ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ

Posted On September - 17 - 2019

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 16 ਸਤੰਬਰ

ਭੁੱਖ ਹੜਤਾਲ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਆਗੂ।

ਲਾਵਾਰਿਸ ਪਸ਼ੂਆਂ ਤੋਂ ਮੁਕਤੀ ਪਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇੱਥੇ ਨਗਰ ਕੌਂਸਲ ਦਫਤਰ ਦੇ ਅੱਗੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਭੁੱਖ ਹੜਤਾਲ ’ਤੇ ਮਾਸਟਰ ਧਰਮ ਸਿੰਘ ਸੂਜਾਪੁਰ ਜ਼ਿਲ੍ਹਾ ਪ੍ਰਧਾਨ ਡੀਟੀਐੱਫ, ਮਾਸਟਰ ਸੁਖਦੇਵ ਹਠੂਰ, ਮਾਸਟਰ ਭੀਮ ਸੈਨ, ਅਮਰਜੀਤ ਪ੍ਰਦੇਸੀ ਅਤੇ ਮਲਕੀਤ ਸਿੰਘ ਨੂੰ ਹਾਰ ਪਾ ਕੇ ਬਿਠਾਉਣ ਤੋਂ ਪਹਿਲਾਂ ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੂਬੇ ਭਰ ਦੀਆਂ ਸੜਕਾਂ ’ਤੇ ਫਿਰਦੇ ਲਾਵਾਰਿਸ ਪਸ਼ੂ ਆਮ ਲੋਕਾਂ ਦੀਆਂ ਜਾਨਾਂ ਦਾ ਖੌਅ ਬਣੇ ਹੋਏ ਹਨ। ਹਾਜ਼ਰ ਆਗੂਆਂ ਨੇ ਮੰਗ ਦੁਹਰਾਉਂਦਿਆਂ ਕਿਹਾ ਲਾਵਾਰਿਸ ਪਸ਼ੂਆਂ ਕਾਰਨ ਹਾਦਸਿਆਂ ਦੇ ਸ਼ਿਕਾਰ ਹੋਏ ਪੀੜਤਾਂ ਲਈ ਪ੍ਰਤੀ ਪਰਿਵਾਰ 20 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਇਸ ਮੌਕੇ ਮਾਸਟਰ ਹਰਬੰਸ ਅਖਾੜਾ, ਹਰਜੀਤ ਸਵੱਦੀ, ਸਾਧੂ ਸਿੰਘ, ਮਦਨ ਸਿੰਘ, ਇੰਦਰਜੀਤ ਧਾਲੀਵਾਲ, ਅਜਾਇਬ, ਦੇਵ ਰਾਜ, ਬਲਦੇਵ ਕੋਹਲੀ, ਅਵਤਾਰ ਰਸੂਲਪੁਰ, ਮਹਿੰਦਰ ਕਮਾਲਪੁਰਾ ਤੇ ਬਲਦੇਵ ਕੋਹਲੀ ਵੀ ਹਾਜ਼ਰ ਸਨ।

 


Comments Off on ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.