ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਰਾਜਪੁਰਾ ’ਚ ਰਾਤ ਵੇਲੇ ਬੱਤੀਆਂ ਗੁੱਲ, ਸੜਕਾਂ ’ਤੇ ਆਵਾਰਾ ਪਸ਼ੂਆਂ ਦੀ ਦਹਿਸ਼ਤ ਫੁੱਲ

Posted On September - 20 - 2019

ਰਾਜਪੁਰਾ ਦੀ ਸੜਕ ’ਤੇ ਘੁੰਮ ਰਹੇ ਆਵਾਰਾ ਪਸ਼ੂ।

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 19 ਸਤੰਬਰ
ਇਥੋਂ ਦੇ ਚੌਕਾਂ ਵਿੱਚ ਬੰਦ ਲਾਈਟਾਂ ਤੇ ਆਵਾਰਾ ਪਸ਼ੂ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਲਾਈਆਂ ਬੰਦ ਹੋਣ ਕਾਰਨ ਬੀਤੇ ਕੁੱਝ ਸਮੇਂ ਦੌਰਾਨ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂ ਰਾਜਪੁਰਾ-ਪਟਿਆਲਾ ਰੋਡ ’ਤੇ ਬਹਾਦਰ ਸਿੰਘ ਵਾਸੀ ਪਿੰਡ ਭੱਪਲ, ਪਰਵਾਸੀ ਭਾਰਤੀ ਅਵਤਾਰ ਸਿੰਘ ਵਾਸੀ ਪ੍ਰੀਤ ਕਲੋਨੀ ਰਾਜਪੁਰਾ, ਪਿੱਲਖਣੀ ਵਾਸੀ ਸੰਤ ਸਿੰਘ ਅਤੇ ਖੇੜੀ ਗੰਡਿਆਂ ਵਾਸੀ ਕੇਸਰ ਸਿੰਘ ਸਮੇਤ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਗੁਰਸਿਮਰਤ ਕੌਰ, ਸੁਖਮਨੀ ਕੌਰ ਵਾਸੀ ਗੁਲਾਬ ਨਗਰ ਰਾਜਪੁਰਾ ਪਟਿਆਲਾ ਵਾਸੀ ਜਸਵਿੰਦਰ ਸਿੰਘ, ਖਾਨਪੁਰ ਬੜਿੰਗ ਵਾਸੀ ਬਲਦੇਵ ਰਾਜ, ਟਾਊਨ ਵਾਸੀ ਪੰਡਤਾਂ ਮੂਰਤੀ ਸ਼ਰਮਾ, ਮੁਲਾਜ਼ਮ ਆਗੂ ਸੁਰਿੰਦਰ ਸਿੰਘ ਫਰੀਦਪੁਰ ਅਤੇ ਬਜ਼ੁਰਗ ਮਹਿਲਾ ਕਰਮਜੀਤ ਕੌਰ ਵਾਸੀ ਨੀਲਪੁਰ ਆਵਾਰਾ ਪਸ਼ੂਆਂ ਦੇ ਹਮਲਿਆਂ ਵਿੱਚ ਗੰਭੀਰ ਫੱਟੜ ਹੋ ਚੁੱਕੇ ਹਨ। ਸਰਕਾਰੀ ਦਾਅਵਿਆਂ ਦੇ ਉਲਟ ਇਨ੍ਹਾਂ ਹਾਦਸਿਆਂ ਦਾ ਕੋਈ ਢੁੱਕਵਾਂ ਹੱਲ ਨਹੀਂ ਹੋ ਸਕਿਆ, ਜਦੋਂ ਕਿ ਲੋਕਾਂ ਦਾ ਜਾਨਾਂ ਗੁਆਉਣ ਅਤੇ ਜ਼ਖ਼ਮੀ ਹੋਣ ਦਾ ਸਿਲਸਿਲਾ ਜਾਰੀ ਹੈ। ਇਨ੍ਹੀਂ ਦਿਨੀਂ ਸ਼ਹਿਰੀ ਖੇਤਰ ਦੀ ਪ੍ਰਮੁੱਖ ਸੜਕ ਗਗਨ ਚੌਕ ਤੋਂ ਲਿਬਰਟੀ ਚੌਕ (ਸਰਹਿੰਦ-ਪਟਿਆਲਾ ਬਾਈਪਾਸ) ਤੱਕ ਕਰੀਬ ਅੱਧਾ ਦਰਜਨ ਤੋਂ ਵੱਧ ਚੌਕਾਂ ਵਿੱਚ ਨਗਰ ਕੌਂਸਲ ਵੱਲੋਂ ਲਗਾਈਆਂ ਲਾਈਟਾਂ ਬੰਦ ਹਨ। ਆਵਾਰਾਂ ਪਸ਼ੂ, ਜਿਨ੍ਹਾਂ ਤੋਂ ਦਿਨ ਵੇਲੇ ਤਾਂ ਲੋਕਾਂ ਦੀ ਜਾਨ ਨੂੰ ਖਤਰਾ ਤਾਂ ਰਹਿੰਦਾ ਹੀ ਹੈ, ਰਾਤ ਨੂੰ ਲਾਈਟਾਂ ਬੰਦ ਹੋਣ ਕਾਰਨ ਆਵਾਰਾਂ ਪਸ਼ੂਆਂ ਦੇ ਝੁੰਡ ਸੜਕਾਂ ’ਤੇ ਨਜ਼ਰ ਨਹੀਂ ਆਉਂਦੇ। ਇਸ ਕਾਰਨ ਨਿੱਤ ਹਾਦਸੇ ਹੋ ਰਹੇ ਹਨ। ਸ਼ਹਿਰੀ ਖੇਤਰ ਦੀ ਆਵਾਜਾਈ ਦੀ ਬਹੁਤਾਤ ਵਾਲੀ ਸੜਕਾਂ ’ਤੇ ਭਾਵੇਂ ਵਾਹਨ ਚਾਲਕ ਰਾਤ ਸਮੇਂ ਵਾਹਨਾਂ ਦੀ ਲਾਈਟਾਂ ਜਗਾ ਲੈਂਦੇ ਹਨ ਪਰ ਘੱਟ ਲਾਈਟਾਂ ਵਾਲੇ ਦੋ ਪਹੀਆਂ ਵਾਲੇ ਵਾਹਨ ਚਾਲਕਾਂ ਅਤੇ ਸਾਈਕਲ ਸਵਾਰਾਂ ਨੂੰ ਹਨੇਰੇ ਵਿੱਚ ਸੜਕਾਂ ’ਤੇ ਘੁੰਮਦੇ ਪਸ਼ੂਆਂ ਦੇ ਝੁੰਡਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਥੋਂ ਦੇ ਗਿਆਨੀ ਭੁਪਿੰਦਰ ਸਿੰਘ ਗੋਲੂ, ਤਰਲੋਚਨ ਸਿੰਘ ਰਾਜਪੁਰਾ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਅਵਤਾਰ ਸਿੰਘ ਸਮੇਤ ਹੋਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰੀ ਖੇਤਰ ਦੀਆਂ ਸੜਕਾਂ ਦੇ ਪ੍ਰਮੁੱਖ ਚੌਕਾਂ ਵਿੱਚ ਲੱਗੀਆ ਲਾਈਟਾਂ ਤੁਰੰਤ ਮੁਰੰਮਤ ਕਰਵਾ ਕੇ ਜਗਾਈਆਂ ਜਾਣ ਅਤੇ ਲੋਕਾਂ ਦੀ ਜਾਨ ਦਾ ਖੋਅ ਬਣੇ ਆਵਾਰਾ ਪਸ਼ੂਆਂ ਨੂੰ ਠੱਲ੍ਹ ਪਾਈ ਜਾਵੇ।

