ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੌਲਵੀ ਤੇ ਉਸ ਦੀ ਪਤਨੀ ਦੀ ਹੱਤਿਆ

Posted On September - 9 - 2019

ਸਰਬਜੋਤ ਸਿੰਘ ਦੁੱਗਲ
ਕਰਨਾਲ, 8 ਸਤੰਬਰ
ਇੱਥੇ ਸੋਨੀਪਤ ਦੇ ਗਨੌਰ ਇਲਾਕੇ ਵਿੱਚ ਦੇਰ ਰਾਤ ਪਤੀ-ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਪਿੰਡ ਮਨਕ ਮਾਜਰੀ ਦੀ ਮਸਜਿਦ ਵਿਚ ਜਦੋਂ ਸਵੇਰੇ ਨਮਾਜੀ ਪੁੱਜੇ ਤਾਂ ਘਟਨਾ ਦਾ ਪਤਾ ਲੱਗਾ। ਪੁਲੀਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਜਾਣਕਾਰੀ ਮਗਰੋਂ ਪਤਾ ਚੱਲਿਆ ਕਿ ਮੁਹਾਲੀ ਦਾ ਇਰਫਾਨ (35) ਮਸਜਿਦ ਵਿੱਚ ਚਾਲ ਸਾਲਾਂ ਤੋਂ ਮੌਲਵੀ ਸੀ। ਇੱਕ ਸਾਲ ਪਹਿਲਾਂ ਉਸ ਦਾ ਵਿਆਹ 25 ਸਾਲ ਯਾਸਮੀਨ ਉਰਫ ਮੀਨਾ ਨਾਲ ਹੋਇਆ ਸੀ। ਦੋਵੇਂ ਮਸਜਿਦ ਨੇੜੇ ਬਣੇ ਕਮਰੇ ਵਿੱਚ ਹੀ ਰਹਿੰਦੇ ਸਨ। ਸਵੇਰੇ ਪੰਜ ਵਜੇ ਖੁਰਸ਼ੀਦ ਨੇ ਕਮਰੇ ਵਿੱਚ ਦੋਵਾਂ ਦੀਆਂ ਲਾਸ਼ਾਂ ਵੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਤੋਂ ਇਲਾਵਾ ਐਫਐਸਐਲ ਅਤੇ ਸੀਆਈਏ ਟੀਮਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀ ਅਨੁਸਾਰ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਦੀਆਂ ਮੋਬਾਈਲ ਕਾਲਾਂ ਵੀ ਖੰਗਾਲੀਆਂ ਜਾ ਰਹੀਆਂ ਹਨ।

 


Comments Off on ਮੌਲਵੀ ਤੇ ਉਸ ਦੀ ਪਤਨੀ ਦੀ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.