ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਾਜਰੀ ਬਲਾਕ ਦੇ ਪਿੰਡ ਵੀਰ ਬੁਰਾਣਾ ਦਾ ਡੈਮ ਰੁੜ੍ਹਨ ਕੰਢੇ

Posted On September - 11 - 2019

ਹਲਕਾ ਵਿਧਾਇਕ ਕੰਵਰ ਸੰਧੂ ਡੈਮ ਦਾ ਟੁੱਟਿਆ ਬੰਨ੍ਹ ਦੇਖਦੇ ਹੋਏ।

ਮਿਹਰ ਸਿੰਘ
ਕੁਰਾਲੀ , 10 ਸਤੰਬਰ
ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਬਲਾਕ ਮਾਜਰੀ ਦੇ ਪਿੰਡ ‘ਵੀਰ ਬੁਰਾਣਾ’ (ਬੂਰਆਣਾ) ਡੈਮ ਦੇ ਰੁੜ੍ਹਨ ਦਾ ਖਦਸ਼ਾ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸ ਡੈਮ ਕਾਰਨ ਪਿੰਡ ਤੇ ਇਲਾਕਾ ਵਾਸੀਆਂ ਵਿੱਚ ਪਾਏ ਜਾ ਰਹੇ ਸਹਿਮ ਨੂੰ ਦੇਖਦਿਆਂ ਹਲਕਾ ਵਿਧਾਇਕ ਨੇ ਪਿੰਡ ਦਾ ਦੌਰਾ ਕੀਤਾ।
ਵਿਧਾਇਕ ਕੰਵਰ ਸੰਧੂ ਨੇ ਪਿੰਡ ਮਿਰਜ਼ਾਪੁਰ ਅਤੇ ਸੀਸਵਾਂ ਵਿਚਕਾਰ ਪੈਂਦੇ ਇਸ ਡੈਮ ਦਾ ਦੌਰਾ ਕੀਤਾ। ਉਨ੍ਹਾਂ ਕੁਝ ਹਫ਼ਤੇ ਪਹਿਲਾਂ ਹੋਈ ਭਰਵੀਂ ਬਾਰਸ਼ ਕਾਰਨ ਨੁਕਸਾਨੇ ਡੈਮ ਦੀ ਹਾਲਤ ਨੂੰ ਦੇਖਦਿਆਂ ਮੌਕੇ ਦਾ ਜਾਇਜ਼ਾ ਲਿਆ। ਇਸੇ ਦੌਰਾਨ ਪਿੰਡ ਵਾਸੀਆਂ ਨੇ ਡੈਮ ਦੀ ਖਸਤਾ ਹਾਲਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਖੁਦ ਉਪਰਾਲਾ ਕਰਕੇ ਬਾਰਸ਼ ਦੌਰਾਨ ਡੈਮ ਦੇ ਬੰਨ੍ਹ ਨੂੰ ਹੜ੍ਹਨ ਤੋਂ ਰੋਕਿਆ ਹੈ। ਇਹ ਚੈੱਕ ਡੈਮ ਮਿਰਜ਼ਾਪੁਰ ਅਤੇ ਸੀਸਵਾਂ ਡੈਮ ਦੇ ਵਿਚਕਾਰ ਹੈ ਅਤੇ ਕਰੀਬ ਇਕ ਵਰਗ ਕਿੱਲੋਮੀਟਰ ਵਿਚ ਫੈਲਿਆ ਹੋਇਆ ਹੈ। ਇਸ ਨੂੰ 2-3 ਦਹਾਕੇ ਪਹਿਲਾਂ ਸਰਕਾਰ ਵੱਲੋਂ ਬਣਾਇਆ ਗਿਆ ਸੀ।
ਸ੍ਰੀ ਸੰਧੂ ਨੇ ਕਿਹਾ ਕਿ ਮੌਜੂਦਾ ਬਾਰਸ਼ਾਂ ’ਚ ਡੈਮ ਦਾ “ਸਪਿਲਵੇਅ” ਰੁੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਲਵਾਂ ਖੱਦਰੀ ਅਤੇ ਕੁੱਬਾਹੇੜੀ ਪਿੰਡ ਇਸ ਦੀ ਸਿੱਧੀ ਮਾਰ ਹੇਠ ਹਨ ਅਤੇ ਡੈਮ ਟੁੱਟਣ ਦੇ ਕੁਝ ਸਮੇਂ ਵਿੱਚ ਹੀ ਹੜ੍ਹ ਸਕਦੇ ਹਨ। ਸ੍ਰੀ ਸੰਧੂ ਨੇ ਕਿਹਾ ਕਿ ਜਿਸ ਸਮੇਂ ਇਹ ਡੈਮ ਬਣਾਇਆ ਗਿਆ ਸੀ ਤਾਂ ਇਸ ਵਿਚ ਪਾਣੀ ਛੱਡਣ ਲਈ ਪੱਕਾ ਮੋਘਾ ਬਣਾਇਆ ਗਿਆ ਸੀ ਪਰ ਕੁੱਝ ਰਸੂਖ਼ ਵਾਲੇ ਲੋਕਾਂ ਨੇ ਇਹ ਮੋਘਾ ਬੰਦ ਕਰ ਦਿੱਤਾ ਹੈ। ਦੱਸਣਸੋਗ ਹੈ ਕਿ ਜੇਕਰ ਇਹ ਡੈਮ ਟੁੱਟ ਗਿਆ ਤਾਂ ਇਲਾਕੇ ’ਚ ਵੱਡੀ ਤਬਾਹੀ ਹੋਣ ਦੇ ਆਸਾਰ ਹਨ।
ਡੈਮ ਦੇ ਦੌਰੇ ਉਪਰੰਤ ਡਿਪਟੀ ਕਮਿਸ਼ਨਰ ਮੁਹਾਲੀ ਗਰੀਸ਼ ਦਿਆਲਨ ਨੂੰ ਚਿੱਠੀ ਲਿਖ ਕੇ ਸ੍ਰੀ ਸੰਧੂ ਨੇ ਤੁਰੰਤ ਇਸ ਮਾਮਲੇ ਸੰਬੰਧੀ ਦਖ਼ਲ ਦੇਣ ਦੀ ਗੁਹਾਰ ਲਗਾਈ। ਡੀਸੀ ਨੇ ਤੁਰੰਤ ਕਦਮ ਚੁੱਕਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਛੇਤੀ ਹੀ ਕਾਰਵਾਈ ਲਈ ਹਦਾਇਤਾਂ ਜਾਰੀ ਕਰਨਗੇ।


Comments Off on ਮਾਜਰੀ ਬਲਾਕ ਦੇ ਪਿੰਡ ਵੀਰ ਬੁਰਾਣਾ ਦਾ ਡੈਮ ਰੁੜ੍ਹਨ ਕੰਢੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.