ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਭਾਰਤ ਨੂੰ ਸ਼ਰਤਾਂ ਨਾਲ ਦਿੱਤੀ ਜਾਧਵ ਤੱਕ ਰਸਾਈ:ਪਾਕਿ ਸੈਨਾ

Posted On September - 5 - 2019

ਇਸਲਾਮਾਬਾਦ, 4 ਸਤੰਬਰ
ਪਾਕਿਸਤਾਨ ਦੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਤੱਕ ਭਾਰਤ ਨੂੰ ਸ਼ਰਤਾਂ ਸਹਿਤ ਹੀ ਰਸਾਈ ਦਿੱਤੀ ਗਈ ਹੈ। ਕੁਲਭੂਸ਼ਨ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਨੇ ਪੰਜ ਸ਼ਰਤਾਂ ਮੰਨੀਆਂ ਹਨ। ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਾਫੂਰ ਨੇ ਕਿਹਾ ਕਿ ਪਾਕਿਸਤਾਨ ਨੇ ਰਸਾਈ ਦੇ ਲਈ ਪੰਜ ਸ਼ਰਤਾਂ ਰੱਖੀਆਂ ਸਨ ,ਜੋ ਭਾਰਤ ਨੇ ਸਵੀਕਾਰ ਕਰ ਲਈਆਂ ਸਨ। ਉਨ੍ਹਾਂ ਨੇ ਸ਼ਰਤਾਂ ਦੇ ਹੋਰ ਵੇਰਵੇ ਨਹੀਂ ਦਿੱਤੇ। ਪਾਕਿਸਤਾਨ ਦੀ ਫੌਜ ਨੇ ਅੱਜ ਕਿਹਾ ਕਿ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਵਿਰੁੱਧ ਕਾਰਵਾਈ ਕਰਨ ਸਮੇਂ ਪਾਕਿਸਤਾਨ ਨੂੰ ਭਰੋਸੇ ਵਿੱਚ ਨਾ ਲੈ ਕੇ ਦੇਸ਼ ਨਾਲ ਧੋਖਾ ਕੀਤਾ ਹੈ। ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਾਫੂਰ ਨੇ ਕਿਹਾ ਕਿ ਪਾਕਿਸਤਾਨ ਦੀਆਂ ਏਜੰਸੀਆਂ ਨੇ ਅਮਰੀਕਾ ਦੀ ਸਹਾਇਤਾ ਕੀਤੀ ਸੀ ਤਾਂ ਹੀ ਉਹ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰ ਸਕੀਆਂ ਸਨ।
-ਪੀਟੀਆਈ


Comments Off on ਭਾਰਤ ਨੂੰ ਸ਼ਰਤਾਂ ਨਾਲ ਦਿੱਤੀ ਜਾਧਵ ਤੱਕ ਰਸਾਈ:ਪਾਕਿ ਸੈਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.