ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਹਾਰਾਸ਼ਟਰ ਤੇ ਪੁਣੇ ’ਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ

Posted On September - 13 - 2019

ਮੁੰਬਈ/ ਪੁਣੇ, 12 ਸਤੰਬਰ

ਮੁੰਬਈ ਵਿੱਚ ਗਣੇਸ਼ ਮਹਾਉਤਸਵ ਦੇ ਆਖਰੀ ਦਿਨ ਸ਼ਰਧਾਲੂ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਸਮੁੰਦਰ ਵਿੱਚ ਜਲ ਪ੍ਰਵਾਹ ਕਰਦੇ ਹੋਏ। -ਫੋਟੋ: ਪੀਟੀਆਈ

ਸ਼ਰਧਾਲੂਆਂ ਨੇ ਮਹਾਰਾਸ਼ਟਰ ਤੇ ਪੁਣੇ ਵਿਚ ਅੱਜ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਕੇ ਆਪਣੇ ਭਗਵਾਨ ਨੂੰ ਵਿਦਾਇਗੀ ਦਿੱਤੀ। ਇਸ ਖੇਤਰ ਵਿਚ ਅੱਜ ਕਈ ਥਾਈਂ ਝਾਕੀਆਂ ਵੀ ਕੱਢੀਆਂ ਗਈਆਂ। ਭਗਵਾਨ ਗਣੇਸ਼ ਸਬੰਧੀ ਸਮਾਗਮ 2 ਸਤੰਬਰ ਨੂੰ ਸ਼ੁਰੂ ਹੋ ਗਏ ਸਨ। ਇਸ ਜਲ ਪ੍ਰਵਾਹ ਦੌਰਾਨ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਛੇ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ।
ਇਸ ਮੌਕੇ ਸ਼ਰਧਾਲੂਆਂ ਨੇ ‘ਗਨਪਤੀ ਬੱਪਾ ਮੋਰਿਆ ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰੇ ਲਾਏ। ਵੱਡੀ ਗਿਣਤੀ ਸ਼ਰਧਾਲੂਆਂ ਨੇ ਵਾਹਨਾਂ ’ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਬੈਂਡ ਵਾਜਿਆਂ ਨਾਲ ਲਿਆਂਦਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਹਰ ਸਾਲ ਦੀ ਤਰ੍ਹਾਂ ਮੁੰਬਈ ਵਿਚਲੀ ਆਪਣੀ ਸਰਕਾਰੀ ਰਿਹਾਇਸ਼ ’ਤੇ ਸਮਾਗਮ ਕਰਵਾਇਆ। ਉਨ੍ਹਾਂ ਵਾਤਾਵਰਨ ਪੱਖੀ ਗਣੇਸ਼ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਪੂਜਾ ਕੀਤੀ। ਮੁੰਬਈ ਵਿਚ 129 ਥਾਵਾਂ ’ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਦੁਪਹਿਰ ਤਕ 587 ਮੂਰਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਪ੍ਰਸ਼ਾਸਨ ਨੇ ਸਮਾਗਮ ਨੂੰ ਸ਼ਾਂਤੀਪੂਰਵਕ ਸਿਰੇ ਚਾੜ੍ਹਨ ਲਈ 50,000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵਾਲੇ 5000 ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਕਰ ਰਹੇ ਹਨ। ਬ੍ਰਿਹਾਨਮੁੰਬਈ ਨਗਰ ਨਿਗਮ ਨੇ ਗਣੇਸ਼ ਮੰਡਲਾਂ ਨੂੰ ਅਪੀਲ ਕੀਤੀ ਹੈ ਕਿ ਝਾਕੀਆਂ ਕੱਢਣ ਸਮੇਂ ਤੰਗ ਪੁਲਾਂ ਤੇ ਭੀੜੀਆਂ ਸੜਕਾਂ ਨੂੰ ਨਾ ਚੁਣਿਆ ਜਾਵੇ। ਇਸ ਦੌਰਾਨ ਇਹਤਿਹਾਤ ਵਜੋਂ ਕਈ ਤੰਗ ਤੇ ਪੁਰਾਣੇ ਪੁਲ ਆਵਾਜਾਈ ਲਈ ਬੰਦ ਕਰ ਦਿੱਤੇ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਵਿਚ 53 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਜਦਕਿ 56 ਸੜਕਾਂ ’ਤੇ ਸਿਰਫ ਇਕ ਤਰਫਾ ਆਵਾਜਾਈ ਭੇਜੀ ਗਈ। ਉਨ੍ਹਾਂ ਦੱਸਿਆ ਕਿ ਭਾਰੇ ਵਾਹਨਾਂ ਲਈ 18 ਸੜਕਾਂ ਬੰਦ ਕੀਤੀਆਂ ਗਈਆਂ।
ਪੁਣੇ ਵਿਚ ਪੰਜ ਥਾਵਾਂ ’ਤੇ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਪੁਣੇ ਪੁਲੀਸ ਕਮਿਸ਼ਨਰ ਕੇ ਵੈਂਕਟੇਸ਼ਾਮ ਨੇ ਦੱਸਿਆ ਕਿ 169 ਸੀਸੀਟੀਵੀ ਕੈਮਰਿਆਂ ਤੇ ਡਰੋਨਾਂ ਨਾਲ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਥੇ ਅੱਠ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਨਾਸਿਕ ਵਿਚ ਸ਼ਰਧਾਲੂਆਂ ਨੇ ਇਕ ਦੂਜੇ ਨੂੰ ਰੰਗ ਲਾ ਕੇ ਮੂਰਤੀਆਂ ਜਲ ਪ੍ਰਵਾਹ ਕੀਤੀਆਂ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੇ ਗੋਦਾਵਰੀ ਦੇ ਕਿਨਾਰਿਆਂ ’ਤੇ ਸਟਾਲ ਲਾਏ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਗੋਦਾਵਰੀ ਨਦੀ ਦੀ ਥਾਂ ਬਨਾਉਟੀ ਤਲਾਬਾਂ ਵਿਚ ਮੂਰਤੀਆਂ ਜਲ ਪ੍ਰਵਾਹ ਕਰਨ। –ਪੀਟੀਆਈ


Comments Off on ਮਹਾਰਾਸ਼ਟਰ ਤੇ ਪੁਣੇ ’ਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.