ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਬੁੱਢਾ ਬਣ ਕੇ ਅਮਰੀਕਾ ਜਾਂਦਾ ਦਿੱਲੀ ਦੇ ਹਵਾਈ ਅੱਡੇ ’ਤੇ ਕਾਬੂ

Posted On September - 11 - 2019

ਪਟੇਲ ਬੁੱਢੇ ਦੇ ਭੇਸ ਵਿੱਚ(ਸੱਜੇ) ਉਸ ਦਾ ਅਸਲੀ ਚਿਹਰਾ।

ਨਵੀਂ ਦਿੱਲੀ, 10 ਸਤੰਬਰ
ਐਤਵਾਰ ਨੂੰ ਇੱਕ 32 ਸਾਲਾ ਵਿਅਕਤੀ ਨੂੰ 81 ਸਾਲ ਦਾ ਬੁੱਢਾ ਬਣ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ’ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੁਰੱਖਿਆ ਅਧਿਕਾਰੀਆਂ ਨੇ ਕਾਬੂ ਕਰ ਲਿਆ ਹੈ। ਸੈਂਟਰਲ ਇੰਡਸਟ੍ਰੀਅਲ ਸਕਿਊਰਟੀ ਫੋਰਸ (ਸੀਆਈਐੱਸਐੱਫ) ਦੇ ਬੁਲਾਰੇ ਸਹਾਇਕ ਇੰਸਪੈਕਟਰ ਜਨਰਲ ਹੇਮੇਂਦਰਾ ਸਿੰਘ ਅਨੁਸਾਰ ਇੱਕ ਵਿਅਕਤੀ ਜੈਏਸ਼ ਪਟੇਲ ਐਤਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਵੀਲ ਚੇਅਰ ਉੱਤੇ ਪੁੱਜਾ ਸੀ ਅਤੇ ਖ਼ੁਦ ਦੇ ਬਜ਼ੁਰਗ ਹੋਣ ਦਾ ਨਾਟਕ ਕਰ ਰਿਹਾ ਸੀ ਪਰ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀਆਂ ਦੀ ਨਜ਼ਰ ਵਿੱਚੋਂ ਨਾ ਬਚ ਸਕਿਆ।
ਬੁਲਾਰੇ ਅਨੁਸਾਰ ਸੀਆਈਐੱਸਐੱਫ ਉਸ ਦੀ ਆਵਾਜ਼ ਉਮਰ ਦੇ ਨਾਲ ਮੇਲ ਨਾ ਖਾਂਦੀ ਹੋਣ ਕਰਕੇ ਸਤਰਕ ਹੋ ਗਈ ਸੀ ਅਤੇ ਨਾ ਹੀ ਉਮਰ ਦੇ ਲਿਹਾਜ਼ ਨਾਲ ਉਸ ਦੇ ਚੇਹਰੇ ਉੱਤੇ ਝੁਰੜੀਆਂ ਸਨ। ਪਟੇਲ ਜੋ ਕਿ ਅਹਿਮਦਾਬਾਦ ਨਾਲ ਸਬੰਧਤ ਹੈ, ਅਮਰੀਕ ਸਿੰਘ ਦੇ ਜਾਅਲੀ ਪਾਸਪੋਰਟ ਉੱਤੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਜਾਣ ਦੀ ਤਾਕ ਵਿੱਚ ਸੀ। ਪੁੱਛ ਪੜਤਾਲ ਲਈ ਉਸ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਆਈਏਐੱਨਐੱਸ


Comments Off on ਬੁੱਢਾ ਬਣ ਕੇ ਅਮਰੀਕਾ ਜਾਂਦਾ ਦਿੱਲੀ ਦੇ ਹਵਾਈ ਅੱਡੇ ’ਤੇ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.