‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬੌਲੀਵੁੱਡ ਦੀਆਂ ਗਤੀਵਿਧੀਆਂ ਰੁਕੀਆਂ

Posted On September - 5 - 2019

ਮੁੰਬਈ, 4 ਸਤੰਬਰ
ਅੱਜ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਅਭਿਨੇਤਾ ਸਲਮਾਨ ਖਾਨ, ਕੈਟਰੀਨਾ ਕੈਫ, ਧਰਮਿੰਦਰ, ਸਨੀ ਦਿਓਲ ਨੇ ਆਪਣੇ ਰੁਝੇਵੇਂ ਮੁਲਤਵੀ ਕਰ ਦਿੱਤੇ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਮੀਂਹ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਰੈੱਡ ਅਲਰਟ ਐਲਾਨਿਆ ਸੀ ਅਤੇ ਅੱਜ ਮਹਾਨਗਰ ਦੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਮੁੰਬਈ ਵਿੱਚ ਸਥਾਪਿਤ ਡੇਢ ਸੌ ਕੇਂਦਰਾਂ ਵਿੱਚੋਂ ਇੱਕ ਸੌ ਦੇ ਵਿੱਚ ਦੋ ਸੌ ਮਿਲੀਮੀਟਰ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਅੱਜ ਸਨੀ ਦਿਓਲ ਦੇ ਲੜਕੇ ਕਰਨ ਦੀ ਪਹਿਲੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟਰੈਲਰ ਲਾਂਚ ਹੋਣਾ ਸੀ ਅਤੇ ਮੀਡੀਆਂ ਨਾਲ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ ਪਰ ਇਹ ਸਮਾਗਮ ਮੀਂਹ ਦੀ ਭੇਟ ਚੜ੍ਹ ਗਿਆ।
ਹੁਣ ਇਹ ਸਮਾਗਮ ਵੀਰਵਾਰ ਨੂੰ ਰੱਖਿਆ ਹੈ। ਸਨੀ ਦਿਓਲ ਨੇ ਇਸ ਸਬੰਧੀ ਇੰਸਟਾਗ੍ਰਾਮ ਉੱਤੇ ਲਿਖਤੀ ਵੀਡੀਓ ਪਾਇਆ ਹੈ ਕਿ ਉਹ ਭਾਰੀ ਮੀਂਹ ਵਿੱਚ ਕਿਸੇ ਨੂੰ ਖੇਚਲ ਨਹੀਂ ਦੇਣੀ ਚਾਹੁੰਦੇ।
ਇਸ ਦੇ ਲਈ ਉਨ੍ਹਾਂ ਨੇ ਟਰੇਲਰ ਜਾਰੀ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ,‘ ਅਸੀਂ ਭਲਕੇ ਟਰੇਲਰ ਜਾਰੀ ਕਰਾਂਗੇ ਅਤੇ ਇਸ ਦੇ ਬਾਰੇ ਤੁਹਾਨੂੰ ਪੋਸਟ ਪਾਈ ਜਾਵੇਗੀ।’ ਇਸ ਦੌਰਾਨ ਹੀ ਦੇਸ਼ ਵਿੱਚ ਹੋਣ ਵਾਲੇ ਨੈਕਸਆਇਫਾ ਸਮਾਰੋਹ ਨਾਲ ਸਬੰਧਤ ਪ੍ਰੈਸ ਕਾਨਫਰੰਸ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਨੇ ਸ਼ਾਮਲ ਹੋਣਾ ਸੀ। -ਪੀਟੀਆਈ


Comments Off on ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬੌਲੀਵੁੱਡ ਦੀਆਂ ਗਤੀਵਿਧੀਆਂ ਰੁਕੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.