ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

Posted On September - 14 - 2019

ਸੁਰਜੀਤ ਜੱਸਲ
ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ਜਿੱਥੇ ਰੰਗਮੰਚ ਲਈ ਆਪਣਾ ਭਰਵਾਂ ਯੋਗਦਾਨ ਪਾਇਆ, ਉੱਥੇ ਵੱਖ ਵੱਖ ਚੈਨਲਾਂ ਦੇ ਸੀਰੀਅਲਾਂ ਅਤੇ ਪੰਜਾਬੀ-ਹਿੰਦੀ ਫ਼ਿਲਮਾਂ ਵਿਚ ਵੀ ਯਾਦਗਾਰੀ ਕਿਰਦਾਰ ਨਿਭਾਏ।
ਅੰਮ੍ਰਿਤਸਰ ਦੀ ਜੰਮਪਲ ਜੋਤ ਅਰੋੜਾ ਪੰਜਾਬੀ ਫ਼ਿਲਮ ਅਤੇ ਸੰਗੀਤਕਲਾ ਨਾਲ ਜੁੜੇ ਉੱਘੇ ਲੇਖਕ ਤੇ ਅਦਾਕਾਰ ਦਲਜੀਤ ਸਿੰਘ ਅਰੋੜਾ ਦੀ ਪੁੱਤਰੀ ਹੈ। ਕਲਾ ਦੇ ਮਾਹੌਲ ’ਚ ਵਿਚਰਦਿਆਂ ਹੀ ਉਸ ਅੰਦਰ ਕਲਾ ਦਾ ਬੀਜ ਫੁੱਟਿਆ ਤੇ ਉਹ ਰੰਗਮੰਚ ਨੂੰ ਸਮਰਪਿਤ ਹੋ ਗਈ। ਭਾਵੇਂ ਕਾਲਜ ਸਮੇਂ ਦੀਆਂ ਸਰਗਰਮੀਆਂ ਤੋਂ ਹੀ ਉਸਨੇ ਆਪਣੀ ਕਲਾ ਦਾ ਆਗਾਜ਼ ਕਰ ਦਿੱਤਾ ਸੀ, ਪਰ ਆਪਣੇ ਆਪ ਨੂੰ ਹੋਰ ਪਰਿਪੱਕ ਕਰਨ ਲਈ ਉਸਨੇ ਬੌਲੀਵੁੱਡ ਸਟਾਰ ਪਦਮਨੀ ਕੋਹਲਾਪੁਰੀ ਦੇ ਐਕਟਿੰਗ ਸਕੂਲ ਤੋਂ ਬਾਕਾਇਦਾ ਸਿਖਲਾਈ ਹਾਸਲ ਕੀਤੀ। ਪੰਜਾਬੀ ਰੰਗਮੰਚ ਨਾਲ ਜੁੜਦਿਆਂ ਉਸਨੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ ਵਰਗੇ ਨਾਮਵਰ ਨਾਟਕਕਾਰਾਂ ਦੀ ਨਿਰਦੇਸ਼ਨਾਂ ਹੇਠ ਤਕਰੀਬਨ ਸੱਤ ਸਾਲ ਵੱਖ ਵੱਖ ਨਾਟਕਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ।
ਉਸਨੇ ਦੂਰਦਰਸ਼ਨ ਤੋਂ ‘ਨਸ਼ਾ ਇਕ ਸਜ਼ਾ’, ਵੀ-ਚੈਨਲ ਤੋਂ ‘ਸਾਡਾ ਹੱਕ’, ਐਂਡ-ਟੀਵੀ ਤੋਂ ‘ਗੰਗਾ’ ਅਤੇ ਲਾਈਫ ਓਕੇ ਤੋਂ ‘ਸਾਵਧਾਨ ਇੰਡੀਆ’ ਸੀਰੀਅਲਾਂ ਵਿਚ ਅਹਿਮ ਕਿਰਦਾਰ ਨਿਭਾਏ। ਇਸ ਤੋਂ ਇਲਾਵਾ ਦੋ ਹਿੰਦੀ ਫ਼ਿਲਮਾਂ ‘ਵੀਰੇ ਦੀ ਵੈਡਿੰਗ’ ਅਤੇ ‘ਪ੍ਰੇਸ਼ਾਨਪੁਰ’ ਵਿਚ ਵੀ ਕੰਮ ਕੀਤਾ। ਪੰਜਾਬੀ ਫ਼ਿਲਮਾਂ ‘ਆਸੀਸ’, ‘ਸਲਿਊਟ’ ਅਤੇ ‘ਜਮਰੌਦ’ ਵਿਚ ਵੀ ਅਹਿਮ ਕਿਰਦਾਰ ਨਿਭਾਏ। ਉਹ ਜਿੱਥੇ ‘ਸਿੰਘ ਕੌਰ’ ਫ਼ਿਲਮ ਵਿਚ ਗਿੱਪੀ ਗਰੇਵਾਲ ਨਾਲ ਨਜ਼ਰ ਆਈ, ਉੱਥੇ ਬੌਲੀਵੁੱਡ ਫ਼ਿਲਮ ‘ਵੀਰੇ ਦੀ ਵੈਡਿੰਗ’ ਵਿਚ ਜਿੰਮੀ ਸ਼ੇਰਗਿੱੱਲ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਜੋਤ ਦਾ ਕਹਿਣਾ ਹੈ ਕਿ ਉਸਨੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਿਆ ਹੈ। ਉਹ ਲੰਮੇ ਕਿਰਦਾਰਾਂ ਦੀ ਬਜਾਏ ਚੰਗੇ ਕਿਰਦਾਰਾਂ ਨੂੰ ਵਧੇਰੇ ਤਰਜੀਹ ਦਿੰਦੀ ਹੈ ਜਿਸ ਦੀ ਸਿੱਧੀ ਦਰਸ਼ਕਾਂ ਦੇ ਦਿਲਾਂ ਤਕ ਪਹੁੰਚ ਹੋਵੇ। ਉਸਦਾ ਕਹਿਣਾ ਹੈ ਕਿ ਨਵੀਂ ਫ਼ਿਲਮ ‘ਜਮਰੌਦ’ ਉਸਦੀ ਕਲਾ ਪੇਸ਼ਕਾਰੀ ਦਾ ਨਵਾਂ ਰੰਗ ਹੋਵੇਗੀ।
ਸੰਪਰਕ: 98146-07737


Comments Off on ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.