ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਹਿਫ਼ਲ-ਏ-ਅਦੀਬ ਵੱਲੋਂ ‘ਕਲਮਾਂ ਦਾ ਕਾਫ਼ਲਾ’ ਲੋਕ ਅਰਪਣ

Posted On September - 12 - 2019

‘ਕਲਮਾਂ ਦਾ ਕਾਫ਼ਲਾ’ਲੋਕ ਅਰਪਣ ਕਰ ਰਹੇ ਮਾਂ-ਬੋਲੀ ਦੇ ਸਾਹਿਤਕਾਰ। -ਫੋਟੋ ਢਿੱਲੋਂ

ਪੱਤਰ ਪ੍ਰੇਰਕ
ਜਗਰਾਉਂ, 11 ਸਤੰਬਰ
ਮਹਿਫ਼ਲ-ਏ-ਅਦੀਬ ਜਗਰਾਉਂ ਵਲੋਂ ਦੂਸਰੀ ਕਿਤਾਬ ‘ਕਲਮਾਂ ਦਾ ਕਾਫ਼ਲਾ’ ਸਾਹਿਤਕਾਰਾਂ ਪਾਠਕਾਂ ਦੀ ਹਾਜ਼ਰੀ ਅਤੇ ਅਦੀਬਾਂ ਦੇ ਪ੍ਰਧਾਨ ਰਜਿੰਦਰਪਾਲ ਸ਼ਰਮਾ ਦੀ ਅਗਵਾਈ ਵਿਚ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕਵੀ ਤੇ ਆਰਟਿਸਟ ਸਵਰਨਜੀਤ ਸਵੀ ,ਉੱਘੇ ਗੀਤਕਾਰ ਅਮਰੀਕ ਸਿੰਘ ਤਲਵੰਡੀ, ਡਾ. ਮਹਿੰਦਰ ਕੌਰ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਉਕਤ ਮਹਿਮਾਨਾਂ ਤੋਂ ਇਲਾਵਾ ਪ੍ਰਧਾਨ ਰਜਿੰਦਰਪਾਲ ਸ਼ਰਮਾ, ਪ੍ਰੋ. ਕਰਮ ਸਿੰਘ ਸੰਧੂ, ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਪ੍ਰਭਜੀਤ ਸਿੰਘ ਸੋਹੀ ਅਤੇ ਡਾ. ਬਲਦੇਵ ਸਿੰਘ ਦੇ ਨਾਮ ਸ਼ਾਮਲ ਹਨ ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਰਜਿੰਦਰਪਾਲ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਅਦੀਬਾਂ ਨੂੰ ਜੀ ਆਇਆਂ ਆਖਿਆ ਉਪਰੰਤ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਟੇਜ ਸੰਭਾਲਦਿਆਂ ਮਹਿਮਾਨਾਂ ਤੋਂ ਕਿਤਾਬ ਦੀ ਘੁੰਡ ਚੁਕਾਈ ਕਰਵਾਈ ਅਤੇ ਫਿਰ ਪ੍ਰੋ. ਕਰਮ ਸਿੰਘ ਸੰਧੂ ਨੇ ਕਿਤਾਬ ’ਤੇ ਆਪਣਾ ਤਿਆਰ ਕੀਤਾ ਪਰਚਾ ਪੜ੍ਹਦਿਆਂ ਸਮੂਹ ਲੇਖਕਾਂ ਦੀਆਂ ਰਚਨਾਵਾਂ ਦਾ ਬਾਰੀਕੀ ਨਾਲ ਅਧਿਅਨ ਕੀਤਾ। ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਨੇ ਸਾਹਿਤਕ ਅੰਦਾਜ਼ ਵਿਚ ਸ਼ਾਇਰੋ ਸ਼ਾਇਰੀ ਨਾਲ ਸ਼ੁਰੂ ਹੁੰਦਿਆਂ ਆਖਿਆ ਕਿ ‘ਕਲਮਾਂ ਦਾ ਕਾਫ਼ਿਲਾ’ ਸੱਚਮੁੱਚ ਸਾਹਿਤ ਦਾ ਅਨਮੋਲ ਖਜ਼ਾਨਾ ਹੈ । ਕਵੀ ਸਵਰਨਜੀਤ ਸਵੀ ਨੇ ਵੀ ਇਸ ਕਿਤਾਬ ਅਤੇ ਇਸ ਦੇ ਲੇਖਕਾਂ ਦੀ ਪ੍ਰਸ਼ੰਸਾ ਕੀਤੀ। ਅੰਤ ’ਚ ਪ੍ਰਧਾਨ ਸ਼ਰਮਾ ਅਤੇ ਕਿਤਾਬ ਦੇ ਸੰਪਾਦਕ ਜਸਵਿੰਦਰ ਸਿੰਘ ਛਿੰਦਾ ਨੂੰ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਵਧਾਈਆਂ ਦਿੱਤੀਆਂ।
ਕਵੀ ਦਰਬਾਰ’ਚ ਪ੍ਰਭਜੋਤ ਸੋਹੀ, ਮਹਿੰਦਰ ਸਿੱਧੂ, ਕੈਪਟਨ ਪੂਰਨ ਸਿੰਘ ਗਗੜਾ, ਜਸਵੰਤ ਭਾਰਤੀ, ਰਾਜਦੀਪ ਤੂਰ, ਦਵਿੰਦਰਜੀਤ ਬੁਜ਼ਗਰ, ਕਾਂਤਾ ਦੇਵੀ, ਮੇਜਰ ਸਿੰਘ ਨੇ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਬਾਈ ਰਛਪਾਲ ਸਿੰਘ ਚਕਰ, ਮਾ. ਅਵਤਾਰ ਸਿੰਘ ਭੁੱਲਰ, ਸਤਪਾਲ ਸਿੰਘ ਗਿੱਲ, ਜਗਰਾਜ ਸਿੰਘ ਰਾਜਾ ਮਾਣੂੰਕੇ, ਅਜੀਤ ਪਿਆਸਾ, ਸੰਜੀਵ ਝਾਂਜੀ ਨੇ ਆਪਣੀਆਂ ਲਿਖਤਾਂ ਨਾਲ ਰੰਗ ਬੰਨ੍ਹਿਆ।


Comments Off on ਮਹਿਫ਼ਲ-ਏ-ਅਦੀਬ ਵੱਲੋਂ ‘ਕਲਮਾਂ ਦਾ ਕਾਫ਼ਲਾ’ ਲੋਕ ਅਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.