ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲੋਧੀ ਕਲੋਨੀ ’ਚ ‘ਯੁਵਾ ਕੌਸ਼ਲ ਸਿਖਲਾਈ ਕੇਂਦਰ’ ਦਾ ਉਦਘਾਟਨ

Posted On September - 10 - 2019

ਸਿਖਲਾਈ ਕੇਂਦਰ ਦਾ ਉਦਘਾਟਨ ਕਰਦੇ ਹੋਏ ਲੈਫਟੀਨੈਂਟ ਗਵਰਨਰ ਅਨਿਲ ਬੈਜਲ, ਪੁਲੀਸ ਕਮਿਸ਼ਨਰ ਅਮੁੱਲਿਆ ਪਟਨਾਇਕ।

ਕੁਲਦੀਪ ਸਿੰਘ
ਨਵੀਂ ਦਿੱਲੀ, 9 ਸਤੰਬਰ
ਦਿੱਲੀ ਪੁਲੀਸ ਵੱਲੋਂ ਲੋਧੀ ਕਾਲੋਨੀ ਪੁਲੀਸ ਥਾਣੇ ਇਲਾਕੇ ’ਚ ਆਪਣੇ ‘ਯੁਵਾ ਪ੍ਰਾਜੈਕਟ’ ਦੇ ਤਹਿਤ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਪਾਠਕ੍ਰਮ ਲਈ 130 ਨੌਜਵਾਨਾਂ ਨੂੰ ਸਫ਼ਲਤਾਪੂਰਵਕ ਨਾਮਜ਼ਦ ਕੀਤਾ ਗਿਆ। ਇਨ੍ਹਾਂ ਸਾਰੇ ਨੌਜਵਾਨਾਂ ਨੂੰ ਆਪਣਾ ਕੋਰਸ ਪੂਰਾ ਕਰਨ ਉਪਰੰਤ ਹਸਪਤਾਲਾਂ ’ਚ ਨੌਕਰੀ ਦੇ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹ ਪ੍ਰੋਗਰਾਮ ਲਗਪਗ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਸੈਂਕੜੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਸਿੱਖਿਅਤ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਅਨੁਮਾਨ ਮੁਤਾਬਕ ਇਸ ਪ੍ਰੋਗਰਾਮ ਦੇ ਤਹਿਤ ਸਿਖਲਾਈ ਪ੍ਰਾਪਤ ਲਗਪਗ 70 ਤੋਂ 75 ਫੀਸਦੀ ਨੌਜਵਾਨ ਰੁਜ਼ਗਾਰ ਪ੍ਰਾਪਤ ਕਰਨ ਜਾਂ ਆਪਣਾ ਕਾਰੋਬਾਰ ਕਰਨ ਦੇ ਸਮਰੱਥ ਹੋਣਗੇ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀ ਨਿਗਰਾਨੀ ਪੁਲੀਸ ਕਮਿਸ਼ਨਰ ਅਮੁੱਲਿਆ ਪਟਨਾਇਕ ਖੁਦ ਕਰਦੇ ਹਨ। ਇਸੇ ਪ੍ਰਾਜੈਕਟ ਦੇ ਤਹਿਤ 22ਵੇਂ ਯੁਵਾ ਕੌਸ਼ਲ ਕੇਂਦਰ ਦਾ ਉਦਘਾਟਨ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵਲੋਂ ਕੀਤਾ ਗਿਆ। ਇਸ ਮੌਕੇ ਅਨਿਲ ਬੈਜਲ ਨੇ ਇਸ ਤਰ੍ਹਾਂ ਦਾ ਕੇਂਦਰ ਸ਼ੁਰੂ ਕਰਨ ਲਈ ਦਿੱਲੀ ਪੁਲਿਸ ਦੇ ਯਤਨਾਂ ਦੀ ਪ੍ਰਸ਼ੰਸਾਂ ਕੀਤੀ। ਦੱਸਣਯੋਗ ਹੈ ਕਿ ਇਸ ਕੌਸ਼ਲ ਸਿਖਲਾਈ ਪ੍ਰੋਗਰਾਮ ਦੇ ਤਹਿਤ ਸਕੂਲੋਂ ਡਰਾਪ ਆਊਟ ਨੌਜਵਾਨਾਂ, ਜੋ ਅਪਰਾਧ ਦੀ ਦੁਨੀਆਂ ’ਚ ਜਾਣ ਦੀ ਬਿਰਤੀ ਰਖਦੇ ਹਨ ਅਤੇ ਅਪਰਾਧ ਪੀੜਤਾਂ ਦੇ ਪਰਿਵਾਰਾਂ ਜਾਂ ਗਰੀਬ ਪਿੱਠਭੂਮੀ ਵਾਲੇ ਨੌਜਵਾਨ ਇਸ ਪ੍ਰੋਗਰਾਮ ਲਈ ਮਿੱਥੇ ਟੀਚੇ ਅਧੀਨ ਆਉਂਦੇ ਹਨ। ਇਹ ਸਿਖਲਾਈ ਕੇਂਦਰ ਦੇ ਭਾਈਵਾਲ ਆਈਏਸੀਟੀ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਚਲਾਇਆ ਜਾਂਦਾ ਹੈ।


Comments Off on ਲੋਧੀ ਕਲੋਨੀ ’ਚ ‘ਯੁਵਾ ਕੌਸ਼ਲ ਸਿਖਲਾਈ ਕੇਂਦਰ’ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.