ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮੈਚ ਫਿਕਸਿੰਗ ਕਾਰਨ ਡੀਐਗੋ ਮਾਤੋਸ ’ਤੇ ਤਾਉਮਰ ਪਾਬੰਦੀ

Posted On September - 11 - 2019

ਲੰਡਨ: ਮੈਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਮਗਰੋਂ ਬ੍ਰਾਜ਼ੀਲ ਦੇ ਡੀਐਗੋ ਮਾਤੋਸ ’ਤੇ ਪੇਸ਼ੇਵਰ ਟੈਨਿਸ ਖੇਡਣ ਤੋਂ ਤਾਉਮਰ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਟੈਨਿਸ ਖਿਡਾਰੀ ਨੂੰ ਇੱਕ ਲੱਖ 25 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ’ਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਮਾਤੋਸ ਨੇ ਬ੍ਰਾਜ਼ੀਲ, ਸ੍ਰੀਲੰਕਾ, ਇਕਵਾਡੋਰ, ਪੁਰਤਗਾਲ ਅਤੇ ਸਪੇਨ ਵਿੱਚ ਆਈਟੀਐੱਫ ਪੱਧਰ ਦੇ ਟੂਰਨਾਮੈਂਟਾਂ ਵਿੱਚ ਸਾਲ 2018 ਦੌਰਾਨ ਦਸ ਮੈਚਾਂ ਦਾ ਨਤੀਜਾ ਪ੍ਰਭਾਵਿਤ ਕੀਤਾ ਸੀ। ਇਸ ਤੋਂ ਇਲਾਵਾ ਇਸ 31 ਸਾਲਾ ਖਿਡਾਰੀ ਨੂੰ ਟੈਨਿਸ ਇੰਟੀਗ੍ਰਿਟੀ ਯੂਨਿਟ ਦੀ ਜਾਂਚ ਵਿੱਚ ਵੀ ਸਹਿਯੋਗ ਨਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਉਸ ਨੇ ਫੋਰੈਂਸਿਕ ਜਾਂਚ ਲਈ ਆਪਣਾ ਮੋਬਾਈਲ ਫੋਨ ਨਹੀਂ ਦਿੱਤਾ ਅਤੇ ਨਾ ਹੀ ਆਪਣੇ ਵਿੱਤੀ ਰਿਕਾਰਡ ਸੌਂਪੇ। -ਏਐੱਫਪੀ


Comments Off on ਮੈਚ ਫਿਕਸਿੰਗ ਕਾਰਨ ਡੀਐਗੋ ਮਾਤੋਸ ’ਤੇ ਤਾਉਮਰ ਪਾਬੰਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.