ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਮੁਗਾਬੇ ਦੇ ਦੇਹਾਂਤ ਮਗਰੋਂ ਜ਼ਿੰਬਾਬਵੇ ਵਿੱਚ ਰਾਸ਼ਟਰੀ ਸੋਗ

Posted On September - 8 - 2019

ਹਰਾਰੇ, 7 ਸਤੰਬਰ
ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰੌਬਰਟ ਮੁਗਾਬੇ ਦੇ ਦੇਹਾਂਤ ਮਗਰੋਂ ਦੇਸ਼ ਵਿੱਚ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪਹਾੜੀ ’ਤੇ ਬਣੇ ਸਥਾਨ ’ਤੇ ਦਫਨਾਇਆ ਜਾਵੇਗਾ ਜੋ ਕਿ ਜ਼ਿੰਬਾਬਵੇ ’ਤੇ ਸਾਸ਼ਨ ਕਰਨ ਵਾਲੇ ਉੱਚ ਆਗੂਆਂ ਲਈ ਰਾਖਵੀਂ ਥਾਂ ਹੈ। ਜ਼ਿੰਬਾਬਵੇ ’ਤੇ 37 ਸਾਲ ਰਾਜ ਕਰਨ ਵਾਲੇ ਰੌਬਰਟ ਮੁਗਾਬੇ ਦਾ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ ਜਿਥੇ ਉਹ ਅਪਰੈਲ ਮਹੀਨੇ ਤੋਂ ਦਾਖ਼ਲ ਸਨ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਹੂੁਮ ਮੁਗਾਬੇ ਦੀਆਂ ਅੰਤਿਮ ਰਸਮਾਂ ਸਬੰਧੀ ਅਜੇ ਤਰੀਕ ਨਹੀਂ ਮਿਥੀ ਗਈ ਅਤੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਉਨ੍ਹਾਂ ਦੀ ਦੇਹ ਸਿੰਗਾਪੁਰ ਤੋਂ ਕਦੋਂ ਪਹੁੰਚੇਗੀ। ਉਪ ਸੂੁਚਨਾ ਮੰਤਰੀ ਐਨਰਜੀ ਮੂਤੋਦੀ ਨੇ ਦੱਸਿਆ ਕਿ ਅਜੇ ਤੱਕ ਅੰਤਿਮ ਰਸਮਾਂ ਲਈ ਤਰੀਕ ਨਹੀਂ ਮਿਥੀ ਗਈ ਹੈ। ਇਹ ਸਭ ਉਨ੍ਹਾਂ ਦੇ ਪਰਿਵਾਰ ਦੇ ਹੱਥ ਵਿੱਚ ਹੈ ਪਰ ਕਾਮਰੇਡ ਮੁਗਾਬੇ ਦੀ ਦੇਹ ਨੂੰ ਉਨ੍ਹਾਂ ‘ਰਾਸ਼ਟਰੀ ਨਾਇਕਾਂ’ ਲਈ ਰਾਖਵੀਂ ਜ਼ਮੀਨ ’ਚ ਦਬਾਇਆ ਜਾਵੇਗਾ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਲੜਦਿਆਂ ਖ਼ੁਦ ਨੂੰ ਦੇਸ਼ ਲਈ ਸਮਰਪਿਤ ਕੀਤਾ ਹੈ। -ਏਪੀ

 


Comments Off on ਮੁਗਾਬੇ ਦੇ ਦੇਹਾਂਤ ਮਗਰੋਂ ਜ਼ਿੰਬਾਬਵੇ ਵਿੱਚ ਰਾਸ਼ਟਰੀ ਸੋਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.