ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬੌਇਕਾਟ ਤੇ ਸਟਰਾਸ ਨੂੰ ਨਾਈਟਹੁੱਡ ਦੀ ਉਪਾਧੀ

Posted On September - 11 - 2019

ਲੰਡਨ: ਇੰਗਲੈਂਡ ਕ੍ਰਿਕਟ ਟੀਮ ਨਾਲ ਸ਼ਾਨਦਾਰ ਕਰੀਅਰ ਮਗਰੋਂ ਖੇਡ ਨੂੰ ਸੇਵਾਵਾਂ ਦੇਣ ਲਈ ਜਿਓਫਰੀ ਬੌਇਕਾਟ ਅਤੇ ਐਂਡਰੀਊ ਸਟਰਾਸ ਨੂੰ ‘ਨਾਈਟਹੁੱਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਟੌਮ ਹੈਰੀਸਨ ਨੇ ਬਿਆਨ ਵਿੱਚ ਕਿਹਾ, ‘‘ਸਾਨੂੰ ਇਸ ਤੋਂ ਵੱਧ ਖ਼ੁਸ਼ੀ ਨਹੀਂ ਹੋ ਸਕਦੀ ਕਿ ਸਰ ਐਂਡਰੀਊ ਸਟਰਾਸ ਖੇਡ ਦੇ ਹੋਰ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਨਾਈਟਹੁੱਡ ਦਿੱਤੀ ਗਈ ਹੈ।’’ ਉਨ੍ਹਾਂ ਕਿਹਾ, ‘‘ਸਰ ਜਿਓਫਰੀ ਬੌਇਕਾਟ ਨੂੰ ਵੀ ਤਹਿ ਦਿਲੋਂ ਵਧਾਈ, ਕ੍ਰਿਕਟ ਵਿੱਚ ਲੰਮੇ ਕਰੀਅਰ ਅਤੇ ਖੇਡ ਪ੍ਰਤੀ ਜਨੂੰਨੀ ਦ੍ਰਿੜ੍ਹਤਾ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ।’’ ਬੌਇਕਾਟ ਨੇ ਇੰਗਲੈਂਡ ਲਈ (1964 ਤੋਂ 1982) ਟੈਸਟ ਕ੍ਰਿਕਟ ਵਿੱਚ 8114 ਦੌੜਾਂ ਬਣਾਈਆਂ। ਇੰਗਲੈਂਡ ਅਤੇ ਮਿਡਲਸੈਕਸ ਦੇ ਸਾਬਕਾ ਬੱਲੇਬਾਜ਼ ਸਟਰਾਸ ਨੇ 2004 ਤੋਂ 2012 ਦੌਰਾਨ 100 ਟੈਸਟ 7037 ਦੌੜਾਂ ਬਣਾਈਆਂ। ਸਟਰਾਸ ਦੀ ਅਗਵਾਈ ਵਿੱਚ ਇੰਗਲੈਂਡ ਨੇ ਆਸਟਰੇਲੀਆ ਖ਼ਿਲਾਫ਼ 2009 ਅਤੇ 2010-11 ਵਿੱਚ ਐਸ਼ੇਜ਼ ਲੜੀ ਜਿੱਤੀ ਸੀ। -ਏਐੱਫਪੀ


Comments Off on ਬੌਇਕਾਟ ਤੇ ਸਟਰਾਸ ਨੂੰ ਨਾਈਟਹੁੱਡ ਦੀ ਉਪਾਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.