ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮੇਲਾ ਦੇਖਣ ਗਏ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਮੌਤ

Posted On September - 12 - 2019

ਲਖਵਿੰਦਰ ਸਿੰਘ
ਮਲੋਟ,11 ਸਤੰਬਰ
ਨੇੜਲੇ ਪਿੰਡ ਕੋਲਿਆਂਵਾਲੀ ਦਾ ਵਸਨੀਕ ਪ੍ਰਕਾਸ਼ ਸਿੰਘ(17) ਪੁੱਤਰ ਅਮਰ ਸਿੰਘ ਪਿੰਡ ਪੱਕੀ ਵਿੱਚ ਮੇਲਾ ਦੇਖਣ ਗਿਆ ਸੀ ਕਿ ਸ਼ੱਕੀ ਹਾਲਤ ਵਿੱਚ ਉਸ ਮੌਤ ਹੋ ਗਈ। ਪ੍ਰਕਾਸ਼ ਦੇ ਮਾਮੇ ਨੇ ਦੱਸਿਆ ਕਿ ਉਹ ਨਾਨਕੇ ਪਿੰਡ ਕੱਟਿਆਂਵਾਲੀ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਉਸਦੀ ਪਿੰਡ ਕੋਲਿਆਂਵਾਲੀ ਦੇ ਵਸਨੀਕ ਇੱਕ ਵਿਅਕਤੀ ਨਾਲ ਲਾਗਡਾਟ ਸੀ, ਜੋ ਮੇਲੇ ‘ਚ ਮੌਜੂਦ ਸੀ। ਉਸ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਭਾਣਜੇ ਦੀ ਭਾਰੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ। ਉਸਨੇ ਦੋਸ਼ ਲਾਇਆ ਕਿ ਥਾਣਾ ਕਬਰਵਾਲਾ ਪੁਲੀਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਵੱਲੋਂ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਹ ਡੀਐਸਪੀ ਮਲੋਟ ਨੂੰ ਮਿਲਣ ਲਈ ਉਨ੍ਹਾਂ ਦੇ ਦਫਤਰ ਵੀ ਗਏ ਸਨ ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ। ਥਾਣਾ ਕਬਰਵਾਲਾ ਦੇ ਇੰਚਾਰਜ ਦਰਬਾਰ ਸਿੰਘ ਨੇ ਦੱਸਿਆ ਕਿ ਘਟਨਾ ਰੇਲਵੇ ਦੀ ਜਗ੍ਹਾ ’ਤੇ ਵਾਪਰੀ ਹੈ। ਇਸ ਲਈ ਅਗਲੇਰੀ ਕਾਰਵਾਈ ਰੇਲਵੇ ਪੁਲੀਸ ਕਰੇਗੀ। ਉਨ੍ਹਾਂ ਪੀੜਤ ਪਰਿਵਾਰ ਵੱਲੋਂ ਕਾਰਵਾਈ ਨਾ ਕਰਨ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ
ਮਹਿਲ ਕਲਾਂ(ਨਵਕਿਰਨ ਸਿੰਘ): ਪਿੰਡ ਗੁੰਮਟੀ ਵਿੱਚ ਵਿਆਹੁਤਾ ਔਰਤ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਜਸਵੀਰ ਕੌਰ (30) ਪਤਨੀ ਪਿਆਰਾ ਸਿੰਘ ਦੀ ਉਸਦੇ ਸਹੁਰੇ ਘਰ ਵਿੱਚ ਮੌਤ ਹੋ ਗਈ। ਉਸ ਦੀਆਂ ਦੋ ਧੀਆਂ ਵੀ ਹਨ। ਮ੍ਰਿਤਕਾ ਦਾ ਪੇਕਾ ਪਰਿਵਾਰ ਅੰਤਿਮ ਸੰਸਕਾਰ ਉਸ ਦੀ ਲਾਸ਼ ਪਿੰਡ ਅਲਾਲ, ਜ਼ਿਲ੍ਹਾ ਸੰਗਰੂਰ ਲੈ ਗਿਆ ਹੈ। ਥਾਣਾ ਠੁੱਲੀਵਾਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਲੱਗ ਸਕੇਗਾ। ਪਰ ਇਸ ਦੇ ਬਾਵਜੂਦ ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਮ੍ਰਿਤਕਾ ਦੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਛੱਤ ਤੋਂ ਡਿੱਗਣ ਕਾਰਨ ਵਿਅਕਤੀ ਹਲਾਕ
ਏਲਨਾਬਾਦ(ਪੱਤਰ ਪ੍ਰੇਰਕ): ਬੀਤੀ ਰਾਤ ਪਿੰਡ ਕੇਸ਼ੂਪੁਰਾ ਵਿੱਚ ਛੱਤ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਪੁੱਤਰ ਵਿਪਨ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਸੁਖਵਿੰਦਰ ਸਿੰਘ (52) ਪੁੱਤਰ ਨਿਆਮਤ ਰਾਮ, ਰਾਤ ਨੂੰ ਖਾਣਾ ਖਾਣ ਬਾਅਦ ਛੱਤ ਉੱਤੇ ਸੌਣ ਚਲਾ ਗਿਆ ਤੇ ਸਵੇਰੇ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਉਹ ਨਾਲ ਲੱਗਦੇ ਖਾਲੀ ਪਲਾਟ ਵਿੱਚ ਡਿੱਗਿਆ ਪਿਆ ਸੀ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ। ਡੀਐਸਪੀ ਜਗਦੀਸ਼ ਕਾਜਲਾ ਅਤੇ ਥਾਣਾ ਮੁਖੀ ਰੋਹਤਾਸ਼ ਕੁਮਾਰ ਨੇ ਮੌਕੇ ਉੱਤੇ ਜਾ ਕੇ ਜਾਂਚ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕੀਤੀ ਹੈ। ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਬਾਅਦ ਕੀਤੀ ਜਾਵੇਗੀ।


Comments Off on ਮੇਲਾ ਦੇਖਣ ਗਏ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.