਈਟਿਡ ਨੇਸ਼ਨਜ਼ (ਸੰਯੁਕਤ ਰਾਸ਼ਟਰ) ਦੇ ਮਹਾਸਾਗਰ ਮਾਮਲਿਆਂ ਦੇ ਵਿਭਾਗ ਅਤੇ ਮਹਾਸਾਗਰ ਕਾਨੂੰਨ (ਡੀਓਏਐੱਲਓਐੱਸ) ਨੇ ਇਸ ਖੇਤਰ ਨਾਲ ਜੁੜੇ ਵਿਕਾਸਸ਼ੀਲ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਪਾਸੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮਰ 25 ਤੋਂ 40 ਸਾਲ ਦੇ ਦਰਮਿਆਨ ਹੋਵੇ ਅਤੇ ਦੇਸ਼ ਦੇ ਸਮੁੰਦਰ ਅਤੇ ਮਹਾਸਾਗਰ ਦੇ ਮਹੱਤਵਪੂਰਨ ਮੁੱਦਿਆਂ ਸਬੰਧੀ ਮਾਸਟਰਜ਼ ਡਿਗਰੀ ਕੀਤੀ ਹੋਵੇ। ਡੀਓਏਐੱਲਓਐੱਸ ਵਿਚ ਚਾਰ ਮਹੀਨੇ ਦੀ ਟ੍ਰੇਨਿੰਗ, ਭੱਤੇ, ਯਾਤਰਾ ਖ਼ਰਚ, ਸਿਹਤ ਬੀਮਾ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 13 ਸਤੰਬਰ, 2019
ਲਿੰਕ: http://www.b4s.in/PT/CNF1
2- ਕੀਪ ਇੰਡੀਆ ਸਮਾਈਲਿੰਗ ਫਾਊਂਡਸ਼ਨ ਸਕਾਲਰਸ਼ਿਪ ਪ੍ਰੋਗਰਾਮ ਫਾਰ ਐਜੂਕੇਸ਼ਨ 2019: ਕੋਲਗੇਟ-ਪਾਮੋਲਿਵ (ਇੰਡੀਆ) ਲਿਮਟਿਡ ਵੱਲੋਂ ਇਸ ਸਾਲ 10ਵੀਂ/12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ, ਬਾਰ੍ਹਵੀਂ, ਤਿੰਨ ਸਾਲਾ ਗਰੈਜੂਏਸ਼ਨ ਡਿਗਰੀ, ਡਿਪਲੋਮਾ ਜਾਂ 4 ਸਾਲਾ ਇੰਜਨੀਅਰਿੰਗ ਡਿਗਰੀ ਪੂਰੀ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਲਈ 75 ਫ਼ੀਸਦੀ ਅੰਕਾਂ ਨਾਲ 10ਵੀਂ ਜਮਾਤ ਪਾਸ ਵਿਦਿਆਰਥੀ, ਜਿਨ੍ਹਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿਚ 11ਵੀਂ ਜਮਾਤ ‘ਚ ਦਾਖ਼ਲਾ ਲਿਆ ਹੋਵੇ ਜਾਂ 60 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਵਿਦਿਆਰਥੀ, ਜਿਨ੍ਹਾਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ, ਕਾਲਜ, ਯੂਨੀਵਰਸਿਟੀ ਵਿਚ 3 ਸਾਲਾ ਗਰੈਜੂਏਸ਼ਨ, 3 ਸਾਲਾ ਡਿਪਲੋਮਾ ਜਾਂ 4 ਸਾਲਾ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ, ਜਾਂ ਫਿਰ 12ਵੀਂ ਕਲਾਸ ਤੋਂ ਬਾਅਦ ਇਕ ਸਾਲਾ ਵੋਕੇਸ਼ਨਲ ਕੋਰਸ ਵਿਚ ਦਾਖ਼ਲਾ ਲਿਆ ਹੋਵੇ। ਸਾਲਾਨਾ ਪਰਿਵਾਰਕ ਆਮਦਨ 5 ਲੱਖ ਤੋਂ ਘੱਟ ਹੋਵੇ। 11ਵੀਂ, 12ਵੀਂ ਕਲਾਸ ਲਈ ਹਰ ਸਾਲ 20,000 ਰੁਪਏ, ਇਕ ਸਾਲਾ ਵੋਕੇਸ਼ਨਲ ਕੋਰਸ ਲਈ 20,000 ਰੁਪਏ, ਤਿੰਨ ਸਾਲਾ ਡਿਗਰੀ, ਡਿਪਲੋਮਾ ਅਤੇ ਚਾਰ ਸਾਲਾ ਇੰਜਨੀਅਰਿੰਗ ਡਿਗਰੀ ਲਈ ਹਰ ਸਾਲ 30,000 ਰੁਪਏ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/COS1
