ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਭਾਰਤੀ ਦੇ ਕਤਲ ਦੇ ਦੋਸ਼ ਹੇਠ ਪਾਕਿਸਤਾਨੀ ਨੂੰ ਉਮਰ ਕੈਦ

Posted On September - 13 - 2019

ਲੰਡਨ, 12 ਸਤੰਬਰ
ਬਰਤਾਨੀਆ ਵਿੱਚ ਪਾਕਿਸਤਾਨ ਮੂਲ ਦੇ 27 ਸਾਲਾ ਵਿਅਕਤੀ ਨੂੰ ਭਾਰਤੀ ਮੂਲ ਦੇ ਸਹਿਕਰਮੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੈਦਰਾਬਾਦ ਦੇ 24 ਸਾਲਾ ਨੌਜਵਾਨ ਨਦੀਮ ਉਦੀਨ ਹਮੀਦ ਮੁਹੰਮਦ ਦੇ ਕਤਲ ਦੇ ਮਾਮਲੇ ’ਚ ਆਕਿਬ ਪਰਵੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰਵੇਜ਼ ਤੇ ਨਦੀਮ ਦੋਵੇਂ ਦੋਸਤ ਸਨ। ਬਾਅਦ ਵਿੱਚ ਪਰਵੇਜ਼ ਨੂੰ ਸ਼ੱਕ ਹੋ ਗਿਆ ਕਿ ਉਸ ਦੀ ਪਤਨੀ ਸਾਈਮਾ ਮੁਨੀਰ ਨਾਲ ਨਦੀਮ ਦੇ ਸਬੰਧ ਹਨ। ਜਸਟਿਸ ਹੀਥਰ ਨਾਰਟਨ ਨੇ ਪਰਵੇਜ਼ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਪਰਵੇਜ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਤੇ ਨਦੀਮ ਦੇ ਸਬੰਧ ਹਨ। ਹਾਲਾਂਕਿ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਤਨੀ ਨੇ ਉਸ ਨੂੰ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਮਈ ’ਚ ਹੱਤਿਆ ਦੇ ਸਮੇਂ ਨਦੀਮ ਦੀ ਪਤਨੀ ਅਫਸ਼ਾ ਅੱਠ ਮਹੀਨਿਆਂ ਦੀ ਗਰਭਵਤੀ ਸੀ।
ਅਦਾਲਤ ਨੇ ਦੱਸਿਆ ਕਿ ਬਾਅਦ ਵਿੱਚ ਅਫਸ਼ਾ ਆਪਣੀ ਨਵਜੰਮੀ ਬੱਚੀ ਨਾਲ ਭਾਰਤ ਚਲੀ ਗਈ ਅਤੇ ਉਸ ਦਾ ਪਿਤਾ ਆਪਣੀ ਧੀ ਨਾਲ ਕਦੀ ਨਹੀਂ ਮਿਲ ਸਕਿਆ। ਅਦਾਲਤ ਨੂੰ ਉਹ ਸੀਸੀਟੀਵੀ ਫੁਟੇਜ ਵੀ ਦਿਖਾਈ ਗਈ ਜਿਸ ’ਚ ਪਰਵੇਜ਼ ਚਾਕੂ ਨਾਲ ਨਦੀਮ ’ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਪੈਰੋਲ ’ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਪਰਵੇਜ਼ ਨੂੰ ਘੱਟ ਤੋਂ ਘੱਟ 22 ਸਾਲ ਕੈਦ ਦੀ ਸਜ਼ਾ ਕੱਟਣੀ ਪਵੇਗੀ। -ਪੀਟੀਆਈ


Comments Off on ਭਾਰਤੀ ਦੇ ਕਤਲ ਦੇ ਦੋਸ਼ ਹੇਠ ਪਾਕਿਸਤਾਨੀ ਨੂੰ ਉਮਰ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.