ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲਿੰਗ ਨਿਰਧਾਰਨ ਟੈਸਟ ਕਰਾਉਣ ਵਾਲਾ ਗਰੋਹ ਕਾਬੂ

Posted On September - 11 - 2019

ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 10 ਸਤੰਬਰ
ਜ਼ਿਲ੍ਹਾ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਸੂਚਨਾ ਦੇ ਆਧਾਰ ’ਤੇ ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਗਰੋਹ ’ਚ ਸ਼ਾਮਿਲ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਟੀ ਪੁਲਿਸ ਨੇ ਇਸ ਸਬੰਧੀ ਪਰਮਜੀਤ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਬਸਤੀ ਭਗਵਾਨਪੁਰਾ ਜਲਾਲਾਬਾਦ, ਪਰਮਿੰਦਰ ਕੌਰ ਪਤਨੀ ਰਮੇਸ਼ ਵਾਸੀ ਬਾਵਦੀਨ ਵਾਲਾ ਜ਼ਿਲ੍ਹਾ ਸਿਰਸਾ (ਹਰਿਆਣਾ), ਗੌਰਵ ਕੁਮਾਰ ਉਰਫ ਗੋਰਾ ਅਮੀਰ ਖਾਸ ਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਇੰਦਰਦੀਪ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਜਲਾਲਾਬਾਦ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਲਿੰਗ ਨਿਰਾਧਰਨ ਟੈਸਟ ਕਰਵਾਉਣ ਲਈ ਵਿਚੋਲਗੀ ਲਈ ਗਰੋਹ ਬਣਾਇਆ ਹੈ।
ਇਸੇ ਤਹਿਤ ਹਰਿਆਣਾ ਤੋਂ ਇਕ ਔਰਤ ਨੂੰ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਨ ਲਈ ਤਿਆਰ ਕੀਤਾ ਗਿਆ ਅਤੇ ਉਸ ਨੇ ਪਰਮਿੰਦਰ ਕੌਰ ਵਾਸੀ ਸਿਰਸਾ ਨੂੰ ਲਿੰਕ ਨਿਰਾਧਰਨ ਟੈਸਟ ਲਈ ਪੇਸ਼ਕਸ਼ ਕੀਤੀ ਜਿਸ ਤੋਂ ਬਾਅਦ ਉਸਨੇ ਪਰਮਜੀਤ ਕੌਰ ਵਾਸੀ ਜਲਾਲਾਬਾਦ ਨਾਲ ਮਲਾਇਆ ਅਤੇ ਜਦ ਜਲਾਲਾਬਾਦ ਪਹੁੰਚਣ ’ਤੇ ਉਨ੍ਹਾਂ ਨੇ 40 ਹਜਾਰ ਰੁਪਏ ਦੀ ਰਾਸ਼ੀ ਇਨ੍ਹਾਂ ਨੂੰ ਦਿੱਤੀ ਤਾਂ ਸੀਨੀਅਰ ਮੈਡੀਕਲ ਅਫਸਰ ਨੇ ਇਨ੍ਹਾਂ ਨੂੰ ਰਾਸ਼ੀ ਸਮੇਤ ਗਿਰਫਤਾਰ ਕਰ ਲਿਆ।


Comments Off on ਲਿੰਗ ਨਿਰਧਾਰਨ ਟੈਸਟ ਕਰਾਉਣ ਵਾਲਾ ਗਰੋਹ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.