ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਬਾਲ ਕਿਆਰੀ

Posted On September - 14 - 2019

ਬੋਹੜ
ਬੋਹੜ ਬਰੋਟਾ ਬੜ ਬਰਗਦ, ਸਭ ਮੇਰੇ ਹੀ ਨਾਂ
ਫਾਰਸ ਦੀ ਖਾੜੀ ਤੋਂ, ਮੈਂ ਇੱਥੇ ਆਇਆ ਹਾਂ।
ਨੀਮ ਪਹਾੜੀ ਵਣਾਂ ਵਿਚ, ਮੈਦਾਨੀ ਵੀ ਉੱਗ ਆਉਂਦਾ
ਚੌਕ ਚੁਰਸਤੇ ਹਰ ਕੋਈ, ਸੜਕਾਂ ਕੰਢੇ ਮੈਨੂੰ ਲਗਾਉਂਦਾ।
ਤੀਹ ਮੀਟਰ ਕੱਦ ਮੇਰਾ, ਹੇਠਾਂ ਲਟਕਣ ਜੜਾਂ ਹਵਾਈ
ਧਰਤੀ ਨੂੰ ਛੂਹ ਜਾਵਣ, ਅੰਦਰ ਧਸਦੀਆਂ ਦੇਣ ਦਿਖਾਈ।
ਧੁੱਪਾਂ ਵਿਚ ਰਾਹਗੀਰ ਬੈਠਦੇ, ਦੇ ਕੇ ਜਾਣ ਦੁਆਵਾਂ
ਪੱਤਿਆਂ ਦੇ ਨਾਲ ਭਰੀਆਂ ਟਾਹਣੀਆਂ, ਜੀਕੁਣ ਮੇਰੀਆਂ ਬਾਹਵਾਂ।
ਬੀਜ ਮੇਰੇ ਛੱਤਾਂ ਦੀਵਾਰਾਂ ’ਤੇ, ਨੇ ਉੱਗ ਆਉਂਦੇ
ਵੱਡੇ ਹੋ ਕੇ ਕੰਧਾਂ ਪਾੜਨ, ਤਾਂ ਲੋਕੀਂ ਬੁਰਾ ਮਨਾਉਂਦੇ।
ਮੇਰੀਆਂ ਗੋਲ੍ਹਾਂ ਖਾਣ ਨੂੰ, ਪੰਛੀ ਉੱਡ ਕੇ ਆਉਂਦੇ
ਪੱਤੇ ਮੋੜ ਕੇ ਪੀਪਣੀਆਂ, ਨੇ ਜੁਆਕ ਬਣਾਉਂਦੇ।
ਗੋਲ੍ਹਾਂ ਨੂੰ ਤਾਂ ਬਾਂਦਰ, ਬੜੇ ਮਜ਼ੇ ਨਾਲ ਖਾਂਦੇ
ਪੱਤੇ ਮੇਰੇ ਜਾਨਵਰਾਂ ਦਾ, ਚਾਰਾ ਵੀ ਬਣ ਜਾਂਦੇ।
ਪੱਤਾ ਤੋੜ ਕੇ ਤੱਕਿਓ ਮੇਰਾ, ਦੁੱਧ ਜੇਹਾ ਰਿਸਦਾ
ਇਹ ਦੰਦਾਂ, ਜੋੜਾਂ ਦੀ ਦਾਰੂ, ਫਾਇਦਾ ਲਓ ਇਸਦਾ।
ਮੇਰੇ ਵਿਚ ਦਵਾਈਆਂ ਦੇ, ਗੁਣ ਹੁੰਦੇ ਹੋਰ ਬਥੇਰੇ
ਪੱਕਦਾ ਹੋਵੇ ਨਾ ਫੋੜਾ, ਤਾਂ ਪੱਤੇ ਬੰਨ੍ਹਦੇ ਮੇਰੇ।
ਮੈਂ ਸਾਹ ਦੇਂਦਾ ਥੋਨੂੰ, ਮੇਰੇ ਵੱਡੇ ਵੱਡੇ ਟਾਹਣ
ਇਨ੍ਹਾਂ ਟਾਹਣਾਂ ’ਤੇ ਸਾਉਣ ਮਹੀਨੇ, ਕੁੜੀਆਂ ਪੀਘਾਂ ਪਾਉਣ।
ਕੋਈ ਖੁੱਲ੍ਹੀ ਡੁੱਲ੍ਹੀ ਥਾਂ ’ਤੇ, ਇਕ ਬਰੋਟਾ ਲਾਇਓ
ਹੋ ਗਈ ਹਵਾ ਪਲੀਤ, ਤੁਸੀਂ ਇਕ ਕਰਮ ਕਮਾਇਓ।
-ਹਰੀ ਕ੍ਰਿਸ਼ਨ ਮਾਇਰ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.