ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬੱਚਿਆਂ ਦਾ ਚੰਦ ਮਾਮਾ

Posted On September - 7 - 2019

ਜੋਧ ਸਿੰਘ ਮੋਗਾ

ਬੱਚਿਓ ਰਾਤ ਨੂੰ ਜਦੋਂ ਪੂਰਾ ਚੰਦ ਨਿਕਲਦਾ ਹੈ ਤਾਂ ਕਿੰਨਾ ਪਿਆਰਾ ਲੱਗਦਾ ਹੈ। ਕਈ ਵਾਰ ਤਾਂ ਉਹ ਬੱਦਲਾਂ ਨਾਲ ਲੁਕਣ-ਮੀਚੀ ਵੀ ਖੇਡਦਾ ਹੈ ਤਾਂ ਹੀ ਬੱਚੇ ਉਸ ਨੂੰ ਪਿਆਰ ਨਾਲ ਚੰਦ ਮਾਮਾ ਵੀ ਆਖਦੇ ਹਨ। ਚੰਦ ਦੇ ਕਈ ਨਾਂ ਰੱਖੇ ਹੋਏ ਹਨ, ਚੰਦ, ਚਾਂਦ, ਚੰਦਰਮਾ, ਮਹਿਤਾਬ ਅਤੇ ਅੰਗਰੇਜ਼ੀ ਵਿਚ ਮੂਨ। ਪਾਕਿਸਤਾਨ ਦੇ ਤਾਂ ਝੰਡੇ ਵਿਚ ਵੀ ਚੰਦ ਹੈ। ਤੁਹਾਡੇ ਕਈ ਤਿਓਹਾਰ ਵੀ ਚੰਦ ਅਨੁਸਾਰ ਹੀ ਹਨ। ਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਬੁੱਧ ਦਾ ਜਨਮ ਦਿਨ ਪੂਰਨਮਾਸ਼ੀ ਨੂੰ, ਦੀਵਾਲੀ ਮੱਸਿਆ ਨੂੰ, ਤੀਆਂ ਤੀਜ ਦੀਆਂ ਅਤੇ ਰੱਖੜੀ। ਈਦ ਵੀ ਚੰਦ ਦਿਸਣ ’ਤੇ ਹੀ ਹੁੰਦੀ ਹੈ।
ਚੰਦ ਸਾਡੇ ਤੋਂ 384,400 ਕਿਲੋਮੀਟਰ ਦੂਰ ਹੈ। ਧਰਤੀ ਆਪਣੀ ਧੁਰੀ ’ਤੇ 24 ਘੰਟੇ ਵਿਚ ਇਕ ਚੱਕਰ ਲਾਉਂਦੀ ਹੈ। ਤੁਹਾਡੇ ਖੇਡਣ ਅਤੇ ਸੌਣ ਨੂੰ ਦਿਨ ਅਤੇ ਰਾਤ ਬਣਾਉਂਦੀ ਹੈ ਅਤੇ ਸੂਰਜ ਦੁਆਲੇ ਇਕ ਸਾਲ ’ਚ ਚੱਕਰ ਲਾਉਂਦੀ ਹੈ, ਜਿਸ ਨਾਲ ਮੌਸਮ ਬਦਲਦੇ ਹਨ। ਚੰਦ ਧਰਤੀ ਦੁਆਲੇ ਹੀ 27 ਦਿਨਾਂ ’ਚ ਇਕ ਚੱਕਰ ਲਾਉਂਦਾ ਹੈ ਜਿਸ ਨਾਲ ਉਹ ਪੂਰਾ ਹੁੰਦੇ ਹੋਏ ਵੀ ਘਟਦਾ-ਵਧਦਾ ਦਿਸਦਾ ਹੈ। ਚੰਦ ਦਾ ਇਕ ਦਿਨ ਆਪਣੇ ਸਾਢੇ ਤੇਰਾਂ ਦਿਨਾਂ ਦੇ ਬਰਾਬਰ ਹੁੰਦਾ ਹੈ ਅਤੇ ਇੰਨੀ ਹੀ ਵੱਡੀ ਰਾਤ। ਚੰਦ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੈ, ਇਸਦਾ ਪਿਛਲਾ ਪਾਸਾ ਕਦੇ ਨਹੀਂ ਦਿਸਦਾ। ਚੰਦ ’ਤੇ ਮੱਧਮ ਜਿਹੇ ਧੱਬੇ ਵੀ ਦਿਸਦੇ ਹਨ, ਕਈ ਕਹਿੰਦੇ ਹਨ ਇਹ ਹਿਰਨ ਹੈ, ਕਈ ਆਖਦੇ ਹਨ ਬੁੱਢੀ ਮਾਈ ਚਰਖਾ ਕੱਤਦੀ ਹੈ, ਪਰ ਅਸਲ ਵਿਚ ਇਹ ਉੱਚੇ-ਉੱਚੇ ਪਹਾੜ ਅਤੇ ਚਟਾਨਾਂ ਹਨ, ਕਿਤੇ ਬਹੁਤ ਡੂੰਘੇ ਵੱਡੇ ਟੋਏ ਹਨ, ਬਾਕੀ ਰੜੇ ਮੈਦਾਨ ਅਤੇ ਰੇਗਿਸਤਾਨ ਹਨ। ਚੰਦ ’ਤੇ ਅਜੇ ਪਾਣੀ ਨਹੀਂ ਲੱਭਾ ਅਤੇ ਨਾ ਹੀ ਉੱਥੇ ਹਵਾ ਹੈ। ਹਵਾ ਨਾਲ ਹੀ ਆਪਾਂ ਸਾਹ ਲੈਂਦੇ ਹਾਂ ਅਤੇ ਜਿਉਂਦੇ ਹਾਂ। ਹਵਾ ਕਾਰਨ ਹੀ ਆਪਾਂ ਇਕ-ਦੂਸਰੇ ਦੀ ਆਵਾਜ਼ ਸੁਣ ਸਕਦੇ ਹਾਂ, ਚੰਦ ’ਤੇ ਕੋਈ ਆਵਾਜ਼ ਨਹੀਂ ਹੋਣੀ। ਦਿਨ ਵੇਲੇ ਅੰਤਾਂ ਦੀ ਗਰਮੀ ਹੁੰਦੀ ਹੈ। ਤਾਪਮਾਨ 127 ਸੈਂਟੀਗ੍ਰੇਡ ਹੋ ਜਾਂਦਾ ਹੈ, ਜਿਸ ’ਚ ਪਾਣੀ ਉਬਲ ਸਕਦਾ ਹੈ ਅਤੇ ਰਾਤ ਦਾ ਤਾਪਮਾਨ 173 ਸੈਂਟੀਗ੍ਰੇਡ ਹੁੰਦਾ ਹੈ।

