ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

‘ਰਮਾਇਣ ਸਰਕਟ’ ਲਈ ਦੋ ਰੇਲਗੱਡੀਆਂ ਨਵੰਬਰ ’ਚ

Posted On September - 3 - 2019

ਨਵੀਂ ਦਿੱਲੀ: ਭਾਰਤੀ ਰੇਲਵੇਜ਼ ਨੇ ਰਮਾਇਣ ਸਰਕਟ ’ਤੇ ਦੋ ਟੂਰ ਪੈਕੇਜ ਇਸ ਵਰ੍ਹੇ ਨਵੰਬਰ ਤੋਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਭਗਵਾਨ ਰਾਮ ਨਾਲ ਸਬੰਧਤ ਸਥਾਨਾਂ ਨੂੰ ਜੋੜਦੀਆਂ ਰੇਲਗੱਡੀਆਂ ਦੇ ਚਾਰ ਵਿਸ਼ੇਸ਼ ਪੈਕੇਜ ਚਲਾਏ ਗਏ ਸਨ ਜੋ ਕਿ ਸਫ਼ਲ ਰਹੇ ਸਨ। ਇਹ ਦੋਵੇਂ ਰੇਲਗੱਡੀਆਂ ਭਾਰਤੀ ਰੇਲ ਕੇਟਰਿੰਗ ਤੇ ਸੈਰ ਸਪਾਟਾ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾਣਗੀਆਂ। ਇਹ ਆਈਆਰਸੀਟੀਸੀ ਦੀ ਭਾਰਤ ਦਰਸ਼ਨ ਸਕੀਮ ਦਾ ਹਿੱਸਾ ਹਨ। ਪਹਿਲੀ ਰੇਲਗੱਡੀ ‘ਸ੍ਰੀ ਰਮਾਇਣ ਯਾਤਰਾ’ ਜੈਪੁਰ ਤੋਂ 3 ਨਵੰਬਰ ਨੂੰ ਚੱਲੇਗੀ। ਦੂਜੀ ‘ਰਮਾਇਣ ਐਕਸਪ੍ਰੈੱਸ’ ਇੰਦੌਰ ਤੋਂ 18 ਨਵੰਬਰ ਨੂੰ ਰਵਾਨਾ ਹੋਵੇਗੀ। ਪੈਕੇਜ ਵਿਚ ਸ੍ਰੀਲੰਕਾ ’ਚ ਰਮਾਇਣ ਨਾਲ ਜੁੜੇ ਸਥਾਨਾਂ ਦੀ ਸੈਰ ਦੀ ਵੀ ਵਿਵਸਥਾ ਹੈ।
-ਟਨਸ


Comments Off on ‘ਰਮਾਇਣ ਸਰਕਟ’ ਲਈ ਦੋ ਰੇਲਗੱਡੀਆਂ ਨਵੰਬਰ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.