ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਬਾਲ ਕਿਆਰੀ

Posted On September - 7 - 2019

ਕਾਟੋ

ਉੱਚੀਆਂ ਲੰਮੀਆਂ ਛਾਲਾਂ ਮਾਰਦੀ
ਹਰ ਇਕ ਨੂੰ ਹੈ ਭਾਂਦੀ ਕਾਟੋ।
ਲੱਗਦੀ ਬੜੀ ਪਿਆਰੀ ਉਦੋਂ
ਜਦੋ ਟਕ-ਟਕ ਕਰਕੇ ਖਾਂਦੀ ਕਾਟੋ।
ਚੁਸਤ ਅਤੇ ਚਾਲਾਕ ਲੱਗਦੀ
ਜਦੋਂ ਦੇਖ ਕੇ ਭੱਜ ਜਾਂਦੀ ਕਾਟੋ।
ਇੱਧਰ ਉੱਧਰ ਭੱਜ ਨੱਠ ਕੇ
ਫਿਰ ਹੰਭ ਹਾਰ ਜਾਂਦੀ ਕਾਟੋ।
ਚੁਪਕੇ ਚੁਪਕੇ ਜਦੋਂ ਦੌੜਦੀ
ਲੱਗਦੀ ਹੁੰਦੀ ਸ਼ਰਮਾਂਦੀ ਕਾਟੋ।
ਜਦੋਂ ਕੋਈ ਪੁਚਕਾਰੇ ਇਸਨੂੰ
ਤਾਂ ਫੁੱਲੀ ਨਹੀਂ ਸਮਾਂਦੀ ਕਾਟੋ।
ਫ਼ਸਲਾਂ ਵਿਚੋਂ ਚੁਗ ਚੁਗ ਕੇ
ਬੱਚਿਆਂ ਨੂੰ ਖਵਾਂਦੀ ਕਾਟੋ।

-ਪ੍ਰੋ. ਮਹਿੰਦਰ ਪਾਲ ਸਿੰਘ ਘੁਡਾਣੀ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.