ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਰਿੰਕੂ ਘੱਗਰ ਸਰਾਏ ਨੇ ਜਿੱਤੀ ਝੰਡੀ ਦੀ ਕੁਸ਼ਤੀ

Posted On September - 11 - 2019

ਕਰਮਜੀਤ ਸਿੰਘ ਚਿੱਲਾ
ਬਨੂੜ, 10 ਸਤੰਬਰ

ਬਨੂੜ ਵਿਚ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ।

ਇਥੋਂ ਦੀ ਗੁੱਗਾ ਮਾੜੀ ਮੈਨੇਜਮੈਂਟ ਕਮੇਟੀ ਵੱਲੋਂ ਗੁੱਗਾ ਨੌਮੀ ਨਾਲ ਸਬੰਧਿਤ ਤਿੰਨ ਰੋਜ਼ਾ ਮੇਲਾ ਲਾਇਆ ਗਿਆ।
ਇਸ ਮੌਕੇ ਹੋਏ ਕੁਸ਼ਤੀ ਦੰਗਲ ਵਿਚ ਸੈਂਕੜੇ ਪਹਿਲਵਾਨਾਂ ਨੇ ਆਪਣਾ ਜ਼ੋਹਰ ਵਿਖਾਇਆ। ਮੇਲੇ ਦੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਤੌਰ ’ਤੇ 51-51 ਹਜ਼ਾਰ ਦੀ ਝੰਡੀ ਦੀਆਂ ਦੋ ਕੁਸ਼ਤੀਆਂ ਕਰਾਈਆਂ ਗਈਆਂ। ਇਨ੍ਹਾਂ ਵਿੱਚੋਂ ਪਹਿਲੀ ਝੰਡੀ ਦੀ ਕੁਸ਼ਤੀ ਰਿੰਕੂ ਘੱਗਰ ਸਰਾਏਂ ਤੇ ਜੋਬਨ ਸਿਰਸਾ ਵਿਚਾਲੇ ਹੋਈ, ਜਿਸ ਵਿਚ ਰਿੰਕੂ ਘੱਗਰ ਸਰਾਏਂ ਜੇਤੂ ਰਿਹਾ। ਝੰਡੀ ਦੀ ਦੂਜੀ ਕੁਸ਼ਤੀ ਵਿੱਚ ਨਵਾਜ ਅਲੀ ਮੁਸ਼ਤਫ਼ਾਬਾਦ ਨੇ ਗਗਨ ਆਲਮਗੀਰ ਨੂੰ ਚਿੱਤ ਕਰਕੇ ਨੇ 51 ਹਜ਼ਾਰ ਦਾ ਨਕਦ ਇਨਾਮ ਜਿੱਤਿਆ।
ਇਸ ਮੌਕੇ ਕਰਾਏ ਸੱਭਿਆਚਾਰਕ ਮੇਲੇ ਵਿੱਚ ਬਿੱਟੂ ਖੰਨੇਵਾਲਾ ਤੇ ਗਾਇਕਾ ਸੁਖਮਨ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਹਿਲੇ ਦਿਨ ਕੌਂਸਲ ਦੇ ਕਰਜਕਾਰੀ ਪ੍ਰਧਾਨ ਜਸਵੰਤ ਸਿੰਘ ਖਟੜਾ ਨੇ ਮੇਲੇ ਦਾ ਅਗਾਜ਼ ਕੀਤਾ ਅਤੇ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਹਾਇਤਾ ਵੱਜੋਂ ਭੇਟ ਕੀਤੀ।
ਦੂਜੇ ਦਿਨ ਦੇ ਪ੍ਰੋਗਰਾਮਾਂ ਦਾ ਉਦਘਾਟਨ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ ਤੇ ਇਸ ਮੌਕੇ ਇਨਫੋਟੈੱਕ ਦੇ ਨਵ-ਨਿਯੁਕਤ ਚੇਅਰਮੈਨ ਐੱਸਐੱਮਐੱਸ ਸੰਧੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ, ਭਜਨ ਲਾਲ ਨੰਦਾ, ਭਾਰਤੀਆ ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਮਮਤਾ ਯਾਦਵ ਨੇ ਵੀ ਹਾਜ਼ਰੀ ਲਵਾਈ। ਮੇਲੇ ਦੇ ਆਖਰੀਲੇ ਦਿਨ ਕੁਸ਼ਤੀ ਦੰਗਲ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਹਿਲਵਾਨਾਂ ਦੀ ਹੱਥ ਜੋੜੀ ਕੀਤੀ ਤੇ ਜੇਤੂਆਂ ਨੂੰ ਇਨਾਮ ਵੰਡੇ।
ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਾਬਾ ਦਿਲਬਾਗ ਸਿੰਘ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਛੱਜਾ ਸਿੰਘ ਸਰਪੰਚ ਕੁਰੜੀ, ਚਾਚਾ ਚਮਨ ਲਾਲ, ਟਰਾਂਪੋਰਟਰ ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਬਸਪਾ ਆਗੂ ਜਗਜੀਤ ਸਿੰਘ ਛੜਬੜ ਸ਼ਾਮਿਲ ਹੋਏ। ਪ੍ਰੋ. ਸਿਮਰਨਜੀਤ ਸਿੰਘ ਚੀਮਾ ਕੇ ਦੰਗਲ ਦੀ ਕੁਮੈਂਟਰੀ ਕੀਤੀ।

