ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਮੈਡੀਕਲ ਕਾਲਜ ਲਾਇਬਰੇਰੀ ਦੀ ਫਾਲਸ ਸੀਲਿੰਗ ਮੁੜ ਡਿੱਗੀ

Posted On September - 23 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ

ਮੈਡੀਕਲ ਕਾਲਜ ਲਾਇਬਰੇਰੀ ਦੀ ਟੁੱਟੀ ਫਾਲਸ ਸੀਲਿੰਗ।

ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿਚਲੀ ਲਾਇਬਰੇਰੀ ਦੀ ਫਾਲਸ ਸੀਲਿੰਗ ਦਾ ਇੱਕ ਹੋਰ ਹਿੱਸਾ ਡਿੱਗ ਗਿਆ ਹੈ। ਇਸ ਤੋਂ ਪਹਿਲਾਂ ਦੀ ਦੋ ਵਾਰ ਇਸੇ ਲਾਇਬਰੇਰੀ ਦੀ ਫਾਲਸ ਸੀਲਿੰਗ ਦੇ ਦੋ ਹੋਰ ਹਿੱਸੇ ਟੁੱਟ ਚੁੱਕੇ ਹਨ। ਇਸ ਸੀਲਿੰਗ ਦੇ ਵਾਰ ਵਾਰ ਟੁੱਟਣ ਕਰਕੇ ਵਿਦਿਆਰਥੀਆਂ ਤੇ ਸਟਾਫ ’ਚ ਡਰ ਹੈ, ਕਿਉਂਕਿ ਇਹ ਲਾਇਬਰੇਰੀ ਸਵੇਰੇ ਅੱਠ ਵਜੇ ਤੋਂ ਰਾਤ 12 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ, ਜਿਸਤਹਿਤ ਵਿਦਿਆਰਥੀਆਂ ਅਤੇ ਸਟਾਫ਼ ਦਾ ਇਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ।
ਕਾਲਜ ਵੱਲੋਂ ਪਿਛਲੇ ਸਮੇਂ ਵਿਚ ਐਮਬੀਬੀਐਸ ਦੀਆਂ ਸੀਟਾਂ 150 ਤੋਂ ਵਧਾ ਕੇ 200 ਕੀਤੀਆਂ ਗਈਆਂ ਸਨ, ਜਿਸ ਕਾਰਨ ਲਾਇਬਰੇਰੀ ਸਮੇਤ ਕੁਝ ਹੋਰ ਇਮਾਰਤਾਂ ਵੀ ਨਵੀਂਆਂ ਬਣਾਈਆਂ ਤੇ ਅੱਪਗਰੇਡ ਕੀਤੀਆਂ ਗਈਆਂ। ਇਸ ਲਾਇਬਰੇਰੀ ਸਮੇਤ ਹੋਰ ਛੱਤਾਂ ’ਚ ਬਰਸਾਤ ਦੌਰਾਨ ਲੀਕੇਜ ਹੋਣ ਕਰਕੇ ਫਾਲਸ ਸੀਲਿੰਗ ਗਲ਼ ਰਹੀ ਹੈ। ਇਸ ਕਾਰਨ ਹੀ ਇਹ ਫਾਲਸ ਸੀਲਿੰਗ ਵਾਰ-ਵਾਰ ਡਿੱਗ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਦੇ ਟੈਕਨੀਕਲ ਸਲਾਹਕਾਰ ਆਰਐੱਸ ਸੰਧੂ ਨੇ ਵੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਨਵੀਂਆਂ ਬਣੀਆਂ ਇਮਾਰਤਾਂ ਦਾ ਜਾਇਜ਼ਾ ਲਿਆ ਸੀ, ਜਿਸ ਦੌਰਾਨ ਹੀ ਕੁਝ ਕਮੀਆਂ ਸਾਹਮਣੇ ਆਈਆਂ ਸਨ। ਉਨ੍ਹਾਂ ਨੇ ਵੀ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਲਾਇਬਰੇਰੀ ਦੀ ਇਹ ਫਾਲਸ ਸੀਲਿੰਗ ਤੀਜੀ ਵਾਰ ਡਿੱਗ ਗਈ।
ਪਤਾ ਲੱਗਾ ਹੈ ਕਿ ਕਾਲਜ ਦੇ ਪ੍ਰਿੰਸੀਪਲ ਡਾ. ਕੇਕੇ ਅਗਰਵਾਲ ਨੇ ਇਸ ਮਾਮਲੇ ਬਾਰੇ ਪ੍ਰਿੰਸੀਪਲ ਸਕੱਤਰ (ਮੈਡੀਕਲ ਐਜੂਕੇਸ਼ਨ ਅਤੇ ਰਿਸਰਚ) ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੇ ਵੀ ਨਵੀਂ ਬਣੀ ਇਹ ਲਾਇਬਰੇਰੀ ਤੇ ਹੋਰ ਇਮਾਰਤਾਂ ਵਿਚ ਤਰੁੱਟੀਆਂ ਦੀ ਗੱਲ ਕੀਤੀ ਹੈ। ਇਹ ਮਾਮਲਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਧਿਆਨ ਵਿਚ ਲਿਆਉਂਦਿਆਂ ਉਨ੍ਹਾਂ ਨੇ ਦੱਸਿਆ ਹੈ ਕਿ ਲਾਇਬਰੇਰੀ ਸਮੇਤ ਹੋਰ ਇਮਾਰਤਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਬਣਾਈਆਂ ਗਈਆਂ ਹਨ ਪਰ ਇਸ ਵਿਚ ਤਰੁੱਟੀਆਂ ਹੋਣ ਕਾਰਨ ਹੀ ਅਜਿਹੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪ੍ਰਿੰਸੀਪਲ ਦਾ ਤਰਕ ਹੈ ਕਿ ਲਾਇਬਰੇਰੀ ਰਾਤ ਅੱਧੀ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਪਰ ਇਹ ਸੀਲਿੰਗ ਡਿੱਗਣ ਕਾਰਨ ਵਿਦਿਆਰਥੀ ਹੁਣ ਇਸ ਦੇ ਅੰਦਰ ਵੜਨ ਤੋਂ ਵੀ ਡਰਨ ਲੱਗੇ ਹਨ ਕਿਉਂਕਿ ਸੀਲਿੰਗ ਡਿੱਗਣ ਦੀ ਇਹ ਘਟਨਾ ਐਤਕੀਂ ਤੀਜੀ ਵਾਰ ਵਾਪਰੀ ਹੈ। ਉਨ੍ਹਾਂ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਲੀਕ ਕਰਨ ਕਰਕੇ ਹੀ ਇਹ ਸੀਲਿੰਗ ਖਰਾਬ ਹੋ ਕੇ ਟੁੱਟ ਰਹੀ ਹੈ, ਜੋ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।
ਪ੍ਰਿੰਸੀਪਲ ਨੇ ਤਾਂ ਆਪਣੇ ਇਸ ਪੱਤਰ ਵਿਚ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੈਕਨੀਕਲ ਮਾਹਿਰ ਕਮੇਟੀ ਬਣਾ ਕੇ ਇਨ੍ਹਾਂ ਇਮਾਰਤਾਂ ਦਾ ਕੁਆਲਿਟੀ ਕੰਟਰੋਲ ਚੈੱਕ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਕਾਲਜ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ।


Comments Off on ਮੈਡੀਕਲ ਕਾਲਜ ਲਾਇਬਰੇਰੀ ਦੀ ਫਾਲਸ ਸੀਲਿੰਗ ਮੁੜ ਡਿੱਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.