3- ਬੇਗ਼ਮ ਹਜ਼ਰਤ ਮਹਿਲ ਨੈਸ਼ਨਲ ਸਕਾਲਰਸ਼ਿਪ ਫਾਰ ਮਾਇਨਾਰਿਟੀਜ਼ ਗਰਲਜ਼ 2019-20: ਘੱਟ ਗਿਣਤੀ ਭਾਈਚਾਰੇ (ਮੁਸਲਿਮ, ਈਸਾਈ, ਸਿੱਖ, ਜੈਨ, ਬੋਧੀ ਅਤੇ ਪਾਰਸੀ) ਦੀਆਂ 9ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਲਈ ਭਾਰਤ ਸਰਕਾਰ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੇਲੋਂ ਉਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 9ਵੀਂ ਤੋਂ 12ਵੀਂ ਦੀਆਂ ਵਿਦਿਆਰਥਣਾਂ, ਜਿਨ੍ਹਾਂ ਨੇ ਪਿਛਲੀ ਕਲਾਸ ਵਿਚ ਘੱਟੋ ਘੱਟ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਸਾਰੇ ਵਸੀਲਿਆਂ ਤੋਂ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਸਕੂਲ/ਕਾਲਜ ਦੀ ਫੀਸ, ਪਾਠ ਪੁਸਤਕਾਂ ਸਮੇਤ ਸਟੇਸ਼ਨਰੀ ਆਦਿ ਦਾ ਖ਼ਰਚ ਅਤੇ ਹੋਸਟਲ ਦੀ ਫੀਸ ਦੇ ਭੁਗਤਾਨ ਲਈ 9ਵੀਂ ਤੇ 10ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਦੋ ਕਿਸ਼ਤਾਂ ਵਿਚ 10,000 ਰੁਪਏ (ਸਾਲਾਨਾ) ਅਤੇ 11ਵੀਂ-12ਵੀਂ ਲਈ 12,000 ਰੁਪਏ (ਸਾਲਾਨਾ) ਦੋ ਕਿਸ਼ਤਾਂ ਵਿਚ ਦਿੱਤੇ ਜਾਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/MAN1
4- ਏਆਈਸੀਟੀਈ ਪੀਜੀ (ਗੇਟ/ਜੀਪੈਟ) ਸਕਾਲਰਸ਼ਿਪ 2019-20: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੀ ਕੁੱਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਨੇ ਗੇਟ ਅਤੇ ਜੀਪੈਟ ਪਾਸ ਗਰੈਜੂਏਟ ਉਮੀਦਵਾਰਾਂ ਪਾਸੋਂ ਤਕਨੀਕੀ ਸਿੱਖਿਆ ਵਿਚ ਮਾਸਟਰਜ਼ ਡਿਗਰੀ ਕਰਨ ਲਈ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰ ਨੇ ਗੇਟ/ਜੀਪੈਟ ਪ੍ਰੀਖਿਆ ਵਿਚ ਚੰਗੇ ਸਕੋਰ ਪ੍ਰਾਪਤ ਕੀਤੇ ਹੋਣ ਅਤੇ ਵਿੱਦਿਅਕ ਵਰ੍ਹੇ 2019-20 ਦੌਰਾਨ ਏਆਈਸੀਟੀਈ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਵਿਚ ਐੱਮਟੈੱਕ/ਐੱਮਈ/ਐੱਮਈ/ਐੱਮ ਫਾਰਮਾ/ਐੱਮਐੱਚ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ। ਵਿਦਿਆਰਥੀ ਨੂੰ ਕੋਰਸ ਜਾਂ ਦੋ ਸਾਲ ਦੇ ਸਮੇਂ (ਦੋਵਾਂ ਵਿਚ ਜੋ ਵੀ ਘੱਟ ਹੋਵੇ) ਲਈ 12,400 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/PGA1
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.