‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਬੇਰੁਜ਼ਗਾਰੀ ਨੌਜਵਾਨਾਂ ’ਤੇ ਪੈ ਰਹੀ ਭਾਰੀ

Posted On September - 5 - 2019

ਬੇਅੰਤ ਛਾਹੜ

ਦੇਸ਼ ਵਿੱਚ ਦਿਨ ਪ੍ਰਤੀ ਦਿਨ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ ਅਤੇ ਉਨ੍ਹਾਂ ਦਾ ਭਵਿੱਖ ਖਤਰੇ ਵਿਚ ਹੈ। ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਥਾਂ-ਥਾਂ ਭਟਕਦੇ ਫਿਰਦੇ ਹਨ, ਪਰ ਉਨ੍ਹਾਂ ਨੂੰ ਹਰ ਥਾਂ ਠੋਕਰਾਂ ਹੀ ਮਿਲਦੀਆਂ ਹਨ, ਜਿਸ ਕਰਕੇ ਨੌਜਵਾਨ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਕਈ ਨੌਜਵਾਨ ਇਸ ਬੇਰੁਜ਼ਗਾਰੀ ਤੋ ਤੰਗ ਆ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ।
ਪਿਛਲੇ ਸਮੇਂ ਦੌਰਾਨ ਨੌਜਵਾਨਾਂ ਦੁਆਰਾ ਫੇਸਬੁੱਕ ਤੇ ਲਾਈਵ ਹੋ ਕੇ ਆਪਣੀਆਂ ਡਿਗਰੀਆਂ ਸਾੜ ਦਿੱਤੀਆਂ ਕਿ ਨੌਕਰੀ ਤਾਂ ਮਿਲਦੀ ਨਹੀਂ ਤਾਂ ਫਿਰ ਇਨ੍ਹਾਂ ਕਾਗਜ਼ੀ ਡਿਗਰੀਆਂ ਤੋਂ ਕੀ ਲੈਣਾ? ਪਿੰਡ ਤਿਉਣਾ ਪੁਜਾਰੀਆ ਦੇ ਪੋਸਟ ਗਰੈਜੂਏਟ ਨੌਜਵਾਨ ਹਰਮਨਦੀਪ ਸਿੰਘ ਨੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਲਈ। ਪਿੰਡ ਚੱਕ ਭਾਈ ਕੇ ਦੇ ਦਲਿਤ ਨੌਜਵਾਨ ਜਗਸੀਰ ਸਿੰਘ ਨੇ ਵੀ ਬੇਰੁਜ਼ਗਾਰੀ ਕਾਰਨ ਮੌਤ ਨੂੰ ਗਲ਼ੇ ਲਾ ਲਿਆ, ਜਿਹੜਾ ਐਮਏ, ਐਮਫਿਲ, ਬੀਐਡ, ਟੈੱਟ ਤੇ ਯੂਜੀਸੀ ਨੈੱਟ ਪਾਸ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਾਰਨ ਨਿਰਾਸ਼ ਸੀ। ਉਸ ਨੇ ਮਿਹਨਤ ਮਜ਼ਦੂਰੀ ਕਰਕੇ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਵੀ ਦਿਹਾੜੀਆਂ ਕਰਦਾ ਰਿਹਾ ਸੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ। ਉਸ ਨੂੰ ਇਹ ਆਸ ਸੀ ਕਿ ਜੇ ਨੌਕਰੀ ਮਿਲ ਗਈ ਤਾਂ ਉਸਦੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਜੇ ਸਾਡੇ ਦੇਸ਼ ਵਿਚ ਇਸ ਤਰ੍ਹਾਂ ਹੀ ਬੇਰੁਜ਼ਗਾਰੀ ਵਧਦੀ ਰਹੀ ਤਾਂ ਹਾਲਾਤ ਬਹੁਤ ਖ਼ਰਾਬ ਹੋ ਜਾਣਗੇ, ਸਾਡਾ ਨੌਜਵਾਨ ਵਰਗ ਪਹਿਲਾਂ ਹੀ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆਂ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ, ਦੂਜਾ ਉਸਦਾ ਉਚੇਰੀ ਸਿੱਖਿਆ ਤੋਂ ਮੋਹ ਭੰਗ ਹੋ ਰਿਹਾ ਹੈ, ਤੀਸਰਾ ਉਹ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਰਿਹਾ ਹੈ ਅਤੇ ਚੌਥਾ ਉਹ ਨਿਰਾਸ਼ਾ ਦਾ ਸ਼ਿਕਾਰ ਹੋਇਆ ਖੁਦਕੁਸ਼ੀਆਂ ਦਾ ਰਾਹ ਵੀ ਅਪਣਾਉਣ ਲੱਗਾ ਹੈ। ਸਮਕਾਲੀ ਨੌਜਵਾਨ ਵਰਗ ਲਈ ਦੇਸ਼ ਦਾ ਭਵਿੱਖ ਦਾ ਦੂਰ ਦਾ ਆਪਣਾ ਭਵਿੱਖ ਹੀ ਖਤਰੇ ਵਿਚ ਹੈ।
ਸਾਡੀਆਂ ਸਰਕਾਰਾਂ ਬੇਰੁਜ਼ਗਾਰ ਨੌਜਵਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਉਹ ਸਿਰਫ ਫੋਕੀਆਂ ਗੱਲਾਂ ਤੇ ਲਾਰੇ ਹੀ ਲਾਉਂਦੀਆਂ ਹੋਈਆਂ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀਆਂ ਹਨ। ਸਿਆਸਤਦਾਨਾਂ ਤੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਨੌਜਵਾਨ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇਨ੍ਹਾਂ ਨੂੰ ਤਾਂ ਸਿਰਫ ਆਪਣੀ ਪਈ ਹੈ ਕਿਉਂਕਿ ਨੇਤਾਵਾਂ ਦੇ ਬੱਚੇ ਤੇ ਉਨ੍ਹਾਂ ਦੇ ਰਿਸ਼ਤੇਦਾਰ ਆਪਣੀ ਪਹੁੰਚ ਕਾਰਨ ਵੱਡੇ ਅਹੁਦੇ ਪ੍ਰਾਪਤ ਕਰ ਲੈਂਦੇ ਹਨ। ਪਰ ਦੂਜੇ ਪਾਸੇ ਬੇਰੁਜ਼ਗਾਰ ਜਗਸੀਰ ਸਿੰਘ ਵਰਗੇ ਕਾਬਿਲ ਨੌਜਵਾਨਾਂ ਨੂੰ ਨੌਕਰੀ ਨਹੀਂ ਮੌਤ ਹੀ ਮਿਲਦੀ ਹੈ। ਇਸਦੇ ਨਾਲ ਹੀ ਨਿੱਜੀ ਅਦਾਰੇ ਵੀ ਬੇਰੁਜ਼ਗਾਰਾਂ ਦਾ ਸ਼ੋਸ਼ਣ ਕਰ ਰਹੇ ਹਨ ਜਿਹੜੇ ਘੱਟ ਤੋਂ ਘੱਟ ਤਨਖਾਹਾਂ ਦੇ ਕੇ ਨੌਜਵਾਨਾਂ ਕੋਲੋਂ ਵੱਧ ਤੋਂ ਵੱਧ ਕੰਮ ਲੈ ਰਹੇ ਹਨ।
ਸਾਨੂੰ ਇਹ ਸਭ ਸਮਝਣ ਦੀ ਲੋੜ ਹੈ ਇਨ੍ਹਾਂ ਸਰਕਾਰਾਂ ਨੇ ਸਾਡਾ ਕੁਝ ਨਹੀਂ ਕਰਨਾ। ਇਹ ਸਰਕਾਰਾਂ ਤੇ ਨਿੱਜੀ ਅਦਾਰੇ ਆਪਸ ਵਿਚ ਮਿਲੇ ਹੋਏ ਹਨ ਜਿਹੜੇ ਬੇਰੁਜ਼ਗਾਰ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਸਿਸਟਮ ਨੂੰ ਸੁਧਾਰਿਆ ਜਾ ਸਕੇ।

ਸੰਪਰਕ: 98157-93884


Comments Off on ਬੇਰੁਜ਼ਗਾਰੀ ਨੌਜਵਾਨਾਂ ’ਤੇ ਪੈ ਰਹੀ ਭਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.