ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਰਾਜ ਤੇ ਕ੍ਰਿਸ਼ਨਾ ਪੇਸ਼ ਕਰਨਗੇ ਵੈੱਬ ਸੀਰੀਜ਼

Posted On September - 13 - 2019

ਨੋਇਡਾ ਵਿੱਚ ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਫੈਸ਼ਨ ਸ਼ੋਅ ਦੌਰਾਨ ਰੈਂਪ ’ਤੇ ਤੁਰਦੀ ਹੋਈ। -ਫੋਟੋ: ਪੀਟੀਆਈ

ਮੁੰਬਈ, 12 ਸਤੰਬਰ
ਫਿਲਮਕਾਰ ਰਾਜ ਨਿਧੀਮੋਰੂ ਤੇ ਕ੍ਰਿਸ਼ਨਾ ਡੀਕੇ ‘ਫੈਮਿਲੀ ਮੈਨ’ ਨਾਲ ਡਿਜੀਟਲ ਪਲੇਟਫਾਰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜੋ ਐਮਾਜ਼ੋਨ ਪ੍ਰਾਈਮ ਵੀਡੀਓ ਵੈਬ ਸੀਰੀਜ਼ ’ਤੇ ਦਿਖਾਈ ਜਾਵੇਗੀ। ਇਹ 2011 ਦੀ ਜੇਤੂ ਫਿਲਮ ‘ਸ਼ੋਰ ਇਨ ਏ ਸਿਟੀ’ ਨਾਲ ਮਿਲਦੀ ਜੁਲਦੀ ਹੈ। ਇਹ ਫਿਲਮ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਜਿਸਦਾ ਕਿਰਦਾਰ ਮਨੋਜ ਬਾਜਪਾਈ ਨਿਭਾ ਰਿਹਾ ਹੈ, ਦੁਆਲੇ ਘੁੰਮਦੀ ਹੈ ਜੋ ਕੌਮੀ ਜਾਂਚ ਏਜੰਸੀ ਲਈ ਕੰਮ ਕਰਦਾ ਹੈ। ਫਿਲਮਕਾਰ ਡੀਕੇ ਨੇ ਕਿਹਾ ਕਿ ਫੈਮਿਲੀ ਮੈਨ ਸੱਚ ਦੇ ਨੇੜੇ ਢੁਕਦੀ ਹੈ ਕਿਉਂਕਿ ਇਹ ਤਾਜ਼ਾ ਹਾਲਾਤ ਨਾਲ ਸਬੰਧਤ ਹੈ ਜਿਸ ਵਿਚ ਅਜੋਕੇ ਸਮੇਂ ਦੀ ਦਹਿਸ਼ਤਗਰਦੀ ਤੇ ਰਾਜਨੀਤੀ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਉਨ੍ਹਾਂ ਪੰਜ ਸਾਲ ਪਹਿਲਾਂ ਹੀ ਤਿਆਰ ਕਰ ਲਈ ਸੀ ਪਰ ਵੈਬ ਸੀਰੀਜ਼ ਐਮਾਜ਼ੋਨ ਨਾਲ ਗੱਲਬਾਤ ਸਾਲ 2016 ਵਿਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਵੈਬ ਸੀਰੀਜ਼ ਲਈ ਕੰਮ ਕਰਨ ਵੱਖਰਾ ਹੈ ਕਿਉਂਕਿ ਇਸ ਲਈ ਕਾਫੀ ਕੁਝ ਲਿਖਣਾ ਪੈਂਦਾ ਹੈ। ਰਾਜ ਨੇ ਕਿਹਾ ਕਿ ਉਹ ਵੈਬ ਸੀਰੀਜ਼ ਵੱਲ ਇਸ ਕਰਕੇ ਉਤਸ਼ਾਹਿਤ ਹੋਏ ਕਿਉਂਕਿ ਇਥੇ ਸੈਂਸਰਸ਼ਿਪ ਪਾਲਿਸੀ ਨਹੀਂ ਹੈ।
-ਪੀਟੀਆਈ


Comments Off on ਰਾਜ ਤੇ ਕ੍ਰਿਸ਼ਨਾ ਪੇਸ਼ ਕਰਨਗੇ ਵੈੱਬ ਸੀਰੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.