ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਮਨਜੀਤ ਧਨੇਰ ਦੀ ਸਜ਼ਾ ਖਿਲਾਫ਼ ਰਾਜਸੀ ਲੀਡਰਾਂ ਨੇ ਧਾਰੀ ਭੇਤਭਰੀ ਚੁੱਪ

Posted On September - 11 - 2019

ਮਨਜੀਤ ਧਨੇਰ

ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਸਤੰਬਰ
ਸ਼ਹੀਦ ਕਿਰਨਜੀਤ ਕੌਰ ਸਮੂਹਿਕ ਬਲਾਤਕਾਰ/ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀਆਂ ਸਟੇਜਾਂ ’ਤੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਦੇ ਖਿਲਾਫ਼ ਸੰਘਰਸ਼ ਦਾ ਵਾਅਦਾ ਕਰਨ ਵਾਲੇ ਲੀਡਰਾਂ ਨੇ ਸੁਪਰੀਮ ਕੋਰਟ ਵੱਲੋਂ ਇਸ ਸੰਘਰਸ਼ੀ ਆਗੂ ਦੀ ਸਜ਼ਾ ਬਹਾਲੀ ‘ਤੇ ਪੂਰੀ ਤਰ੍ਹਾਂ ਚੁੱਪ ਵੱਟ ਰੱਖੀ ਹੈ। ਧਨੇਰ ਖਿਲਾਫ਼ ਸਜ਼ਾ ਸੁਣਾਏ ਨੂੰ ਕਰੀਬ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਕਿਸੇ ਵੀ ਜ਼ਿਲ੍ਹੇ ਜਾਂ ਸੂਬੇ ਪੱਧਰ ਦੇ ਰਾਜਨੀਤਕ ਆਗੂ ਨੇ ਇਸ ਮਾਮਲੇ ‘ਤੇ ਆਪਣੀ ਚੁੱਪੀ ਨਹੀਂ ਤੋੜੀ।
ਕਿਰਨਜੀਤ ਕੌਰ ਦਾ ਪਿਛਲੇ 22 ਸਾਲਾਂ ਤੋਂ ਐਕਸ਼ਨ ਕਮੇਟੀ ਵਲੋਂ ਮਹਿਲ ਕਲਾਂ ਦੀ ਧਰਤੀ ‘ਤੇ 12 ਅਗਸਤ ਨੂੰ ਬਰਸੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਹਰ ਰਾਜਸੀ ਪਾਰਟੀ ਦੇ ਲੀਡਰ ਪਹੁੰਚ ਕੇ ਕਿਰਨਜੀਤ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਾਲੇ ਮਨਜੀਤ ਧਨੇਰ ਸਮੇਤ ਪੂਰੀ ਐਕਸ਼ਨ ਕਮੇਟੀ ਦੀ ਤਾਰੀਫ਼ ਕਰਦੇ ਹਨ ਪਰ ਧਨੇਰ ਦੀ ਸਜ਼ਾ ਖਿਲਾਫ਼ ਇੱਕ ਵੀ ਸਿਆਸੀ ਲੀਡਰ ਨੇ ਹਾਅ ਦਾ ਬੋਲ ਤੱਕ ਨਹੀਂ ਕੱਢਿਆ।
ਇਸ ਤੋਂ ਇਲਾਵਾ ਸਟੇਜਾਂ ’ਤੇ ਧੀਆਂ ਅਤੇ ਔਰਤਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਮੂੰਹ ਵੀ ਬੰਦ ਹੋ ਗਏ ਹਨ । ਜ਼ਿਕਰਯੋਗ ਹੈ ਕਿ ਕਿਰਨਜੀਤ ਦੇ ਬਰਸੀ ਸਮਾਗਮ ਮੌਕੇ ਸੰਸਦ ਮੈਂਬਰ ਭਗਵੰਤ ਮਾਨ, ਸੁਖਪਾਲ ਖ਼ਹਿਰਾ, ਹਰਪਾਲ ਚੀਮਾ ਵਰਗੇ ਕੱਦਾਵਰ ਆਗੂ ਪਹੁੰਚ ਕੇ ਸੰਬੋਧਨ ਕਰਦੇ ਰਹੇ ਹਨ। ਹਲਕੇ ਦੇ ਵਿਧਾਇਕ ਸਮੇਤ ਰਾਜਸੀ ਪਾਰਟੀਆਂ ਦੇ ਹਲਕਾ ਇੰਚਾਰਜਾਂ ਨੇ ਵੀ ਧਨੇਰ ਦੀ ਸਜ਼ਾ ਸਬੰਧੀ ਮੂੰਹ ਵਿੱਚੋਂ ਨਹੀਂ ਕੱਢਿਆ ਹੈ। ਲੋਕ ਆਗੂ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੀ ਸੰਘਰਸ਼ੀ ਆਮ ਲੋਕਾਂ ਦੇ ਹੱਥ ’ਚ ਹੀ ਹੈ।
ਮਹਿਲ ਕਲਾਂ ਦੇ ਕਿਰਨਜੀਤ ਕੌਰ ਦੇ ਬਲਾਤਕਾਰ/ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਨਜੀਤ ਧਨੇਰ ਅਤੇ ਉਸਦੇ ਸਾਥੀਆਂ ਨੇ ਅੱਗੇ ਹੋ ਕੇ ਸੰਘਰਸ਼ ਲੜਿਆ ਸੀ।
ਦੋਸ਼ੀਆਂ ਦੇ ਪਰਿਵਾਰਕ ਮੈਂਬਰ ਦੀ ਬਰਨਾਲਾ ਦੀ ਅਦਾਲਤ ’ਚ ਕਿਸੇ ਧਿਰ ਨਾਲ ਹੋਏ ਝਗੜੇ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਵਿੱਚ ਮਨਜੀਤ ਧਨੇਰ, ਨਰਾਇਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਪੰਜਾਬ ਹਰਿਆਣਾ ਹਾਈਕੋਰਟ ਨੇ ਦੋ ਆਗੂਆਂ ਨੂੰ ਬਰੀ ਕਰਕੇ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਬਰਕਰਾਰ ਰੱਖ ਦਿੱਤੀ ਸੀ। ਇਸੇ ਕੇਸ ‘ਚ ਸੁਪਰੀਮ ਕੋਰਟ ਵਲੋਂ ਧਨੇਰ ਵਲੋਂ ਕੀਤੀ ਅਪੀਲ ਨੂੰ ਖ਼ਾਰਜ ਕਰਦਿਆਂ 3 ਸਤੰਬਰ ਨੂੰ ਮੁੜ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਹੁਕਮ ਸੁਣਾਏ ਸਨ।

