ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਲੁਧਿਆਣਾ ’ਚ ਹੀਰੋ ਈਕੋਟੈੱਕ ਦੇ ਯੂਨਿਟ ਨੂੰ ਅੱਗ ਲੱਗੀ

Posted On September - 11 - 2019

ਗਗਨਦੀਪ ਅਰੋੜਾ
ਲੁਧਿਆਣਾ, 10 ਸਤੰਬਰ
ਇਥੇ ਚੰਡੀਗੜ੍ਹ ਰੋਡ ਸਥਿਤ ਹੀਰੋ ਈਕੋਟੈੱਕ ਲਿਮਟਿਡ ਦੇ ਮੰਗਲੀ ਯੂਨਿਟ ’ਚ ਅੱਜ ਤੜਕੇ ਚਾਰ ਵਜੇ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਫੈਕਟਰੀ ਕਾਮਿਆਂ ਨੇ ਅੰਦਰ ਲੱਗੇ ਸੀਜ਼ਫਾਇਰ ਸਿਸਟਮ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਅਸਫ਼ਲ ਰਹੇ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। 30 ਅੱਗ ਬੁਝਾਊ ਗੱਡੀਆਂ ਨੇ ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫੈਕਟਰੀ ਦੇ ਇਸ ਯੂਨਿਟ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਤੇ ਈ-ਰਿਕਸ਼ਾ ਬਣਦੇ ਹਨ। ਇੱਕ ਗੁਦਾਮ ’ਚ ਬੈਟਰੀਆਂ ਰੱਖੀਆਂ ਜਾਂਦੀਆਂ ਹਨ। ਹਾਦਸੇ ਕਾਰਨ ਅੱਜ ਯੂਨਿਟ ’ਚ ਕੰਮਕਾਜ ਵੀ ਬੰਦ ਰਿਹਾ। ਉਂਜ ਹਾਦਸੇ ਦੌਰਾਨ ਫੈਕਟਰੀ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਹੀਰੋ ਈਕੋਟੈੱਕ ਦੇ ਮੰਗਲੀ ਯੂਨਿਟ ’ਚ ਅੱਜ ਵੱਡੇ ਤੜਕੇ ਬੈਟਰੀਆਂ ’ਚ ਹੋਏ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ। ਡਿਊਟੀ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਯੂਨਿਟ ਦੇ ਇਕ ਹਾਲ ’ਚੋਂ ਧੂੰਆਂ ਨਿਕਲਦਾ ਵੇਖ ਫੈਕਟਰੀ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ’ਤੇ ਮੌਜੂਦ ਵਰਕਰਾਂ ਨੇ ਸੀਜ਼ਫਾਇਰ ਸਿਸਟਮ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜ ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫੈਕਟਰੀ ਦੇ ਡੀਜੀਐਮ(ਐੱਚਆਰ) ਸੁਨੀਲ ਕੁਮਾਰ ਨੇ ਕਿਹਾ ਕਿ ਹਾਦਸੇ ’ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।


Comments Off on ਲੁਧਿਆਣਾ ’ਚ ਹੀਰੋ ਈਕੋਟੈੱਕ ਦੇ ਯੂਨਿਟ ਨੂੰ ਅੱਗ ਲੱਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.