ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੀਰਵਾਇਜ਼ ਵਲੋਂ ਰਿਹਾਈ ਲਈ ਬਾਂਡ ਭਰਨ ਦੀਆਂ ਰਿਪੋਰਟਾਂ ਨਿਰਆਧਾਰ: ਹੁਰੀਅਤ

Posted On September - 22 - 2019

ਸ੍ਰੀਨਗਰ, 21 ਸਤੰਬਰ
ਹੁਰੀਅਤ ਕਾਨਫਰੰਸ ਦੇ ਨਰਮਖਿਆਲੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਵਲੋਂ ਆਪਣੀ ਰਿਹਾਈ ਲਈ ਬਾਂਡ ਭਰਨ ਦੀਆਂ ਰਿਪੋਰਟਾਂ ਨੂੰ ਧੜੇ ਨੇ ‘ਨਿਰਆਧਾਰ’ ਕਰਾ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਹਿਰਾਸਤ ਵਿੱਚ ਲਏ ਸੱਤ ਵਿਅਕਤੀਆਂ ਨੇ ਆਪਣੀ ਰਿਹਾਈ ਲਈ ਬਾਂਡ ’ਤੇ ਹਸਤਾਖ਼ਰ ਕੀਤੇ ਹਨ, ਜਿਨ੍ਹਾਂ ਵਿੱਚ ਮੀਰਵਾਇਜ਼ ਵੀ ਸ਼ਾਮਲ ਹਨ। ਹੁਰੀਅਤ ਨੇ ਇੱਥੇ ਜਾਰੀ ਬਿਆਨ ਰਾਹੀਂ ਕਿਹਾ ਹੈ, ‘‘ਕੁਝ ਅਖਬਾਰਾਂ ਵਲੋਂ ਸੂਤਰਾਂ ਦੇ ਹਵਾਲੇ ਨਾਲ ਛਾਪੀ ਗਈ ਖ਼ਬਰ ਕਿ ਹੁਰੀਅਤ ਦੇ ਚੇਅਰਮੈਨ ਨੂੰ ਬਾਂਡ ਭਰੇ ਜਾਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ, ਜੋ ਪੂਰੀ ਤਰ੍ਹਾਂ ਨਿਰਆਧਾਰ ਹੈ। ਬਿਆਨ ਵਿੱਚ ਕਿਹਾ ਗਿਆ ਕਿ ਮੀਰਵਾਇਜ਼ 5 ਅਗਸਤ ਤੋਂ ਹੀ ਆਪਣੇ ਘਰ ਵਿੱਚ ਨਜ਼ਰਬੰਦ ਹਨ ਅਤੇ ਉਨ੍ਹਾਂ ਦਾ ਲੋਕਾਂ ਨਾਲ ਬਹੁਤ ਘੱਟ ਰਾਬਤਾ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ, ‘‘ਜੰਮੂ ਕਸ਼ਮੀਰ ਦੇ ਮੁੱਦੇ ’ਤੇ ਜਥੇਬੰਦੀ ਆਪਣੇ ਸਟੈਂਡ ’ਤੇ ਖੜ੍ਹੀ ਹੈ ਅਤੇ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਨਾਲ ਖੜ੍ਹੀ ਹੈ।’’ -ਪੀਟੀਆਈ


Comments Off on ਮੀਰਵਾਇਜ਼ ਵਲੋਂ ਰਿਹਾਈ ਲਈ ਬਾਂਡ ਭਰਨ ਦੀਆਂ ਰਿਪੋਰਟਾਂ ਨਿਰਆਧਾਰ: ਹੁਰੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.