ਜੋਧ ਸਿੰਘ ਮੋਗਾ

ਚੰਦ ਦੀ ਖਿੱਚ ਸ਼ਕਤੀ (ਗਰੂਤਾ) ਧਰਤੀ ਦੀ ਖਿੱਚ ਸ਼ਕਤੀ ਦਾ ਸਿਰਫ਼ ਛੇਵਾਂ ਹਿੱਸਾ ਹੈ। ਜੇ ਤੁਹਾਡਾ ਭਾਰ ਇੱਥੇ 30 ਕਿਲੋ ਹੈ ਤਾਂ ਚੰਦ ’ਤੇ ਸਿਰਫ਼ 5 ਕਿਲੋ ਹੋਵੇਗਾ। ਜੇ ਤੁਸੀਂ ਇੱਥੇ 2 ਫੁੱਟ ਉੱਚੀ ਛਾਲ ਮਾਰ ਸਕਦੇ ਹੋ ਤਾਂ ਚੰਦ ’ਤੇ 12 ਫੁੱਟ ਮਾਰ ਸਕੋਗੇ। ਚੰਦ ਦੀ ਖਿੱਚ ਸ਼ਕਤੀ ਕਾਰਨ ਹੀ ਸਮੁੰਦਰ ਵਿਚ ਪੂਰਨਮਾਸ਼ੀ ਅਤੇ ਮੱਸਿਆ ਨੂੰ ਜਵਾਰ-ਭਾਟਾ ਅਤੇ ਉੱਚੀਆਂ ਛੱਲਾਂ ਆਉਂਦੀਆਂ ਹਨ, ਕਿਉਂਕਿ ਚੰਦ ਅਤੇ ਸੂਰਜ ਰਲ ਕੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ।
ਹੁਣ ਗੱਲ ਕਰੀਏ ਗ੍ਰਹਿਣਾਂ ਦੀ। ਜਦੋਂ ਧਰਤੀ, ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਤਾਂ ਇਕੋ ਸੇਧ ’ਚ ਆ ਜਾਣ ਕਾਰਨ ਧਰਤੀ ਦੀ ਗੋਲ ਛਾਂ ਚੰਦ ’ਤੇ ਪੈਂਦੀ ਹੈ। ਚੰਦ ਦਾ ਛਾਂ ਵਾਲਾ ਹਿੱਸਾ ਲਾਲ ਜਿਹਾ ਦਿਸਦਾ ਹੈ। ਇਸ ਨੂੰ ਆਪਾਂ ਚੰਦ ਗ੍ਰਹਿਣ ਆਖਦੇ ਹਾਂ। ਜਦੋਂ ਚੰਦ, ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ, ਚੰਦ ਦਾ ਹਨੇਰਾ ਪਾਸਾ ਸਾਡੇ ਵੱਲ ਹੋਣ ਕਾਰਨ ਸੂਰਜ ਦੇ ਕੁਝ ਹਿੱਸੇ ਨੂੰ ਲੁਕਾ ਲੈਂਦਾ ਹੈ। ਇਹ ਸੂਰਜ ਗ੍ਰਹਿਣ ਹੁੰਦਾ ਹੈ। ਜਦੋਂ ਸੂਰਜ ਨੂੰ ਗ੍ਰਹਿਣ ਲੱਗਾ ਹੁੰਦਾ ਹੈ, ਉਦੋਂ ਧਰਤੀ ਨੂੰ ਵੀ ਗ੍ਰਹਿਣ ਲੱਗਾ ਹੁੰਦਾ ਹੈ, ਚੰਦ ਦੀ ਗੋਲ ਛਾਂ ਧਰਤੀ ’ਤੇ ਪੈਂਦੀ ਹੈ, ਪਰ ਆਪਾਂ ਨੂੰ ਬਹੁਤਾ ਪਤਾ ਨਹੀਂ ਲੱਗਦਾ, ਧੁੱਪ ਜ਼ਰਾ ਕੁ ਘਟ ਜਾਂਦੀ ਹੈ। ਦੁਨੀਆਂ ਦੇ ਚਾਰ ਦੇਸ਼ ਚੰਦ ਬਾਰੇ ਪੂਰੀ ਖੋਜ ਕਰ ਰਹੇ ਹਨ- ਅਮਰੀਕਾ, ਰੂਸ, ਚੀਨ ਅਤੇ ਭਾਰਤ। ਅਮਰੀਕਾ ਦੇ ਦੋ ਪੁਲਾੜ ਯਾਤਰੀ ਤਾਂ ਚੰਦ ’ਤੇ ਜਾ ਵੀ ਆਏ ਹਨ। ਨੀਲ ਆਰਮਸਟਰੋਂਗ ਨੇ ਅੱਜ ਤੋਂ 50 ਸਾਲ ਪਹਿਲਾਂ ਚੰਦ ’ਤੇ ਪਹਿਲਾ ਕਦਮ ਰੱਖਿਆ ਸੀ। ਹੁਣ ਤਕ ਕੁੱਲ 12 ਪੁਲਾੜ ਯਾਤਰੀ ਚੰਦ ’ਤੇ ਜਾ ਆਏ ਹਨ। ਭਾਰਤ ਨੇ ਵੀ ਆਪਣਾ ‘ਚੰਦਰਯਾਨ-2’ 14 ਜੁਲਾਈ ਨੂੰ ਚੰਦ ਵੱਲ ਘੱਲਿਆ ਹੈ। ਇਹ ਮੌਸਮ, ਤਾਪਮਾਨ, ਧਰਾਤਲ, ਖਣਿਜ ਜਾਂ ਪਾਣੀ ਬਾਰੇ ਸਾਰੀ ਜਾਣਕਾਰੀ ਘੱਲੇਗਾ ਅਤੇ ਫੋਟੋਆਂ ਵੀ।

ਸੰਪਰਕ: 62802-58057


Comments Off on ਬੱਚਿਆਂ ਦਾ ਚੰਦ ਮਾਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.