ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਲਸ਼ਕਰ ਦੇ 8 ਸਹਾਇਕ ਕਾਬੂ

Posted On September - 11 - 2019

ਸ੍ਰੀਨਗਰ, 10 ਸਤੰਬਰ
ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚੋਂ ਅੱਜ ਲਸ਼ਕਰ-ਏ-ਤਇਬਾ ਨਾਲ ਸਬੰਧਤ ‘ਦਹਿਸ਼ਤਗਰਦਾਂ ਦੇ ਅੱਠ ਸਹਾਇਕਾਂ’ ਨੂੰ ਕਥਿਤ ਤੌਰ ’ਤੇ ਸਥਾਨਕ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੇ ਪੋਸਟਰ ਵੰਡਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਹ ਦਹਿਸ਼ਤਗਰਦਾਂ ਦੀ ਸ਼ਹਿ ’ਤੇ ਅਜਿਹਾ ਕਰ ਰਹੇ ਸਨ। ਪੁਲੀਸ ਮੁਤਾਬਕ ਅਜਿਹੇ ਪੋਸਟਰ ਪ੍ਰਕਾਸ਼ਿਤ ਕਰ ਕੇ ਇਹ ਸਾਰੇ ਸਥਾਨਕ ਲੋਕਾਂ ਨੂੰ ਡਰਾ-ਧਮਕਾ ਰਹੇ ਸਨ। ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਪੋਸਟਰ ਲਾਏ ਗਏ ਹਨ ਜੋ ਕਿ ‘ਸਿਵਲ ਕਰਫ਼ਿਊ’ ਦਾ ਸੁਨੇਹਾ ਦੇ ਰਹੇ ਹਨ ਤੇ ਲੋਕਾਂ ਨੂੰ ਸਰਕਾਰੀ ਪਾਬੰਦੀਆਂ ਦਾ ਉਲੰਘਣ ਕਰਨ ਲਈ ਵੀ ਕਹਿ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਐਜਾਜ਼ ਮੀਰ, ਓਮਰ ਮੀਰ, ਤੌਸੀਫ਼ ਨਜ਼ਰ, ਇਮਤਿਆਜ਼ ਨਜ਼ਰ, ਓਮਰ ਅਕਬਰ, ਫ਼ੈਜ਼ਾਨ ਲਤੀਫ਼, ਦਾਨਿਸ਼ ਹਬੀਬ ਤੇ ਸ਼ੌਕਤ ਅਹਿਮਦ ਮੀਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਇਹ ਪੋਸਟਰ ਤਿਆਰ ਕੀਤੇ ਤੇ ਸਥਾਨਕ ਲੋਕਾਂ ਵਿਚ ਵੰਡੇ। ਖੁਫ਼ੀਆ ਸੂਚਨਾ ਮੁਤਾਬਕ ਇਸ ਇਲਾਕੇ ਵਿਚ ਸਰਗਰਮ ਲਸ਼ਕਰ ਦੇ ਦਹਿਸ਼ਤਗਰਦਾਂ ਸੱਜਾਦ ਮੀਰ ਉਰਫ਼ ਹੈਦਰ ਤੇ ਉਸ ਦੇ ਸਹਾਇਕ ਮੁਦੱਸਰ ਪੰਡਿਤ ਤੇ ਆਸਿਫ਼ ਮਕਬੂਲ ਭੱਟ ਨੇ ਇਹ ਸਾਰੀ ਸਾਜ਼ਿਸ਼ ਘੜੀ। ਪੁਲੀਸ ਨੇ ਉਹ ਕੰਪਿਊਟਰ ਬਰਾਮਦ ਕਰ ਲਏ ਹਨ ਜਿਨ੍ਹਾਂ ਨਾਲ ਇਹ ਸਾਰੀ ਸਮੱਗਰੀ ਤਿਆਰ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਲਾਈਆਂ ਗਈਆਂ ਹਨ ਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ


Comments Off on ਲਸ਼ਕਰ ਦੇ 8 ਸਹਾਇਕ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.