ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੋਦੀ ਦੀ ਕਸ਼ਮੀਰੀਆਂ ਨਾਲ ਗਲਵੱਕੜੀ ਖੋਖਲਾ ਵਾਅਦਾ: ਨੈਸ਼ਨਲ ਕਾਨਫਰੰਸ

Posted On September - 22 - 2019

ਸ੍ਰੀਨਗਰ, 21 ਸਤੰਬਰ
ਨੈਸ਼ਨਲ ਕਾਨਫਰੰਸ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਸ਼ਮੀਰੀਆਂ ਨੂੰ ਗਲਵੱਕੜੀ ’ਚ ਲੈ ਕੇ ਕਸ਼ਮੀਰ ਨੂੰ ਜੰਨਤ ਬਣਾਉਣ ਦਾ ਬਿਆਨ ਖੋਖਲਾ ਜਾਪਦਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਵੱਲੋਂ ਉਠਾਏ ਗਏ ਕਦਮ ਉਨ੍ਹਾਂ ਦੇ ਬਿਆਨਾਂ ਨੂੰ ਝੂਠਾ ਸਾਬਿਤ ਕਰਦੇ ਹਨ। ਪਾਰਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਨਵੇਂ ਲੋਕ ਲੁਭਾਊ ਸ਼ਬਦ ਰਟ ਰਹੇ ਹਨ ਜੋ ਖੋਖਲੇ ਹਨ ਜਿਹੜੇ ਲੋਕਾਂ ਦੇ ਚੇਤਿਆਂ ’ਚੋਂ ਛੇਤੀ ਹੀ ਗਾਇਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਨੇ ਸੂਬੇ ਨੂੰ ਵੰਡ ਕੇ ਕਸ਼ਮੀਰੀਅਤ ਦਾ ਚਿਹਰਾ ਵਿਗਾੜ ਦਿੱਤਾ ਹੈ ਜਦਕਿ ਸਿਆਸੀ ਆਗੂਆਂ ਨੂੰ ਅੰਦਰ ਕਰਕੇ ਜਮਹੂਰੀਅਤ ਦਾ ਗਲ ਘੁੱਟ ਦਿੱਤਾ ਗਿਆ ਹੈ। -ਪੀਟੀਆਈ

 


Comments Off on ਮੋਦੀ ਦੀ ਕਸ਼ਮੀਰੀਆਂ ਨਾਲ ਗਲਵੱਕੜੀ ਖੋਖਲਾ ਵਾਅਦਾ: ਨੈਸ਼ਨਲ ਕਾਨਫਰੰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.