ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ 88 ਵਿਦਿਆਰਥੀ ਮੈਰਿਟ ’ਚ

Posted On September - 10 - 2019

ਜਲੰਧਰ: ਇਥੋਂ ਦੇ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ 88 ਵਿਦਿਆਰਥੀਆਂ ਨੇ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵੱਲੋਂ ਵੱਖ ਵੱਖ ਕੋਰਸਾਂ ਲਈ ਲਈਆਂ ਪ੍ਰੀਖਿਆਵਾਂ ਵਿਚ ਮੈਰਿਟ ਸਥਾਨ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਅੱਠ ਵਿਦਿਆਰਥੀਆਂ ਨੇ ਪਹਿਲਾ , ਪੰਜ ਨੇ ਦੂਜਾ ਅਤੇ ਪੰਜ ਨੇ ਹੀ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਟੋਮੋਬਾਈਲ ਵਿਭਾਗ ਦੇ ਪਿਊਸ਼ (ਪੰਜਵਾਂ ਸਮੈਸਟਰ) ਤੇ ਮੋਹਿਤ (ਤੀਜਾ ਸਮੈਸਟਰ), ਸਿਵਲ ਇੰਜਨੀਅਰਿੰਗ ਵਿਭਾਗ ਦੇ ਗੁਰਪ੍ਰੀਤ ਕੁਮਾਰ (ਤੀਜਾ ਸਮੈਸਟਰ), ਕੰਪਿਊਟਰ ਵਿਭਾਗ ਦੇ ਸਾਜਨ ਸ਼ਰਮਾ (ਪੰਜਵਾਂ ਸਮੈਸਟਰ), ਇਲੈਕਟ੍ਰੀਕਲ ਵਿਭਾਗ ਦੇ ਸੁਨੀਲ (ਪੰਜਵਾਂ ਸਮੈਸਟਰ), ਮਕੈਨੀਕਲ ਵਿਭਾਗ ਦੇ ਆਸ਼ੂਤੋਸ਼ (ਪੰਜਵਾਂ ਸਮੈਸਟਰ), ਮਨਪ੍ਰੀਤ ਸਿੰਘ (ਪੰਜਵਾਂ ਸਮੈਸਟਰ) ਤੇ ਲਕਸ਼ਮਨ (ਤੀਜਾ ਸਮੈਸਟਰ) ਨੇ ਸੂਬੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ।
-ਟ.ਨ.ਸ.


Comments Off on ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ 88 ਵਿਦਿਆਰਥੀ ਮੈਰਿਟ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.