ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਹਾਤਮਾ ਗਾਂਧੀ ਦੇ ਪਸੰਦੀਦਾ ਗੀਤਾਂ ਦਾ ਅਫ਼ਰੀਕਾ ’ਚ ਪ੍ਰੀਮੀਅਰ

Posted On September - 10 - 2019

ਜੌਹਾਨਸਬਰਗ, 9 ਸਤੰਬਰ
ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਦੇ ਸੰਬਧ ’ਚ ਇਥੇ ਆਡੀਓ-ਵਿਜ਼ੂਅਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਮਹਾਤਮਾ ਗਾਂਧੀ ਦੇ ਪਸੰਦੀਦਾ ਗੀਤਾਂ ਨੂੰ ਦਰਸਾਇਆ ਗਿਆ ਜਿਨ੍ਹਾਂ ਰਾਹੀਂ ਸ਼ਾਂਤੀ ਦਾ ਸੁਨੇਹਾ ਫੈਲਾਇਆ ਜਾਵੇਗਾ। ਵਿਟਵਾਟਰਸਰੈਂਡ ਯੂਨੀਵਰਸਿਟੀ ਦੇ ਹਾਲ ’ਚ ਹੋਏ ਪ੍ਰੀਮੀਅਰ ਦੀ ਦੱਖਣੀ ਅਫ਼ਰੀਕਾ ਦੇ ਲੋਕਾਂ ਨੇ ਸ਼ਲਾਘਾ ਕੀਤੀ। ਸੰਗੀਤਕਾਰ ਜੋੜੀ ਭਾਰਗਵ-ਕੇਦਾਰ ਦੇ ਭਾਰਗਵ ਪੁਰੋਹਿਤ ਨੇ ਕਿਹਾ ਕਿ ਨੌਜਵਾਨਾਂ ਨੂੰ ਗਾਂਧੀ ਜੀ ਦੇ ਫਲਸਫੇ ਨਾਲ ਜੋੜਨ ਲਈ ਇਹ ਯੋਜਨਾ ਬਣਾਈ ਹੈ ਪਰ ਬਜ਼ੁਰਗਾਂ ਨੇ ਵੀ ਇਸ ਦਾ ਖੂਬ ਆਨੰਦ ਮਾਣਿਆ। ਹਾਲ ਦੀ ਦੇਖਭਾਲ ਕਰਨ ਵਾਲੇ ਜੀਵਨ ਰਾਮਜੀ ਨੇ ਕਿਹਾ ਕਿ ਇਹ ਜ਼ਬਰਦਸਤ ਸ਼ੋਅ ਹੈ ਜਿਸ ਨੂੰ ਲੇਨਾਸਿਆ ਦੇ ਗਾਂਧੀ ਹਾਲ ’ਚ ਪ੍ਰਦਰਸ਼ਿਤ ਕੀਤੇ ਜਾਣ ਦੀ ਲੋੜ ਹੈ। ਪ੍ਰੋਗਰਾਮ ਦੌਰਾਨ ਗਾਂਧੀ ਦੇ ਜੀਵਨ ’ਤੇ ਕੇਂਦਰਿਤ ਪ੍ਰਦਰਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। -ਪੀਟੀਆਈ

 


Comments Off on ਮਹਾਤਮਾ ਗਾਂਧੀ ਦੇ ਪਸੰਦੀਦਾ ਗੀਤਾਂ ਦਾ ਅਫ਼ਰੀਕਾ ’ਚ ਪ੍ਰੀਮੀਅਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.