ਛੋਟੀ ਝੰਡੀ ਦਾ ਮੁਕਾਬਲਾ ਅਮਰਜੀਤ ਚੰਡੀਗੜ੍ਹ ਨੇ ਜਿੱਤਿਆ
ਮੁਹਾਲੀ (ਖੇਤਰੀ ਪ੍ਰਤੀਨਿਧ): ਬੈਦਵਾਣ ਸਪੋਰਟਸ ਕਲੱਬ ਵੱਲੋਂ ਪਿੰਡ ਬਾਕਰਪੁਰ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 40ਵਾਂ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰ ਪਥਰੇੜੀਆ ਜੱਟਾਂ ਅਤੇ ਮੀਤ ਕੁਹਾਲੀ ਵਿਚਕਾਰ 41 ਹਜ਼ਾਰ ਦੀ ਵੱਡੀ ਝੰਡੀ ਲਈ ਗਹਿਗੱਚ ਮੁਕਾਬਲਾ ਹੋਇਆ, ਜੋ 30-35 ਮਿੰਟਾਂ ਤੋਂ ਬਾਅਦ ਵੀ ਬਰਾਬਰ ਹੀ ਰਿਹਾ, ਜਦੋਂ ਕਿ 11 ਹਜ਼ਾਰ ਦੀ ਛੋਟੀ ਝੰਡੀ ਦਾ ਮੁਕਾਬਲਾ ਅਮਰਜੀਤ ਚੰਡੀਗੜ੍ਹ ਨੇ ਸਵਰਨ ਡੂਮਛੇੜੀ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਵਿੰਦਰ ਸਿੰਘ ਬੜੀ, ਜੀ.ਐਸ. ਰਿਆੜ, ਸਤਪਾਲ ਸਿੰਘ, ਸਰਪੰਚ ਜਗਤਾਰ ਸਿੰਘ, ਹਰੀ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਅਜੈਬ ਸਿੰਘ (ਸਾਰੇ ਪੰਚ), ਦਵਿੰਦਰ ਸਿੰਘ ਜ਼ੈਲਦਾਰ, ਕਲੱਬ ਪ੍ਰਧਾਨ ਮੰਗਲੇਸ਼ਵਰ, ਮੀਤ ਪ੍ਰਧਾਨ ਰਣਜੀਤ ਸਿੰਘ ਬੱਲੂ, ਸਕੱਤਰ ਹਰਦੀਪ ਸਿੰਘ, ਖਜ਼ਾਨਚੀ ਚਰਨ ਸਿੰਘ ਮੌਜੂਦ ਸਨ।

 


Comments Off on ਰਿੰਕੂ ਘੱਗਰ ਸਰਾਏ ਨੇ ਜਿੱਤੀ ਝੰਡੀ ਦੀ ਕੁਸ਼ਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.