ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ

Posted On September - 11 - 2019

ਪੱਤਰ ਪ੍ਰੇਰਕ
ਜੈਤੋ, 10 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਇੱਥੇ ਹੋਏ ਡੈਲੀਗੇਟ ਇਜਲਾਸ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਨਵੇਂ ਜਥੇਬੰਦਕ ਢਾਂਚੇ ਅਤੇ ਪ੍ਰਚਾਰ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਚੋਣਾਵੀ ਪ੍ਰਕਿਰਿਆ ਦੌਰਾਨ ਬੋਹੜ ਸਿੰਘ ਰੁਪਈਆਂ ਵਾਲਾ ਪ੍ਰਧਾਨ, ਇੰਦਰਜੀਤ ਸਿੰਘ ਘਣੀਆ ਜਨਰਲ ਸਕੱਤਰ, ਨਾਇਬ ਸਿੰਘ ਘਣੀਆ ਸੀਨੀਅਰ ਮੀਤ ਪ੍ਰਧਾਨ, ਗੁਰਾਂਦਿੱਤਾ ਸਿੰਘ ਬਾਜਾਖਾਨਾ, ਖ਼ਜ਼ਾਨਚੀ, ਬਖਤੌਰ ਸਿੰਘ ਸਾਦਿਕ ਪ੍ਰੈੱਸ ਸਕੱਤਰ, ਨਛੱਤਰ ਸਿੰਘ ਜੈਤੋ, ਮੇਜਰ ਸਿੰਘ ਝੋਟੀ ਵਾਲਾ, ਸਿਕੰਦਰ ਸਿੰਘ ਢਿੱਲਵਾਂ ਅਤੇ ਡਿਪਟੀ ਸਿੰਘ ਨੱਥਣ ਵਾਲਾ ਮੀਤ ਪ੍ਰਧਾਨ, ਸਰਦੂਲ ਸਿੰਘ ਮਿਸ਼ਰੀ ਵਾਲਾ ਜਥੇਬੰਦਕ ਸਕੱਤਰ ਤੇ ਕਸ਼ਮੀਰ ਸਿੰਘ ਰੋੜੀਕਪੂਰਾ ਸਕੱਤਰ ਚੁਣੇ ਗਏ। ਜ਼ਿਲ੍ਹੇ ਦੀ ਬਣਾਈ ਗਈ ਪ੍ਰਚਾਰ ਕਮੇਟੀ ਲਈ ਭਿੰਦਾ ਸਿੰਘ ਕਾਬਲ ਵਾਲਾ ਪ੍ਰਧਾਨ, ਜਲੌਰ ਸਿੰਘ ਸਰਪੰਚ, ਦਰਸ਼ਨ ਸਿੰਘ ਚੰਦਬਾਜਾ, ਗੁਰਮੇਲ ਸਿੰਘ ਘਣੀਆ, ਨਿਰਮਲ ਸਿੰਘ ਸਿਰਸੜੀ ਅਤੇ ਜਗਦੇਵ ਸਿੰਘ ਬੁਰਜ ਹਰੀ ਕੇ ਕਮੇਟੀ ਦੇ ਮੈਂਬਰ ਲਏ ਗਏ।
ਡੈਲੀਗੇਟ ਇਜਲਾਸ ਵਿਚ ਮੇਜਰ ਸਿੰਘ ਬਾਜਾਖਾਨਾ, ਬਲਜਿੰਦਰ ਸਿੰਘ ਵਾੜਾ ਭਾਈ ਕਾ, ਸ਼ਿੰਦਰਪਾਲ ਸਿੰਘ ਜੈਤੋ, ਸੁਖਮੰਦਰ ਸਿੰਘ ਕੋਟਕਪੂਰਾ, ਰਾਜਿੰਦਰ ਸਿੰਘ ਸਾਦਿਕ, ਚਰਨਜੀਤ ਸਿੰਘ ਫ਼ਰੀਦਕੋਟ, ਸੇਵਾ ਸਿੰਘ ਮਿਸ਼ਰੀਵਾਲਾ, ਲਖਵਿੰਦਰ ਸਿੰਘ ਲੰਭਵਾਲੀ ਤੇ ਸ਼ਮਸ਼ੇਰ ਸਿੰਘ ਮੱਲਾ ਸਮੇਤ ਕਈ ਮੁਕਾਮੀ ਕਿਸਾਨ ਆਗੂ ਹਾਜ਼ਰ ਸਨ।


Comments Off on ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.