ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 5 - 2019

1- ਵੈਨੀਅਰ ਕੈਨੇਡਾ ਗਰੈਜੂਏਟ ਸਕਾਲਰਸ਼ਿਪ 2019: ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਕੈਨੇਡਾ ਵੱਲੋਂ ਸੋਸ਼ਲ ਸਾਇੰਸ, ਨੈਚੁਰਲ ਸਾਇੰਸ, ਹਿਊਮੈਨਿਟੀਜ਼, ਮੈਡੀਕਲ ਅਤੇ ਇੰਜਨੀਅਰਿੰਗ ’ਚ ਮਾਸਟਰਜ਼ ਡਿਗਰੀ ਕਰ ਚੁੱਕੇ ਹੋਣਹਾਰ ਵਿਦਿਆਰਥੀਆਂ, ਜੋ ਇਨ੍ਹਾਂ ਵਿਸ਼ਿਆਂ ਵਿਚ ਖੋਜ ਲਈ ਡਾਕਟੋਰਲ ਡਿਗਰੀ ਕਰਨੀ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਉਨ੍ਹਾਂ ਡਾਕਟੋਰਲ ਡਿਗਰੀ ਲਈ ਕੈਨੇਡਾ ਦੀ ਕਿਸੇ ਯੂਨੀਵਰਸਿਟੀ ਵਿਚ ਘੱਟੋ ਘੱਟ 20 ਮਹੀਨੇ ਪਹਿਲਾਂ ਦਾਖ਼ਲਾ ਲਿਆ ਹੋਵੇ (1 ਮਈ 2020 ਤਕ 20 ਮਹੀਨੇ ਪੂਰੇ ਹੋਣ) ਅਤੇ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਪਹਿਲੇ ਦਰਜੇ ਦੇ ਅੰਕ ਲਏ ਹੋਣ। ਚੁਣੇ ਜਾਣ ’ਤੇ 50000 ਕੈਨੇਡੀਅਨ ਡਾਲਰ ਹਰ ਸਾਲ ਤਿੰਨ ਸਾਲਾਂ ਲਈ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 5 ਸਤੰਬਰ, 2019
ਲਿੰਕ: http://www.b4s.in/PT/VSC3
2- ਡੋਰਾ ਪਲਸ ਸਕਾਲਰਸ਼ਿਪ ਫਾਰ ਫਾਰਨ ਮਾਸਟਰਜ਼ ਸਟੂਡੈਂਟਸ 2019: ਟੈਲਿਨ ਯੂਨੀਵਰਸਿਟੀ ਐਸਟੋਨੀਆ ਨੇ ਅੰਗਰੇਜ਼ੀ ਭਾਸ਼ਾ ’ਚ ਉਪਲਬਧ ਮਾਸਟਰਜ਼ ਡਿਗਰੀ ਪ੍ਰੋਗਰਾਮ ਲਈ ਸਾਰੇ ਹੋਣਹਾਰ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਮੰਗੀਆਂ ਹਨ। ਇਸ ਯੂਨੀਵਰਸਿਟੀ ਵਿਚ ਮਾਸਟਰਜ਼ ਡਿਗਰੀ ਪ੍ਰੋਗਰਾਮ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਗਿਆਨ ਦਾ ਆਦਾਨ-ਪ੍ਰਦਾਨ ਕਰਨ ਲਈ ਡੋਰਾ ਪਲੱਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਭਾਰਤੀ ਮੂਲ ਦੇ ਵਿਦਿਆਰਥੀ, ਜੋ ਪਿਛਲੇ ਤਿੰਨ ਸਾਲਾਂ ਤੋਂ ਐਸਟੋਨੀਆ ਵਿਚ ਰਹਿ ਰਹੇ ਹਨ ਜਾਂ ਫਿਰ ਉੱਥੇ ਪੀਆਰ ਲਈ ਹੋਵੇ, ਅਪਲਾਈ ਨਹੀਂ ਕਰ ਸਕਦੇ। ਵਿਦਿਆਰਥੀ ਨੇ ਐਸਟੋਨੀਆ ਵਿਚ ਸਿੱਖਿਆ ਲਈ ਕਿਸੇ ਤੋਂ ਆਰਥਿਕ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ। ਚੁਣੇ ਜਾਣ ’ਤੇ ਇਕ ਵਿੱਦਿਅਕ ਵਰ੍ਹੇ (10 ਮਹੀਨੇ) ਲਈ ਹਰ ਮਹੀਨੇ 350 ਯੂਰੋ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 10 ਸਤੰਬਰ, 2019
