ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਭਾਰਤੀ-ਅਮਰੀਕੀ ’ਤੇ ਪਾਬੰਦੀਸ਼ੁਦਾ ਅਸਲਾ ਰੱਖਣ ਦੇ ਦੋਸ਼ ਤੈਅ

Posted On September - 8 - 2019

ਹਿਊਸਟਨ, 7 ਸਤੰਬਰ
ਅਮਰੀਕਾ ਵਿਚ ਪਾਬੰਦੀ ਦੇ ਬਾਵਜੂਦ ਰਾਈਫ਼ਲ ’ਚ ‘ਬੰਪ ਸਟਾਕ’ ਲਾਉਣ ਦੇ ਮਾਮਲੇ ’ਚ ਇਕ ਭਾਰਤੀ-ਅਮਰੀਕੀ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਲੰਘੇ ਵਰ੍ਹੇ ਟਰੰਪ ਪ੍ਰਸ਼ਾਸਨ ਨੇ ਇਸ ’ਤੇ ਰੋਕ ਲਾ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ। ਭਾਰਤੀ ਮੂਲ ਦੇ 43 ਸਾਲਾ ਅਜੈ ਢੀਂਗਰਾ ਜੇ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਸ ਸਾਲ ਦੀ ਕੈਦ ਤੇ 2,50,000 ਡਾਲਰ (ਕਰੀਬ 1.8 ਕਰੋੜ ਰੁਪਏ) ਜੁਰਮਾਨਾ ਹੋ ਸਕਦਾ ਹੈ। ਅਦਾਲਤ ਨੇ ਉਸ ਨੂੰ 12 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
‘ਬੰਪ ਸਟਾਕ’ ਰਾਈਫ਼ਲ ’ਚ ਲਾਇਆ ਜਾਣ ਵਾਲਾ ਯੰਤਰ ਹੈ ਜਿਸ ਦੀ ਮਦਦ ਨਾਲ ਸੈਮੀ-ਆਟੋਮੈਟਿਕ ਬੰਦੂਕ ਨਾਲ ਲੰਮੇ ਸਮੇਂ ਤੱਕ ਤੇ ਤੇਜ਼ ਰਫ਼ਤਾਰ ਨਾਲ ਗੋਲੀ ਚਲਾਈ ਜਾ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਢੀਂਗਰਾ ’ਤੇ ਮਸ਼ੀਨ ਗੰਨ ਰੱਖਣ ਸਹਿਤ ਅਸਲਾ ਕਾਨੂੰਨ ਉਲੰਘਣ ਦੇ ਚਾਰ ਦੋਸ਼ ਲਾਏ ਗਏ ਹਨ। -ਪੀਟੀਆਈ

 


Comments Off on ਭਾਰਤੀ-ਅਮਰੀਕੀ ’ਤੇ ਪਾਬੰਦੀਸ਼ੁਦਾ ਅਸਲਾ ਰੱਖਣ ਦੇ ਦੋਸ਼ ਤੈਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.