ਛੇਤੀ ਹੱਲ ਹੋਵੇਗੀ ਲੋਕਾਂ ਦੀ ਸਮੱਸਿਆ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰ ਦੀਆ ਸੜਕਾਂ ਵਾਲੇ ਚੌਕਾਂ ਦੀਆ ਬੱਤੀਆ ਕੁਝ ਦਿਨ ਪਹਿਲਾਂ ਸ਼ਹਿਰੀ ਖੇਤਰ ਨੂੰ ਵਾਤਾਵਰਣ ਨੂੰ ਦੂਸ਼ਿਤ ਹੋਣ ਤੋ ਬਚਾਅ ਕੇ ਹਰਿਆ ਭਰਿਆ ਬਣਾਉਣ ਲਈ ਸੜਕ ਵਿਚਕਾਰਲੇ ਡਿਵਾਇਡਾਂ ਵਿੱਚ ਨਵੇਂ ਪੌਦੇ ਲਗਾਉਣ ਸਮੇਂ ਬਿਜਲੀ ਸਪਲਾਈ ਦੀਆ ਤਾਰਾਂ ਕੱਟਣ ਕਾਰਨ ਬੰਦ ਹੋ ਗਈਆਂ ਸਨ, ਜਿਨ੍ਹਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇਗਾ। ਹਾਦਸਿਆਂ ਦਾ ਕਾਰਨ ਬਣ ਰਹੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਆਉਂਦੇ ਹਫਤੇ ਮਾਲੇਰਕੋਟਲਾ ਅਤੇ ਜ਼ੀਰਕਪੁਰ ਤੋਂ ਕੈਟਲ ਕੈਪਚਰ ਟੀਮਾਂ ਆ ਰਹੀਆ ਹਨ।


Comments Off on ਰਾਜਪੁਰਾ ’ਚ ਰਾਤ ਵੇਲੇ ਬੱਤੀਆਂ ਗੁੱਲ, ਸੜਕਾਂ ’ਤੇ ਆਵਾਰਾ ਪਸ਼ੂਆਂ ਦੀ ਦਹਿਸ਼ਤ ਫੁੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.