ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਯਾਦਗਾਰੀ ਹੋ ਨਿੱਬੜਿਆ ਸਾਂਝਾ ਕਵੀ ਸੰਮੇਲਨ

Posted On September - 9 - 2019

ਜਸਪ੍ਰੀਤ ਸਿੰਘ ਰਾਜਪੁਰਾ
ਆਕਲੈਂਡ, 8 ਸਤੰਬਰ

ਆਕਲੈਂਡ ’ਚ ਕਰਵਾਏ ਗਏ ਕਵੀ ਸੰਮੇਲਨ ਦਾ ਿਦ੍ਰਸ਼।

‘ਪੰਜਾਬ ਹੁਣ ਭਾਰਤੀ ਜਾਂ ਪਾਕਿਸਤਾਨੀ ਪੰਜਾਬ ਤੱਕ ਹੀ ਸਰਹੱਦੀ ਤੌਰ ’ਤੇ ਸੀਮਤ ਨਹੀਂ ਹੈ। ਇਹ ਪੰਜ ਦਰਿਆਵਾਂ ਦਾ ਪੰਜਾਬ ਫ਼ੈਲਦਾ ਹੋਇਆ ਹੁਣ ਪੰਜ ਸਮੁੰਦਰਾਂ ਦਾ ਪੰਜਾਬ ਬਣ ਚੁੱਕਾ ਹੈ।’ ਇਹ ਸ਼ਬਦ ਸੁਲੱਖਣ ਸਰਹੱਦੀ ਨੇ ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ 87.8 ਐਫਐਮ ਵੱਲੋਂ ਆਕਲੈਂਡ ’ਚ ਕਰਵਾਏ ਗਏ ਪਹਿਲੇ ਸਾਂਝੇ ਕਵੀ ਸੰਮੇਲਨ ਮੌਕੇ ਪ੍ਰਗਟਾਏ। ਇਸ ਦੌਰਾਨ ਪੰਜ ਸਮੁੰਦਰਾਂ ਵਾਲੇ ਪੰਜਾਬ ’ਚੋਂ ਉੱਠੀਆਂ ‘ਪਿਆਰ ਦੀਆਂ ਛੱਲਾਂ’ ਸਰਹੱਦਾਂ ਦੀਆਂ ਲਕੀਰਾਂ ਨੂੰ ਮਿਟਾਉਂਦੀਆਂ ਨਜ਼ਰ ਆਈਆਂ ਅਤੇ ਧਰਮ ਦੇ ਨਾਂ ਵਾਲੀਆਂ ਵਿੱਥਾਂ ਵੀ ਪੰਜਾਬੀਅਤ ਅੱਗੇ ਸੁੰਗੜਦੀਆਂ ਪ੍ਰਤੀਤ ਹੋਈਆਂ। ਇਸ ਮੌਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਨਾਲ ਸਬੰਧਤ ਨਿਊਜ਼ੀਲੈਂਡ ਵਸਦੇ ਲੋਕਾਂ ਨੇ ਆਪਣੇ ਮਹਿਬੂਬ ਸ਼ਾਇਰਾਂ ਨੂੰ ਸੁਣਿਆ। ਇਸ ਮੌਕੇ ਲਹਿੰਦੇ ਪੰਜਾਬ ਦੇ ਸ਼ਾਇਰ ਜਨਾਬ ਅਨਵਰ ਮਸੂਦ ਨੇ ਦਿਲਚਸਪ ਅੰਦਾਜ਼ ’ਚ ਰਚਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਦੀਆਂ ਵਿਸ਼ਵ ਭਰ ’ਚ ਮਕਬੂਲ ਰਚਨਾਵਾਂ ‘ਲੱਸੀ-ਤੇ ਚਾਹ’ ਦੀ ਨੋਕ-ਝੋਕ ਅਤੇ ਪੱਛਮੀ ਸੱਭਿਆਚਾਰ ਨੂੰ ਪ੍ਰਤੀਕ ਬਣਾ ਕੇ ਪੇਸ਼ ਕੀਤੀ ਗਈ ਰਚਨਾ ‘ਬੁਨੈਣ’ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਪਾਕਿਸਤਾਨ ਤੋਂ ਆਈ ਇੱਕ ਹੋਰ ਕਵਿੱਤਰੀ ਫ਼ਰਹਾ ਰਾਇਸ ਅਲਵੀ ਤੇ ਡਾ.ਯੂਸਫ਼ ਕੁਰੈਸ਼ੀ ਨੇ ਵੀ ਆਪਣੇ ਅੰਦਾਜ਼ ’ਚ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਆਸਟਰੇਲੀਆ ਤੋਂ ਪੁੱਜੇ ਨੌਜਵਾਨ ਸ਼ਾਇਰ ਸਰਬਜੀਤ ਸੋਹੀ, ਸੁਰਜੀਤ ਸੰਧੂ ਅਤੇ ਪਾਲ ਰਾਊਕੇ ਨੇ ਮਾਹੌਲ ਸਿਰਜਿਆ। ਨਿਊਜ਼ੀਲੈਂਡ ਨਾਲ ਸਬੰਧਤ ਨੌਜਵਾਨ ਸ਼ਾਇਰ ਕਰਮਜੀਤ ਅਕਲੀਆ ਜੱਗੀ, ਜੌਹਲ (ਹੈਮਿਲਟਨ) ਅਤੇ ਤੌਕੀਰ ਖ਼ਾਨ ਨੇ ਵੀ ਖੂਬ ਰੰਗ ਬੰਨ੍ਹਿਆ।
ਮੰਚ ਸੰਚਾਲਨ ਨਾਸਿਰ ਖ਼ਾਨ ਅਤੇ ਤਰਨਦੀਪ ਬਿਲਾਸਪੁਰ ਨੇ ਕੀਤਾ। ਇਸ ਦੌਰਾਨ ਸ਼ਾਇਰਾਂ ਨੂੰ ਯਾਦਗਾਰੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਰਣਵੀਰ ਸਿੰਘ ਲਾਲੀ, ਮਨਜਿੰਦਰ ਸਿੰਘ ਬਾਸੀ, ਅਸ਼ਵਿੰਦਰ ਸਿੰਘ ਭੱਟੀ, ਸਿੱਖ ਸੁਸਾਇਟੀ ਟੌਰੰਗਾ ਤੋਂ ਕਸ਼ਮੀਰ ਸਿੰਘ ਹੇਅਰ, ਟੀ ਪੁੱਕੀ ਤੋਂ ਗੋਪਾ ਬੈਂਸ, ਗੋਪੀ ਸੰਘਰ, ਗਾਇਕ ਹਰਦੇਵ ਮਾਹੀਨੰਗਲ ਤੇ ਹੋਰ ਮੌਜੂਦ ਸਨ।

 


Comments Off on ਯਾਦਗਾਰੀ ਹੋ ਨਿੱਬੜਿਆ ਸਾਂਝਾ ਕਵੀ ਸੰਮੇਲਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.