ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਮੁਲਕ ਦੀ ਝੋਲੀ ਸੋਨ ਤਗਮਾ ਪਾਉਣ ਵਾਲੀ ਦੂਤੀ ਚੰਦ

Posted On September - 7 - 2019

ਸੁਖਵਿੰਦਰਜੀਤ ਸਿੰਘ ਮਨੌਲੀ

ਦੂਤੀ ਚੰਦ ਨੂੰ ਸਾਲ-2012 ’ਚ ਜੂਨੀਅਰ ਚੈਂਪੀਅਨਸ਼ਿਪ 100 ਮੀਟਰ ਦੌੜ 11.08 ਸੈਕਿੰਡ ’ਚ ਲਾਉਣ ਸਦਕਾ ਪੋਡੀਅਮ ’ਤੇ ਸੋਨ ਤਗਮਾ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੋਹਾ-2016 ਦੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਮੁਕਾਬਲੇ ’ਚ 100 ਮੀਟਰ ਅਤੇ 4X400 ਮੀਟਰ ਰਿਲੇਅ ਰੇਸ ’ਚ ਦੋ ਤਾਂਬੇ ਦੇ ਤਗਮੇ ਜਿੱਤਣ ਵਾਲੀ ਦੂਤੀ ਚੰਦ ਨੇ ਜਕਾਰਤਾ-2018 ਦੀਆਂ ਏਸ਼ਿਆਈ ਖੇਡਾਂ ’ਚ 100 ਮੀਟਰ ਦੌੜ ’ਚ ਕਰੀਅਰ ਦਾ ਪਹਿਲਾ ਸਿਲਵਰ ਮੈਡਲ ਹਾਸਲ ਕੀਤਾ। ਦੂਤੀ ਚੰਦ ਦੇਸ਼ ਦੀ ਦੂਜੀ ਮਹਿਲਾ ਫਰਾਟਾ ਦੌੜਾਕ ਹੈ, ਜਿਸ ਨੇ 100 ਮੀਟਰ ਰੇਸ 11.32 ਸੈਕਿੰਡ ’ਚ ਪੂਰੀ ਕਰ ਕੇ ਮੈਡਲ ਜਿੱਤਿਆ।

ਫਰਾਟਾ ਦੌੜਾਕ ਦੂਤੀ ਚੰਦ ਨੇ ਉਸ ਦਿਨ ਗੋਲਡ ਮੈਡਲ ਜਿੱਤਿਆ, ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ’ਚ ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਤੋਂ ਸੈਮੀਫਾਈਨਲ ਹਾਰਨ ਸਦਕਾ ਵਰਲਡ ਕ੍ਰਿਕਟ ਕੱਪ ਦਾ ਖਿਤਾਬ ਜਿੱਤਣ ਦੀ ਦੌੜ ’ਚੋਂ ਬਾਹਰ ਹੋ ਗਈ ਸੀ। ਮੀਡੀਆ ਤੋਂ ਬਣਦਾ ਤਾਂ ਇਹ ਸੀ ਕਿ ਕ੍ਰਿਕਟ ਦੀ ਹਾਰ ਨੂੰ ਭੁੱਲਦਿਆਂ ਦੂਤੀ ਚੰਦ ਵਲੋਂ ਦਰਜ ਇਤਿਹਾਸਕ ਖੇਡ ਪ੍ਰਾਪਤੀ ਦਾ ਰਾਗ ਗਾਇਆ ਜਾਂਦਾ ਪਰ ਹੋਇਆ ਇਸ ਦੇ ਬਿਲਕੁਲ ਉਲਟ। ਫਰਾਟਾ ਦੌੜਾਕ ਦੂਤੀ ਚੰਦ ਵਲੋਂ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ’ਚ 100 ਮੀਟਰ ਦੌੜ ’ਚ ਗੋਲਡ ਮੈਡਲ ਜਿੱਤਣ ਸਦਕਾ ਦੇਸ਼ ਦੀ ਖੇਡ ਡਾਇਰੀ ’ਚ ਇੱਕ ਨਵਾਂ ਵਰਕਾ ਜੁੜ ਗਿਆ ਹੈ। 100 ਮੀਟਰ ਰੇਸ ’ਚ ਦੇਸ਼ ਲਈ ਪਲੇਠਾ ਸੋਨ ਤਗਮਾ ਜਿੱਤਣ ਵਾਲੀ ਦੂਤੀ ਚੰਦ ਦੇ ਮੈਡਲ ਦੀ ਚਮਕ ਕ੍ਰਿਕਟ ਵਰਲਡ ਕੱਪ ਦਾ ਮੈਚ ਹਾਰਨ ਸਦਕਾ ਵੀ ਫਿੱਕੀ ਪੈ ਗਈ।
ਦੇਸ਼ ਦੀ ਨਰੋਈ ਸਪਰਿੰਟਰ ਦੂਤੀ ਦਾ ਜਨਮ 3 ਫਰਵਰੀ 1996 ’ਚ ਉੜੀਸਾ ਰਾਜ ਦੇ ਜਾਜਪੁਰ ਜ਼ਿਲ੍ਹੇ ਦੇ ਪਿੰਡ ਢਾਕਾ ਗੋਪਾਲਪੁਰ ’ਚ ਮਾਤਾ ਅਖੁਜੀ ਚੰਦ ਤੇ ਪਿਤਾ ਚੱਕਰਧਰ ਚੰਦ ਦੇ ਗ੍ਰਹਿ ਵਿਚ ਹੋਇਆ। ਦੂਤੀ ਚੰਦ ਉੜੀਸਾ ਦੇ ਕਲਿੰਗਾ ਇੰਸਟੀਚਿਊਟ ਆਫ ਇੰਡਸਟੀਰੀਅਲ ਟੈਕਨਾਲੋਜੀ ਤੋਂ ਲਾਅ ਦੀ ਡਿਗਰੀ ਹੋਲਡਰ ਹੈ। ਨੈਸ਼ਨਲ ਪੱਧਰ ਦੀ ਦੌੜਾਕ ਵੱਡੀ ਭੈਣ ਸਰਸਵਤੀ ਚੰਦ ਨੂੰ ਟਰੈਕ ’ਚ ਰੇਸਾਂ ਲਾਉਂਦਿਆਂ ਦੇਖ ਦੂਤੀ ਚੰਦ ਨੇ ਸਪਰਿੰਟਰ ਬਣਨ ਦੇ ਖੇਤਰ ’ਚ ਕਦਮ ਰੱਖਿਆ। ਸਰਸਵਤੀ ਚੰਦ ਉੜੀਸਾ ਪੁਲੀਸ ’ਚ ਸਰਵਿਸ ਕਰਦੀ ਹੈ। ਦੂਤੀ ਚੰਦ ਆਪਣੇ ਪਿਤਰੀ ਰਾਜ ਉੜੀਸਾ ’ਚ ਮਾਈਨਿੰਗ ਕਾਰਪੋਰੇਸ਼ਨ ਲਿਮਟਿਡ ਵਿਭਾਗ ’ਚ ਅਗਜ਼ੈਕਟਿਵ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਹੈ। ਦੂਤੀ ਚੰਦ ਦਾ ਮਾਪੇ ਬੁਣਕਰੀ ਦਾ ਕੰਮ ਕਰਦੇ ਸਨ। ਬੀਪੀਐੱਲ ਪਰਿਵਾਰ ਦੀ ਲੜਕੀ ਦੂਤੀ ਚੰਦ ਦੇ ਪਰਿਵਾਰ ਨੂੰ ਕਿਸੇ ਸਮੇਂ ਦੋ ਡੰਗ ਦੀ ਰੋਟੀ ਵੀ ਨਹੀਂ ਜੁੜਦੀ ਸੀ। ਟਰੈਕ ’ਤੇ ਦੌੜਨ ਲਈ ਉਸ ਕੋਲ ਸਪੋਰਟਸ ਜੁੱਤੇ ਨਹੀਂ ਹੁੰਦੇ ਸਨ। ਨੰਗੇ ਪੈਰ ਦੌੜਨ ਸਦਕਾ ਕਈ ਵਾਰ ਪੈਰਾਂ ’ਤੇ ਛਾਲੇ ਹੋ ਜਾਂਦੇ ਸਨ। ਸਪੋਰਟਸ ਬੂਟ ਹਾਸਲ ਕਰਨ ਲਈ ਉੜੀਸਾ ਸਰਕਾਰ ਦੇ ਮਿੰਨਤਾਂ-ਤਰਲੇ ਕਰਨੇ ਪੈਂਦੇ ਸਨ। ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਦੂਤੀ ਚੰਦ ਨੇ ਦੌੜ ਲਾਉਣੀ ਜਾਰੀ ਰੱੱਖੀ।
ਦੂਤੀ ਚੰਦ ਨੂੰ ਸਾਲ-2012 ’ਚ ਜੂਨੀਅਰ ਚੈਂਪੀਅਨਸ਼ਿਪ 100 ਮੀਟਰ ਦੌੜ 11.08 ਸੈਕਿੰਡ ’ਚ ਲਾਉਣ ਸਦਕਾ ਪੋਡੀਅਮ ’ਤੇ ਸੋਨ ਤਗਮਾ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੋਹਾ-2016 ਦੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਮੁਕਾਬਲੇ ’ਚ 100 ਮੀਟਰ ਅਤੇ 4X400 ਮੀਟਰ ਰਿਲੇਅ ਰੇਸ ’ਚ ਦੋ ਤਾਂਬੇ ਦੇ ਤਗਮੇ ਜਿੱਤਣ ਵਾਲੀ ਦੂਤੀ ਚੰਦ ਨੇ ਜਕਾਰਤਾ-2018 ਦੀਆਂ ਏਸ਼ਿਆਈ ਖੇਡਾਂ ’ਚ 100 ਮੀਟਰ ਦੌੜ ’ਚ ਕਰੀਅਰ ਦਾ ਪਹਿਲਾ ਸਿਲਵਰ ਮੈਡਲ ਹਾਸਲ ਕੀਤਾ। ਦੂਤੀ ਚੰਦ ਦੇਸ਼ ਦੀ ਦੂਜੀ ਮਹਿਲਾ ਫਰਾਟਾ ਦੌੜਾਕ ਹੈ, ਜਿਸ ਨੇ 100 ਮੀਟਰ ਰੇਸ 11.32 ਸੈਕਿੰਡ ’ਚ ਪੂਰੀ ਕਰ ਕੇ ਮੈਡਲ ਜਿੱਤਿਆ। ਦੂਤੀ ਤੋਂ ਪਹਿਲਾਂ ਸੋਨਪਰੀ ਫਰਾਟਾ ਦੌੜਾਕ ਪੀਟੀ ਊਸ਼ਾ ਨੇ ਨਵੀਂ ਦਿੱਲੀ-1982 ਅਤੇ ਸਿਓਲ-1986 ਦੀਆਂ ਏਸ਼ੀਅਨ ਖੇਡਾਂ ’ਚ ਕ੍ਰਮਵਾਰ 100 ਮੀਟਰ ਰੇਸ ’ਚ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ। ਜਕਾਰਤਾ-2018 ਦੀਆਂ ਏਸ਼ਿਆਈ ਗੇਮਜ਼ ’ਚ ਦੂਤੀ ਚੰਦ ਨੇ 200 ਮੀਟਰ ’ਚ ਚਾਂਦੀ ਦਾ ਤਗਮਾ ਹਾਸਲ ਕਰ ਕੇ ਆਪਣੇ ਤਗਮਿਆਂ ਦੀ ਗਿਣਤੀ ਦੋ ਕੀਤੀ। 