ਲਿੰਕ: http://www.b4s.in/PT/DPS1
3- ਮਾਰੂਬੇਨੀ ਇੰਡੀਆ ਮੈਰੀਟੋਰੀਅਸ ਸਕਾਲਰਸ਼ਿਪ 2019-20: ਮਾਰੂਬੇਨੀ ਇੰਡੀਆ ਪ੍ਰਾਈਵੇਟ ਲਿਮਟਿਡ (ਐੱਮਆਈਪੀਐੱਲ) ਦੇ ਇਸ ਦੇਸ਼ ਦੇ ਵਿੱਤੀ ਤੌਰ ’ਤੇ ਕਮਜ਼ੋਰ ਤੇ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਵਾਸਤੇ ਵਿੱਦਿਅਕ ਸੈਸ਼ਨ 2018-19 ਵਿਚ 12ਵੀਂ ਕਲਾਸ ਪਾਸ ਕਰਨ ਵਾਲੇ ਵਿਦਿਆਰਥੀ, ਜਿਨ੍ਹਾਂ ਗਰੈਜੂਏਸ਼ਨ ਡਿਗਰੀ (ਕਿਸੇ ਵੀ ਸਟ੍ਰੀਮ ਵਿਚ) ਦੇ ਪਹਿਲੇ ਸਾਲ ਵਿਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ, ਕਾਲਜ, ਯੂਨੀਵਰਸਿਟੀ ’ਚ ਦਾਖ਼ਲਾ ਲਿਆ ਹੋਵੇ, ਅਪਲਾਈ ਕਰ ਸਕਦੇ ਹਨ। 12ਵੀਂ ਕਲਾਸ ’ਚ 75 ਫ਼ੀਸਦੀ ਅੰਕ ਲੈਣ ਵਾਲੇ ਗਰੈਜੂਏਸ਼ਨ ਡਿਗਰੀ ਦੇ ਪਹਿਲੇ ਸਾਲ ਦੇ ਅਜਿਹੇ ਵਿਦਿਆਰਥੀ ਦੀ ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ ਤੇ 6,000 ਰੁਪਏ ਜਾਂ ਇਸ ਤੋਂ ਵਧੇਰੇ ਦੀ ਕੋਈ ਹੋਰ ਸਕਾਲਰਸ਼ਿਪ ਨਾ ਪ੍ਰਾਪਤ ਕਰਦਾ ਹੋਵੇ। ਚੁਣੇ ਗਏ ਵਿਦਿਆਰਥੀਆਂ ਨੂੰ ਯਕਮੁਸ਼ਤ 40000 ਤੋਂ 50000 ਰੁਪਏ ਦੀ ਰਕਮ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 25 ਸਤੰਬਰ, 2019
ਲਿੰਕ: http://www.b4s.in/PT/MIM5
4- ਸ਼ੈਫਲਰ ਇੰਡੀਆ ਹੋਪ ਇੰਜਨੀਅਰਿੰਗ ਸਕਾਲਰਸ਼ਿਪ 2019-20: ਸ਼ੈਫਲਰ ਇੰਡੀਆ ਨੇ ਵਿੱਦਿਅਕ ਸੈਸ਼ਨ 2018-19 ਵਿਚ ਸਾਇੰਸ ਸਟ੍ਰੀਮ ’ਚ 60 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਕਰ ਕੇ ਦੇਸ਼ ਵਿਚ ਕਿਸੇ ਵੀ ਸੂਬੇ ਦੀ ਮਾਨਤਾ ਪ੍ਰਾਪਤ ਸੰਸਥਾ ਵਿਚ ਇੰਜਨੀਅਰਿੰਗ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ’ਚ ਦਾਖ਼ਲ ਵਿਦਿਆਰਥੀਆਂ ਪਾਸੋਂ ਇਸ ਸਕਾਲਰਸ਼ਿਪ ਲਈ ਅਰਜ਼ੀਆਂ ਮੰਗੀਆਂ ਹਨ, ਜੋ ਗੁਜਰਾਤ, ਮਹਾਰਾਸ਼ਟਰ ਜਾਂ ਤਮਿਲਨਾਡੂ ਦੇ ਮੂਲ ਨਿਵਾਸੀ ਹੋਣ। ਸਾਲਾਨਾ ਪਰਿਵਾਰਕ ਆਮਦਨ ਪੰਜ ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਚੁਣੇ ਜਾਣ ’ਤੇ ਡਿਗਰੀ ਪੂਰੀ ਕਰਨ ਲਈ 75000 ਰੁਪਏ ਦੀ ਰਕਮ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/SIHE1

www.buddy4study.com ਦੇ ਸਹਿਯੋਗ ਨਾਲ।

ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.