ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਯੂਰੋ-2020 ਕੁਆਲੀਫਾਇਰ: ਇੰਗਲੈਂਡ ਤੇ ਪੁਰਤਗਾਲ ਨੇ ਮੁਕਾਬਲੇ ਜਿੱਤੇ

Posted On September - 12 - 2019

ਜਿੱਤ ਮਗਰੋਂ ਖ਼ੁਸ਼ੀ ਸਾਂਝੀ ਕਰਦੇ ਹੋਏ ਪੁਰਤਗਾਲ ਦੇ ਖਿਡਾਰੀ। -ਫੋਟੋ: ਏਐੱਫਪੀ

ਪੈਰਿਸ, 11 ਸਤੰਬਰ
ਇੰਗਲੈਂਡ ਅਤੇ ਪੁਰਤਗਾਲ ਨੇ ਯੂਏਫਾ ਯੂਰੋ-2020 ਕੁਆਲੀਫਾਈਂਗ ਟੂਰਨਾਮੈਂਟ ਵਿੱਚ ਕ੍ਰਮਵਾਰ ਕੋਸੋਵੋ ਅਤੇ ਐਂਡੋਰਾ ਨੂੰ ਹਰਾਇਆ, ਜਦਕਿ ਫਰਾਂਸ ਨੇ ਲਿਥੂਆਨੀਆ ’ਤੇ ਜਿੱਤ ਦਰਜ ਕੀਤੀ। ਆਪਣੇ ਕਰੀਅਰ ਦਾ 160ਵਾਂ ਕੌਮਾਂਤਰੀ ਮੈਚ ਖੇਡ ਰਹੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਚਾਰ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਵਿਲਨੀਅਸ ਵਿੱਚ ਹੋਏ ਮੈਚ ਵਿੱਚ 5-1 ਗੋਲਾਂ ਨਾਲ ਜਿੱਤ ਹਾਸਲ ਕੀਤੀ।
ਹੌਲੀ ਸ਼ੁਰੂਆਤ ਮਗਰੋਂ ਪੁਰਤਗਾਲ ਨੇ ਗਰੁੱਪ ‘ਬੀ’ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਉਹ ਚੋਟੀ ’ਤੇ ਕਾਬਜ਼ ਯੂਕਰੇਨ ਤੋਂ ਪੰਜ ਅੰਕ ਪਿੱਛੇ ਹੈ। ਪੁਰਤਗਾਲ ਨੇ ਯੂਕਰੇਨ ਅਤੇ ਸਰਬੀਆ ਖ਼ਿਲਾਫ਼ ਡਰਾਅ ਨਾਲ ਆਗਾਜ਼ ਕੀਤਾ ਸੀ, ਜਿਸ ਮਗਰੋਂ ਲਿਥੂਆਨੀਆ ਨੂੰ ਹਰਾਇਆ। ਸਰਬੀਆ ਨੇ ਲਗਜ਼ਮਬਰਗ ਨੂੰ 3-1 ਗੋਲਾਂ ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਸਾਊਥੈਂਪਟਨ ਵਿੱਚ ਇੰਗਲੈਂਡ ਨੇ ਵਿਸ਼ਵ ਦਰਜਾਬੰਦੀ ਵਿੱਚ 120ਵੇਂ ਸਥਾਨ ’ਤੇ ਕਾਬਜ਼ ਕੋਸੋਵੋ ਨੂੰ 5-1 ਗੋਲਾਂ ਨਾਲ ਕਰਾਰੀ ਹਾਰ ਦਿੱਤੀ।
ਇੰਗਲੈਂਡ ਗਰੁੱਪ ‘ਏ’ ਵਿੱਚ ਚੈੱਕ ਗਣਰਾਜ ਤੋਂ ਤਿੰਨ ਅੰਕ ਅੱਗੇ ਚੋਟੀ ’ਤੇ ਹੈ। ਚੈੱਕ ਗਣਰਾਜ ਦੀ ਟੀਮ ਨੇ ਮੌਟੇਨੀਗਰੋ ਨੂੰ 3-0 ਨਾਲ ਸ਼ਿਕਸਤ ਦਿੱਤੀ। ਵਿਸ਼ਵ ਚੈਂਪੀਅਨ ਫਰਾਂਸ ਨੇ ਪੈਰਿਸ ਵਿੱਚ ਐਂਡੋਰਾ ਨੂੰ 3-0 ਗੋਲਾਂ ਨਾਲ ਹਰਾਇਆ। ਹੋਰ ਮੈਚਾਂ ਵਿੱਚ ਤੁਰਕੀ ਨੇ ਮੋਲਦੋਵਾ ਨੂੰ 4-0 ਨਾਲ ਹਰਾ ਕੇ ਧੂੜ ਚਟਾਈ, ਜਦਕਿ ਆਈਸਲੈਂਡ ਨੂੰ ਅਲਬਾਨੀਆ ਨੇ 4-2 ਨਾਲ ਮਾਤ ਦਿੱਤੀ।
-ਏਐੱਫਪੀ


Comments Off on ਯੂਰੋ-2020 ਕੁਆਲੀਫਾਇਰ: ਇੰਗਲੈਂਡ ਤੇ ਪੁਰਤਗਾਲ ਨੇ ਮੁਕਾਬਲੇ ਜਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.