200 ਮੀਟਰ ਰੇਸ ’ਚ ਦੂਤੀ ਤੋਂ 16 ਸਾਲ ਪਹਿਲਾਂ ਬੂਸਾਨ-2002 ਦੀਆਂ ਏਸ਼ੀਅਨ ਗੇਮਜ਼ ’ਚ ਸਰਸਵਤੀ ਸਾਹਾ ਨੇ ਗੋਲਡ ਮੈਡਲ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ ਸੀ। ਸੀਨੀਅਰ ਪੱਧਰ ’ਤੇ 100 ਫਰਾਟਾ ਦੌੜ ਨੈਸ਼ਨਲ ਰਿਕਾਰਡ ਹੋਲਡਰ ਦੂਤੀ ਚੰਦ ਦਾ ਬਿਹਤਰ ਸਮਾਂ 11.24 ਸੈਕਿੰਡ ਹੈ। ਇਟਲੀ ਦੇ ਸ਼ਹਿਰ ਨਾਪੋਲੀ ’ਚ ਖੇਡੀ ਗਈ ਸੰਸਾਰ ਯੂਨੀਵਰਸੀਏਡ ਅਥਲੈਟਿਕਸ ਮੀਟ ’ਚ ਦੂਤੀ ਚੰਦ ਨੇ 100 ਮੀਟਰ ਦੌੜ 11.32 ਸੈਕਿੰਡ ’ਚ ਪੂਰੀ ਕਰ ਕੇ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਨਾਪੋਲੀ ਅਥਲੈਟਿਕਸ ਟੂਰਨਾਮੈਂਟ ’ਚ ਸੋਨ ਤਗਮਾ ਜਿੱਤਣ ਵਾਲੀ ਦੂਤੀ ਚੰਦ ਤੋੋਂ ਬਾਅਦ ਸਵਿਟਜ਼ਰਲੈਂਡ ਦੀ ਰੇਸਰ ਡੇਲ ਪੋਂਟੇ ਨੇ 11.33 ਸੈਕਿੰਡ ਨਾਲ ਚਾਂਦੀ ਅਤੇ ਜਰਮਨੀ ਦੀ ਦੌੜਾਕ ਲੀਜਾ ਕਵਾ ਨੇ 11.39 ਸੈਕਿੰਡ ਨਾਲ ਤਾਂਬੇ ਦਾ ਤਗਮਾ ’ਤੇ ਹੱਥ ਸਾਫ਼ ਕੀਤਾ ਹੈ। ਦੂਤੀ ਚੰਦ ਵਰਲਡ ਯੂਨੀਵਰਸੀਏਡ ਨੈਸ਼ਨਲ ’ਚ ਸੋਨ ਤਗਮਾ ਹਾਸਲ ਕਰਨ ਵਾਲੀ ਦੂਜੀ ਅਥਲੀਟ ਹੈ। ਇਸ ਤੋਂ ਪਹਿਲਾਂ ਵਰਲਡ ਯੂਨੀਵਰਸੀਏਡ ਚੈਂਪੀਅਨਸ਼ਿਪ-2015 ’ਚ ਗੋਲੇ ਦੇ ਸੁਟਾਵੇ ਇੰਦਰਜੀਤ ਸਿੰਘ ਨੇ ਸ਼ਾਟਪੁੱਟ ’ਚ ਗੋਲਡ ਮੈਡਲ ਹਾਸਲ ਕੀਤਾ ਸੀ। ਸੰਸਾਰ ਅਥਲੈਟਿਕਸ ਮੀਟ ’ਚ ਸੋਨ ਤਗਮਾ ਜਿੱਤਣ ਵਾਲੀ ਦੂਜੀ ਅਥਲੀਟ ਨਾਮਜ਼ਦ ਹੋਈ ਦੂਤੀ ਚੰਦ ਤੋਂ ਪਹਿਲਾਂ ਆਸਾਮ ਦੀ ਮਹਿਲਾ ਅਥਲੀਟ ਹਿਮਾ ਦਾਸ ਨੇ ਸਾਲ-2018 ’ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗਮਾ ਹਾਸਲ ਕੀਤਾ ਸੀ।
