ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਲੈਂਡਰ ਨਾਲ ਸੰਪਰਕ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਇਸਰੋ

Posted On September - 11 - 2019

ਬੰਗਲੁਰੂ, 10 ਸਤੰਬਰ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਲੋਂ ਆਪਣੇ ਮਿਸ਼ਨ ਚੰਦਰਯਾਨ-2 ਦੇ ਲੈਂਡਰ- ਵਿਕਰਮ ਨਾਲ ਸੰਪਰਕ ਕਾਇਮ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਲੈਂਡਰ ਵਿਕਰਮ, ਜਿਸ ਦੇ ਅੰਦਰ ਰੋਵਰ ‘ਪ੍ਰੱਗਿਆਨ’ ਹੈ, ਦਾ ਬੀਤੇ ਸ਼ਨਿਚਰਵਾਰ ਨੂੰ ਚੰਦਰਮਾ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੋਂ ਪਹਿਲਾਂ ਧਰਤੀ ਵਿਚਲੇ ਸਟੇਸ਼ਨਾਂ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸਰੋ ਨੇ ਐਤਵਾਰ ਨੂੰ ਲੈਂਡਰ ਵਿਕਰਮ ਨਾਲੋਂ ਸੰਪਰਕ ਟੁੱਟ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਇਸਰੋ ਨੇ ਦੱਸਿਆ ਸੀ ਕਿ ਚੰਦਰਯਾਨ-2 ਦੇ ਔਰਬਿਟਰ ਉੱਪਰ ਲੱਗੇ ਕੈਮਰਿਆਂ ਨੇ ਚੰਦਰਮਾ ਉੱਪਰ ਲੈਂਡਰ ਲੱਭ ਲਿਆ ਹੈ ਪਰ ਉਸ ਨਾਲ ਸੰਪਰਕ ਕਾਇਮ ਨਹੀਂ ਕੀਤਾ ਜਾ ਸਕਿਆ ਹੈ। ਇਸਰੋ ਨੇ ਟਵੀਟ ਕੀਤਾ ਸੀ ਕਿ ਲੈਂਡਰ ਨਾਲ ਸੰਪਰਕ ਕਾਇਮ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮਿਸ਼ਨ ਨਾਲ ਜੁੜੇ ਇਸਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਔਰਬਿਟਰ ਕੈਮਰਾ ਤੋਂ ਮਿਲੀਆਂ ਤਸਵੀਰਾਂ ਅਨੁਸਾਰ ਚੰਦਰਮਾ ਦੇ ਉੱਪਰ ਲੈਂਡਰ ਸਹੀ ਸਲਾਮਤ ਪਿਆ ਹੈ ਅਤੇ ਉਹ ਟੁੱਟਿਆ ਨਹੀਂ ਹੈ। ਉਹ ਟੇਢਾ ਹੋ ਗਿਆ ਹੈ ਅਤੇ ਆਪਣੀਆਂ ਚਾਰ ਲੱਤਾਂ ’ਤੇ ਨਹੀਂ ਖੜ੍ਹਾ ਹੈ।’’ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਲੈਂਡਰ ਪੁੱਠਾ ਨਹੀਂ ਹੋਇਆ ਹੈ ਬਲਕਿ ਇੱਕ ਪਾਸੇ ’ਤੇ ਪਿਆ ਹੈ।’’ ਇਸਰੋ ਅਧਿਕਾਰੀ ਨੇ ਲੈਂਡਰ ਦੀ ਹਾਲਤ ਬਾਰੇ ਦੱਸਣ ਤੋਂ ਇਨਕਾਰ ਕੀਤਾ।
ਲੈਂਡਰ ਅਤੇ ਰੋਵਰ ਨੇ ਚੰਦਰਮਾ ਦੇ ਇੱਕ ਦਿਨ, ਜੋ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ, ਕੰਮ ਕਰਨਾ ਸੀ। ਇਸਰੋ ਚੇਅਰਮੈਨ ਕੇ. ਸ਼ਿਵਨ ਨੇ ਕਿਹਾ ਸੀ ਕਿ ਇਸਰੋ ਵਲੋਂ 14 ਦਿਨਾਂ ਤੱਕ ਲੈਂਡਰ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
-ਪੀਟੀਆਈ


Comments Off on ਲੈਂਡਰ ਨਾਲ ਸੰਪਰਕ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਇਸਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.