ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਭਾਰਤੀ ਪੈਰਾਲੰਪਿਕ ਕਮੇਟੀ ਮੁਅੱਤਲ

Posted On September - 11 - 2019

ਨਵੀਂ ਦਿੱਲੀ, 10 ਸਤੰਬਰ
ਖੇਡ ਮੰਤਰਾਲੇ ਨੇ ਕੌਮੀ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਦਾ ਹਵਾਲਾ ਦੇ ਕੇ ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਨੂੰ ਮੁਅੱਤਲ ਕਰ ਦਿੱਤਾ ਹੈ। ਪੀਸੀਆਈ ਨੇ ਆਪਣੇ ਪ੍ਰਧਾਨ ਰਾਓ ਇੰਦਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਸਬੰਧੀ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਖੇਡ ਮੰਤਰਾਲੇ ਨੇ ਇਹ ਕਦਮ ਚੁੱਕਿਆ।
ਸੋਮਵਾਰ ਨੂੰ ਜਾਰੀ ਮੁਅੱਤਲੀ ਦੇ ਆਦੇਸ਼ ਵਿੱਚ ਖੇਡ ਮੰਤਰਾਲੇ ਨੇ ਲਿਖਿਆ ਹੈ ਕਿ ਪੀਸੀਅਈ ਨੂੰ ਖ਼ਰਾਬ ਪ੍ਰਬੰਧ ਕਾਰਨ ਮੁਅੱਤਲ ਕੀਤਾ ਗਿਆ ਹੈ। ਰਾਓ ਇੰਦਰਜੀਤ ਨੂੰ ਬਹੁਸੰਮਤੀ ਦੇ ਫ਼ੈਸਲੇ ਨਾਲ ਹਟਾਇਆ ਗਿਆ ਸੀ। ਮੰਤਰਾਲੇ ਨੂੰ ਇਸ ਸਬੰਧੀ ਰਾਓ ਦੀ ਸ਼ਿਕਾਇਤ ਮਿਲੀ ਸੀ। ਮੰਤਰਾਲੇ ਨੇ ਲੱਗਿਆ ਕਿ ਸ਼ਿਕਾਇਤ ਸਬੰਧੀ ਕਮੇਟੀ ਦਾ ਜਵਾਬ ਤਸੱਲੀਬਖ਼ਸ਼ ਨਹੀਂ ਸੀ। ਪੀਸੀਆਈ ਨੇ ਚਾਰ ਮਈ ਨੂੰ ਆਮ ਸਭਾ ਦੀ ਮੀਟਿੰਗ ਵਿੱਚ ਆਪਣੇ ਉਪ ਨਿਯਮਾਂ ਵਿੱਚ ਬਦਲਾਅ ਕਰਦਿਆਂ ਸਰਕਾਰੀ ਸੇਵਾ ਨਾਲ ਜੁੜੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਸੀ। ਰਾਓ ਇੰਦਰਜੀਤ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ (ਯੋਜਨਾ) ਹਨ। ਮੰਤਰਾਲੇ ਨੇ ਆਪਣੇ ਪੱਤਰ ਵਿੱਚ ਕਿਹਾ, ‘‘ਮੰਤਰਾਲੇ ਨੇ ਸ਼ਿਕਾਇਤ ’ਤੇ 11 ਜੁਲਾਈ 2019 ਅਤੇ 28 ਅਗਸਤ 2019 ਨੂੰ ਨੋਟਿਸ ਜਾਰੀ ਕਰਕੇ ਪੀਸੀਆਈ ਤੋਂ ਜਵਾਬ ਮੰਗਿਆ ਸੀ। ਪੀਸੀਆਈ ਨੇ ਜੋ ਜਵਾਬ ਦਿੱਤਾ ਉਹ ਤਸੱਲੀਬਖ਼ਸ਼ ਨਹੀਂ ਸੀ।’’ -ਪੀਟੀਆਈ

 


Comments Off on ਭਾਰਤੀ ਪੈਰਾਲੰਪਿਕ ਕਮੇਟੀ ਮੁਅੱਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.