ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਭਾਰਤ ਤੇ ਪਾਕਿ ਵਿਚਾਲੇ ਸਿੱਧੇ ਸੰਵਾਦ ਦਾ ਹਮਾਇਤੀ ਹੈ ਅਮਰੀਕਾ

Posted On September - 8 - 2019

ਵਾਸ਼ਿੰਗਟਨ, 7 ਸਤੰਬਰ
ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਤੇ ਹੋਰ ਸਬੰਧਤ ਮੁੱਦਿਆਂ ਉੱਤੇ ਸਿੱਧੀ ਗੱਲਬਾਤ ਦਾ ਸਮਰਥਨ ਕਰਦਾ ਹੈ ਤਾਂ ਕਿ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਘੱਟ ਹੋਵੇ। ਯੂਐੱਸ ਕਾਊਂਸਿਲ ਆਫ਼ ਮੁਸਲਿਮ ਆਰਗੇਨਾਈਜ਼ੇਸ਼ਨ ਦੇ ਆਗੂਆਂ ਦੀ ਇੱਥੇ ਪਾਕਿਸਤਾਨ ਨਾਲ ਸਬੰਧਤ ਮਾਮਲਿਆਂ ਦੇ ਵਿਦੇਸ਼ ਵਿਭਾਗ ਦੇ ਉਪ ਸਹਾਇਕ ਮੰਤਰੀ ਇਰਵਿਨ ਮਸਿੰਗਾ ਦੇ ਨਾਲ ਬੈਠਕ ਤੋਂ ਬਾਅਦ ਦੱਖਣੀ ਤੇ ਮੱਧ ਏਸ਼ੀਆ ਦੇ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਜੀ. ਵੈੱਲਜ਼ ਨੇ ਇਹ ਜਾਣਕਾਰੀ ਦਿੱਤੀ। ਵੈੱਲਜ਼ ਨੇ ਇਕ ਟਵੀਟ ਵਿਚ ਕਿਹਾ ਕਿ ਬੈਠਕ ਦੌਰਾਨ ਫ਼ੈਸਲਾ ਹੋਇਆ ਕਿ ਅਮਰੀਕਾ, ਭਾਰਤ ਤੇ ਪਾਕਿਸਤਾਨ ਵਿਚਾਲੇ ਸੰਵਾਦ ਦਾ ਸਮਰਥਨ ਕਰਦਾ ਹੈ। ਵੈੱਲਜ਼ ਨੇ ਟਵੀਟ ਕੀਤਾ ਕਿ ਅਮਰੀਕਾ, ਕਸ਼ਮੀਰ ਤੇ ਹੋਰ ਸਬੰਧਤ ਮੁੱਦਿਆਂ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਦਾ ਸਮਰਥਨ ਕਰਦਾ ਹੈ। ਉਪ ਸਹਾਇਕ ਮੰਤਰੀ ਮਸਿੰਗਾ ਦੀ ਹਾਲ ਹੀ ਵਿਚ ਯੂਐੱਸਸੀਐਮਓ ਲੀਡਰਸ਼ਿਪ ਦੇ ਨਾਲ ਬੈਠਕ ਦੌਰਾਨ ਇਸ ਸੁਨੇਹੇ ’ਤੇ ਜ਼ੋਰ ਦਿੱਤਾ ਗਿਆ। -ਪੀਟੀਆਈ

 


Comments Off on ਭਾਰਤ ਤੇ ਪਾਕਿ ਵਿਚਾਲੇ ਸਿੱਧੇ ਸੰਵਾਦ ਦਾ ਹਮਾਇਤੀ ਹੈ ਅਮਰੀਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.