ਉੱਡਣਪਰੀ ਦੂਤੀ ਚੰਦ ਦੇਸ਼ ਦੀ ਪਲੇਠੀ ਅਥਲੀਟ ਹੈ, ਜਿਸ ਨੂੰ ਆਲਮੀ ਅਥਲੈਟਿਕਸ ਮੀਟ ਦੇ 100 ਮੀਟਰ ਫਰਾਟਾ ਈਵੈਂਟ ’ਚ ਸੋਨ ਤਗਮਾ ਜਿੱਤਣ ਦਾ ਰੁਤਬਾ ਹਾਸਲ ਹੋਇਆ ਹੈ। ਨਾਪੋਲੀ ਵਰਲਡ ਯੂਨੀਵਰਸੀਏਡ ਗੇਮਜ਼ ਤੋਂ ਪਹਿਲਾਂ ਉਸ ਦੇ ਸਮਲਿੰਗੀ ਰਿਸ਼ਤੇ ’ਤੇ ਬਹੁਤ ਚਰਚਾ ਹੋ ਰਹੀ ਸੀ। ਇਸ ਗੋਲਡ ਮੈਡਲ ਨਾਲ ਦੂਤੀ ਚੰਦ ਨੇ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਉਸ ਦੀ ਤੁਲਨਾ ਮਨੁੱਖ ਨਾਲ ਕਰ ਕੇ ਸਵਾਲ ਖੜ੍ਹੇ ਕਰਦੇ ਸਨ।
ਦੂਤੀ ਦੀ ਜ਼ਿੰਦਗੀ ਇਕ ਫ਼ਿਲਮੀ ਕਹਾਣੀ ਦੀ ਤਰ੍ਹਾਂ ਹੈ, ਜਿਸ ’ਚ ਬਹੁਤ ਉਤਰਾਅ-ਚੜ੍ਹਾਅ ਆਏ ਹਨ। ਕੌਮਾਂਤਰੀ ਅਥਲੈਟਿਕਸ ਸੰਘ ਵਲੋਂ ਦੂਤੀ ਚੰਦ ਨੂੰ 2014 ਦੀਆਂ ਏਸ਼ੀਅਨ ਖੇਡਾਂ ਤੋਂ ਪਹਿਲਾਂ ਲਿੰਗ ਜੈਂਡਰ ਕਰ ਕੇ ਬੈਨ ਕਰ ਦਿੱਤਾ ਗਿਆ। ਸੰਘ ਦੇ ਬੁਲਾਰੇ ਸਪਸ਼ਟ ਕੀਤਾ ਕਿ ਦੂਤੀ ਦੇ ਖ਼ੂਨ ’ਚ ਟੈਸਟੋਸਟੀਰੋਨ (ਪੁਰਸ਼ ਹਾਰਮੋਨ) ਦੀ ਮਾਤਰਾ ਆਮ ਲੜਕੀਆਂ ਨਾਲੋਂ ਬਹੁਤ ਵੱਧ ਹੈ। ਇਸ ਤੋਂ ਬਾਅਦ ਇਸ ਚਰਚਾ ਨੇ ਜ਼ੋਰ ਫੜ ਲਿਆ ਕਿ ਦੂਤੀ ਚੰਦ ਲੜਕਾ ਹੈ ਜਾਂ ਲੜਕੀ। ਦੂਤੀ ਦੇ ਖੇਡ ਕਰੀਅਰ ਖ਼ਤਮ ਹੋਣ ਦੇ ਕਿਆਫ਼ੇ ਲਾਏ ਜਾਣ ਲੱਗੇ। ਦੂਜੇ ਪਾਸੇ, ਦੂਤੀ ਹਾਰ ਮੰਨਣ ਵਾਲੀ ਨਹੀਂ ਸੀ। ਉਸ ਨੇ ਬੇਇਨਸਾਫ਼ੀ ਵਿਰੁੱਧ ਖੇਡ ਮਾਮਲਿਆਂ ਦੀ ਅਦਾਲਤ ਦਾ ਦਰ ਖੜਕਾਇਆ। ਦੂਤੀ ਚੰਦ ਅਤੇ ਪਰਿਵਾਰ ਵਲੋਂ ਅਦਾਲਤ ਨੂੰ ਸਾਰੇ ਸਬੂਤ ਮੁਹੱਈਆ ਕਰਵਾਏ ਗਏ। ਅਦਾਲਤੀ ਅਪੀਲ ਦਾ ਫ਼ੈਸਲਾ ਆਖ਼ਰ ਦੂਤੀ ਚੰਦ ਦੇ ਪੱਖ ’ਚ ਆਇਆ। ਦੂਤੀ ਚੰਦ ਨੇ ਮੁੜ ਫਲੀਟ ਕਸਣ ਸਦਕਾ ਮੈਦਾਨ ’ਚ ਤੂਫ਼ਾਨ ਲਿਆਉਣ ਲਈ ਕਸਮਾਂ ਖਾਈਆਂ, ਜਿਸ ਦਾ ਸਬੂਤ ਦੂਤੀ ਨੇ ਸੰਸਾਰ-ਵਿਆਪੀ ਖੇਡ ਮੁਕਾਬਲੇ ’ਚ ਸੋਨ ਤਗਮੇ ਦੇ ਰੂਪ ’ਚ ਦੇ ਦਿੱਤਾ ਹੈ।
ਦੂਤੀ ਨੂੰ ਆਪਣੀ ਵਿਸ਼ਵ-ਵਿਆਪੀ ਜਿੱਤ ’ਤੇ ਮਾਣ ਹੈ। 11.24 ਸੈਕਿੰਡ ’ਚ 100 ਮੀਟਰ ਦੌੜ ਲਾਉਣ ਵਾਲੀ ਦੂਤੀ ਕੌਮੀ ਰਿਕਾਰਡ ਹੋਲਡਰ ਹੈ। ਦੂਤੀ ਚੰਦ ਦਾ ਚੀਫ ਕੋਚ ਐਸ. ਰਮੇਸ਼ ਹੁਣ ਉਸ ਦੀ ਰਫ਼ਤਾਰ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਕੋਚ ਅਨੁਸਾਰ ਦੂਤੀ ਪਹਿਲੀਆਂ ਹੀਟਸ ਅਤੇ ਸੈਮੀਫਾਈਨਲ ’ਚ ਬਹੁਤੀ ਐਨਰਜ਼ੀ ਨਹੀਂ ਗੁਆਉਂਦੀ। ਫਾਈਨਲ ’ਚ ਉਹ ਇਕੋ ਰਫ਼ਤਾਰ ’ਚ ਦੌੜਦੀ ਹੈ। ਜਕਾਰਤਾ ਏਸ਼ੀਅਨ ਖੇਡਾਂ ਅਤੇ ਹੁਣ ਨਾਪੋਲੀ ’ਚ ਉਸ ਨੇ ਆਪਣੀ ਸਪੀਡ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਹੈ। ਦੂਤੀ ਦਾ ਅਗਲਾ ਨਿਸ਼ਾਨਾ ਹੁਣ ਇਸ ਸਾਲ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਟੋਕੀਓ-2020 ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਾ ਹੈ, ਜਿਸ ਲਈ ਉਹ ਮੈਦਾਨ ’ਚ ਦਿਨ-ਰਾਤ ਇਕ ਕਰ ਕੇ ਪਸੀਨਾ ਵਹਾਅ ਰਹੀ ਹੈ।
ਸੰਪਰਕ: 94171-82993


Comments Off on ਮੁਲਕ ਦੀ ਝੋਲੀ ਸੋਨ ਤਗਮਾ ਪਾਉਣ ਵਾਲੀ ਦੂਤੀ ਚੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.