ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਭਾਰਤੀ ਡਰਾਈਵਿੰਗ ਲਾਇਸੈਂਸਾਂ ’ਤੇ ਵਿਵਾਦ

Posted On September - 22 - 2019

ਗੁਰਚਰਨ ਸਿੰਘ ਕਾਹਲੋਂ
ਸਿਡਨੀ, 21 ਸਤੰਬਰ
ਭਾਰਤ ਤੋਂ ਜਾਰੀ ਹੋਏ ਡਰਾਈਵਿੰਗ ਲਾਇਸੈਂਸ ਆਸਟਰੇਲੀਆ ’ਚ ਵਿਵਾਦਾਂ ’ਚ ਘਿਰ ਗਏ ਹਨ। ਇੱਥੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਸੜਕ ਹਾਦਸਿਆਂ ਮਗਰੋਂ ਭਾਰਤੀ ਲਾਇਸੈਂਸ ਧਾਰਕਾਂ ਬਾਰੇ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਗਏ ਹਨ। ਪੁਲੀਸ ਜਾਂਚ ’ਚ ਕਈ ਲਾਇਸੈਂਸ ਫ਼ਰਜ਼ੀ ਨਿਕਲੇ ਹਨ। ਭਾਰਤੀ ਦੂਤਾਵਾਸ ਵਿਚ ਸੈਂਕੜੇ ਅਰਜ਼ੀਆਂ ਡਰਾਈਵਿੰਗ ਲਾਇਸੈਂਸਾਂ ਦੀ ਪੜਤਾਲ ਲਈ ਪੁੱਜੀਆਂ ਹਨ। ਹਾਲ ਹੀ ਵਿਚ ਭਾਰਤੀ ਡਰਾਈਵਿੰਗ ਲਾਇਸੈਂਸ ਧਾਰਕ ਹਰਜਿੰਦਰ ਸਿੰਘ (22) ਦੀ ਕਾਰ ਨਾਲ ਹੋਏ ਹਾਦਸੇ ਵਿਚ ਇਕ ਆਸਟਰੇਲਿਆਈ ਜੋੜੇ ਦੀ ਮੌਤ ਹੋ ਗਈ ਸੀ। ਤਾਜ਼ਾ ਘਟਨਾ ਵਿਚ ਰਜਵਾਨ ਸਿੰਘ ਸੇਖੋਂ ਵੱਲੋਂ 203 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਭਜਾਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵੇਂ ਨੌਜਵਾਨ ਆਸਟਰੇਲੀਆ ਪੜ੍ਹਾਈ ਦੇ ਵੀਜ਼ੇ ’ਤੇ ਆਏ ਹਨ। ਹਰਜਿੰਦਰ ਨੂੰ ਪੁਲੀਸ ਨੇ ਅਦਾਲਤ ’ਚ ਪੇਸ਼ ਕੀਤਾ ਤੇ ਅਦਾਲਤ ਨੇ ਜ਼ਮਾਨਤ ਰੱਦ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਸੇਖੋਂ ਨੂੰ ਇਸ ਤੋਂ ਪਹਿਲੋਂ ਮਾੜਾ ਡਰਾਈਵਿੰਗ ਰਿਕਾਰਡ ਹੋਣ ’ਤੇ ਜੁਰਮਾਨਾ ਲੱਗ ਚੁੱਕਾ ਹੈ। ਹੁਣ ਮੁੜ ਸਜ਼ਾ ਵਜੋਂ ਜੁਰਮਾਨਾ ਕੀਤਾ ਗਿਆ ਹੈ ਤੇ ਲਾਇਸੈਂਸ ਦੇ 11 ਅੰਕ ਕੱਟੇ ਗਏ ਹਨ। ਸੜਕੀ ਆਵਾਜਾਈ ਦੇ ਬੁਲਾਰੇ ਨੇ ਕਿਹਾ ਕਿ ਹਾਦਸਿਆਂ ਦੀ ਸਮੀਖ਼ਿਆ ਤੋਂ ਪਤਾ ਲੱਗਾ ਹੈ ਕਿ ਵਿਦੇਸ਼ੀਆਂ ਨੂੰ ਸੜਕੀ ਨਿਯਮਾਂ ਦਾ ਪੂਰਾ ਗਿਆਨ ਨਹੀਂ ਹੈ। ਕਰੀਬ 22,545 ਵਿਦੇਸ਼ੀ ਡਰਾਈਵਿੰਗ ਲਾਇਸੈਂਸ ਧਾਰਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਬਾਰੇ ਨੋਟਿਸ ਜਾਰੀ ਹੋਏ ਹਨ।


Comments Off on ਭਾਰਤੀ ਡਰਾਈਵਿੰਗ ਲਾਇਸੈਂਸਾਂ ’ਤੇ ਵਿਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.