ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਯੂਪੀ ’ਚ ਛੇ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ

Posted On September - 10 - 2019

ਆਜ਼ਮਗੜ੍ਹ/ਬਿਜਨੌਰ, 9 ਸਤੰਬਰ
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਬਾਸੀ ਪਿੰਡ ਵਿਚ ਪੁਲੀਸ ਨੇ ਪੰਜ ਪੱਤਰਕਾਰਾਂ ਖ਼ਿਲਾਫ਼ ਇਸ ਲਈ ਕੇਸ ਦਰਜ ਕੀਤਾ ਹੈ ਕਿਉਂਕਿ ਉਹ ਇਕ ਦਲਿਤ ਪਰਿਵਾਰ ਨੂੰ ਕੁਝ ਲੋਕਾਂ ਵੱਲੋਂ ਨਲਕੇ ਤੋਂ ਪਾਣੀ ਭਰਨ ਤੋਂ ਰੋਕੇ ਜਾਣ ਬਾਰੇ ਰਿਪੋਰਟ ਕਵਰ ਕਰ ਰਹੇ ਸਨ। ਪੁਲੀਸ ਨੇ ਦੋ ਦਾ ਨਾਂ ਦੱਸਿਆ ਹੈ ਜਦਕਿ ਤਿੰਨ ਹੋਰਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਦਰਜ ਮਾਮਲੇ ’ਚ ਕਿਹਾ ਗਿਆ ਹੈ ਕਿ ਸੱਤ ਸਤੰਬਰ ਨੂੰ ਮੁਲਜ਼ਮ ਸ਼ਕੀਲ ਅਹਿਮਦ ਤੇ ਅਸ਼ੀਸ਼ ਤੋਮਰ ਨੇ 3 ਹੋਰਨਾਂ ਨਾਲ ਸਮਾਜਿਕ ਬਦਅਮਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਜਾਤ ਅਧਾਰਿਤ ਤਣਾਅ ਪੈਦਾ ਹੋਇਆ ਜੋ ਕਿ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਸੀ। ਸਰਕਲ ਅਫ਼ਸਰ ਮਹੇਸ਼ ਕੁਮਾਰ ਨੇ ਕਿਹਾ ਕਿ ਇਕ ਵਿਧਵਾ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕਾਂ ਨੇ ਨਲਕੇ ’ਤੇ ਪਾਣੀ ਭਰਨ ਗਈ ਉਸ ਦੀ ਧੀ ਨਾਲ ਲੰਘੇ ਮਹੀਨੇ ਬਦਸਲੂਕੀ ਕੀਤੀ ਸੀ। ਇਸ ਤੋਂ ਬਾਅਦ ਸਮਝੌਤਾ ਹੋ ਗਿਆ ਸੀ ਪਰ ਫਿਰ ਇਸੇ ਤਰ੍ਹਾਂ ਵਾਪਰਿਆ ਜਿਸ ਨੂੰ ਪੱਤਰਕਾਰਾਂ ਨੇ ਰਿਪੋਰਟ ਕੀਤਾ। ਹਾਲਾਂਕਿ ਪੱਤਰਕਾਰਾਂ ਦੀ ਇਕ ਕਮੇਟੀ ਵੱਲੋਂ ਵਿਰੋਧ ਜਤਾਉਣ ’ਤੇ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ ਹੈ।
ਇਕ ਹੋਰ ਘਟਨਾ ਵਿਚ ਆਜ਼ਮਗੜ੍ਹ ਜ਼ਿਲ੍ਹੇ ’ਚ ਪੱਤਰਕਾਰ ਸੰਤੋਸ਼ ਜੈਸਵਾਲ ਨੂੰ ਸਕੂਲ ’ਚ ਝਾੜੂ ਲਾਉਂਦੇ ਬੱਚਿਆਂ ਦੀਆਂ ਫੋਟੋਆਂ ਖਿੱਚਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਜਿਸਟਰੇਟ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਸ ’ਤੇ ਫਿਰੌਤੀ ਮੰਗਣ ਦੇ ਝੂਠੇ ਦੋਸ਼ ਮੜ੍ਹੇ ਗਏ ਹਨ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਦੋਸ਼ ਵੀ ਲਾਇਆ ਗਿਆ। ਕੇਸ ਸਕੂਲ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਆਜ਼ਮਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਐਨਪੀ ਸਿੰਘ ਨੇ ਕਿਹਾ ਕਿ ਮਾਮਲੇ ਵਿਚ ਨਿਆਂ ਦਿੱਤਾ ਜਾਵੇਗਾ। -ਪੀਟੀਆਈ


Comments Off on ਯੂਪੀ ’ਚ ਛੇ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.