ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੋਦੀ ਵੱਲੋਂ 21ਵੀਂ ਸਦੀ ਦੇ ਸ਼ਹਿਰ ਬਣਾਏ ਜਾਣ ਦਾ ਸੱਦਾ

Posted On September - 8 - 2019

ਮੁੰਬਈ, 7 ਸਤੰਬਰ

ਮੁੰਬਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਟਰੋ ਕੋਚ ਪ੍ਰਦਰਸ਼ਨੀ ਦਾ ਦੌਰਾ ਕਰਦੇ ਹੋਏ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 5 ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਮੁਲਕ ’ਚ ਸ਼ਹਿਰਾਂ ਨੂੰ 21ਵੀਂ ਸਦੀ ਦੀ ਦੁਨੀਆਂ ਮੁਤਾਬਕ ਬਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁੰਬਈ ’ਚ ਸ਼ਨਿਚਰਵਾਰ ਨੂੰ 19 ਹਜ਼ਾਰ ਕਰੋੜ ਰੁਪਏ ਦੀਆਂ ਤਿੰਨ ਨਵੀਆਂ ਮੈਟਰੋ ਲਾਈਨਾਂ ਨੂੰ ਲਾਂਚ ਕੀਤਾ। ਇਸ ਦੇ ਨਾਲ ਉਨ੍ਹਾਂ ਆਰੇ ਕਾਲੋਨੀ ’ਚ 32 ਮੰਜ਼ਿਲਾ ਮੈਟਰੋ ਭਵਨ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਮੁੰਬਈ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਹਿਰਾਂ ’ਚ ਆਧੁਨਿਕ ਸਹੂਲਤਾਂ ਦੇ ਵਿਕਾਸ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਵਾਜਾਈ, ਸੰਪਰਕ, ਉਤਪਾਦਕਤਾ, ਸੁਰੱਖਿਆ ਅਤੇ ਵਾਤਾਵਰਨ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ਦੇ ਹੱਲ ਵਾਲੀਆਂ ਪ੍ਰਣਾਲੀਆਂ ਬਣਾਉਣੀਆਂ ਪੈਣਗੀਆਂ। ਇਨ੍ਹਾਂ ਨਵੀਆਂ ਲਾਈਨਾਂ ਦਾ ਕੰਮ 2026 ਤਕ ਮੁਕੰਮਲ ਹੋਣ ਦੀ ਉਮੀਦ ਹੈ। 14 ਮੈਟਰੋ ਲਾਈਨਾਂ ਵਾਲੇ ਪ੍ਰਸਤਾਵਿਤ 337 ਕਿਲੋਮੀਟਰ ਦੇ ਮੈਟਰੋ ਨੈੱਟਵਰਕ ਦੇ ਘੇਰੇ ’ਚ ਪੂਰੇ ਮੁੰਬਈ ਮਹਾਨਗਰ ਦਾ ਇਲਾਕਾ ਆਵੇਗਾ। ਸ੍ਰੀ ਮੋਦੀ ਨੇ ਮੁੰਬਈ ’ਚ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਦੇਸ਼ ਭਰ ’ਚ ਬੁਨਿਆਦੀ ਢਾਂਚੇ ’ਤੇ 100 ਲੱਖ ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ ਅਤੇ ਮੁੰਬਈ ਦੇ ਨਾਲ ਹੋਰ ਸ਼ਹਿਰਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਆਪਣੇ ਮੁੰਬਈ ਦੌਰੇ ਦੀ ਸ਼ੁਰੂਆਤ ਪਰੇਲ ਇਲਾਕੇ ’ਚ ਗਣੇਸ਼ ਪੰਡਾਲ ’ਚ ਦਰਸ਼ਨਾਂ ਨਾਲ ਕੀਤੀ। -ਪੀਟੀਆਈ


Comments Off on ਮੋਦੀ ਵੱਲੋਂ 21ਵੀਂ ਸਦੀ ਦੇ ਸ਼ਹਿਰ ਬਣਾਏ ਜਾਣ ਦਾ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.