ਪੁਲੀਸ ਅਤੇ ਗੁੰਡਾ ਗੱਠਜੋੜ ਦਾ ਪੱਖ ਪੂਰਿਆ: ਕਿਸਾਨ ਆਗੂ

ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਬਲਾਕ ਫੂਲ ਦੀ ਮੀਟਿੰਗ ਬਲਾਕ ਪ੍ਰਧਾਨ ਨਾਹਰ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਹੇਠ ਦੀਵਾਨ ਹਾਲ ਭਾਈਰੂਪਾ ਵਿਚ ਹੋਈ, ਜਿਸ ਵਿੱਚ ਬਲਾਕ ਫੂਲ ਦੇ ਸਾਰੇ ਪਿੰਡਾਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਾਹਰ ਸਿੰਘ ਭਾਈਰੂਪਾ ਅਤੇ ਸਵਰਨ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖ ਕੇ ਪੁਲੀਸ ਅਤੇ ਗੁੰਡਾ ਗੱਠਜੋੜ ਦਾ ਪੱਖ ਪੂਰਿਆ ਗਿਆ ਹੈ । ਉਨ੍ਹਾਂ ਕਿਹਾ ਕਿ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਜੋ ਸਾਂਝਾ ਫਰੰਟ ਬਣਿਆ ਹੈ ਉਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਉਸ ਵਿੱਚ ਬਲਾਕ ਫੂਲ ਦੇ ਮਰਦਾਂ ਅਤੇ ਔਰਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮਨਜੀਤ ਸਿੰਘ ਮੀਤਾ, ਹਰਮੇਲ ਸਿੰਘ ਜੱਗੂ, ਪਾਲ ਢਪਾਲੀ, ਹਰਦੀਪ ਸਿੰਘ ਫੂਲੇਵਾਲਾ, ਸੁਰੈਣ ਸਿੰਘ ਆਦਿ ਕਿਸਾਨ ਹਾਜ਼ਰ ਸਨ।


Comments Off on ਮਨਜੀਤ ਧਨੇਰ ਦੀ ਸਜ਼ਾ ਖਿਲਾਫ਼ ਰਾਜਸੀ ਲੀਡਰਾਂ ਨੇ ਧਾਰੀ ਭੇਤਭਰੀ ਚੁੱਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.