ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਬਾਬਾ ਲਖਮੀ ਦਾਸ ਦੇ ਨਾਮ ’ਤੇ ਗੇਟ ਦਾ ਨੀਂਹ ਪੱਥਰ ਰੱਖਿਆ

Posted On September - 17 - 2019

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ (ਬਟਾਲਾ), 16 ਸਤੰਬਰ

ਗੇਟ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ।

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਕੌਮਾਂਤਰੀ ਕਸਬਾ ਡੇਰਾ ਬਾਬਾ ਨਾਨਕ ਦੀ ਦਿੱਖ ਨਿਖਾਰਨ ਲਈ ਕਈ ਪ੍ਰਾਜੈਕਟ ਆਰੰਭੇ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਵਿੱਚ ਇੱਕ ਦੀ ਉਸਾਰੀ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੋਂ ਦੇ ਜੋੜੀਆਂ ਵਾਲੇ ਚੌਕ ਵਿੱਚ ਬਾਬਾ ਲਖਮੀ ਦਾਸ ਗੇਟ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਸ ਗੇਟ ’ਤੇ 20 ਲੱਖ ਰੁਪਏ ਖਰਚ ਆਵੇਗਾ। ਸ੍ਰੀ ਰੰਧਾਵਾ ਨੇ ਦੱਸਿਆ ਕਿ ਪਿੰਡ ਜੋੜੀਆਂ ਕੋਲ ਬਾਬਾ ਅਜਿਤਾ ਰੰਧਾਵਾ ਦੇ ਨਾਮ ’ਤੇ ਹਵੇਲੀ ਬਣਾਈ ਜਾ ਰਹੀ ਹੈ,ਜਿਸ ’ਤੇ ਦਸ ਕਰੋੜ ਰੁਪਏ ਖ਼ਰਚ ਆਵੇਗਾ। ਉਨ੍ਹਾਂ ਦੱਸਿਆ ਕਿ ਜਿਸ ਸਥਾਨ ਤੋਂ ਪਹਿਲਾ ਦੂਰਬੀਨ ਰਾਹੀਂ ਦਰਸ਼ਨ ਕੀਤੇ ਜਾਂਦੇ ਸਨ, ਯਤਨ ਹੋਵੇਗਾ ਕਿ ਉਥੇ ਦੋ ਮੰਜ਼ਿਲਾ ਇਮਾਰਤ ਉਸਾਰੀ ਜਾਵੇਗੀ, ਤਾਂ ਜੋ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀ ਦਰਸ਼ਨ ਅਸਾਨੀ ਨਾਲ ਕਰ ਸਕਣ। ਸ਼੍ਰੀ ਰੰਧਾਵਾ ਨੇ ਦੱਸਿਆ ਕਿ, ਡੇਰਾ ਬਾਬਾ ਨਾਨਕ ਵਿੱਚ ਪੰਜਾਬ ਕੈਬਨਿਟ ਮੰਡਲ ਦੀ ਅਹਿਮ ਬੈਠਕ 19 ਸਤੰਬਰ ’ਤੇ ਹੋਵੇਗੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਮੀਟਿੰਗ ਦੌਰਾਨ ਕੈਪਟਨ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲੈਣਗੇ। ਉਨ੍ਹਾਂ ਕਿਹਾ ਕਿ ਪਿੰਡ ਹਰੂਵਾਲ ਕੋਲ ਬਾਬਾ ਸ੍ਰੀ ਚੰਦ ਦੇ ਨਾਮ ’ਤੇ ਯਾਦਗਾਰ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਮਾ ਕੋਲ ਹੋ ਰਹੇ ਕੰਮ ਵੀ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ। ਇਹ ਕੰਮ 5 ਨਵੰਬਰ ਤੋਂ ਪਹਿਲਾ ਪਹਿਲਾ ਮੁਕੰਮਲ ਕਰ ਲਿਆ ਜਾਵੇਗਾ।


Comments Off on ਬਾਬਾ ਲਖਮੀ ਦਾਸ ਦੇ ਨਾਮ ’ਤੇ ਗੇਟ ਦਾ ਨੀਂਹ ਪੱਥਰ ਰੱਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.