ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬਲਾਕ ਸਮਿਤੀ ਮੈਂਬਰ ਦੇ ਪਤੀ ਨੂੰ ਨਸ਼ੇ ਦੇ ਝੂਠੇ ਕੇਸ ’ਚ ਫਸਾਉਣ ਦਾ ਦੋਸ਼

Posted On September - 3 - 2019

ਪਾਲ ਸਿੰਘ ਨੌਲੀ
ਜਲੰਧਰ, 2 ਸਤੰਬਰ

ਲਵਪ੍ਰੀਤ ਕੌਰ ਦੇ ਪਿੰਡ ਵਾਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

ਪਿੰਡ ਰਾਏਪੁਰ ਰਸੂਲਪੁਰ ਦੇ ਲੋਕਾਂ ਨੇ ਕਮਿਸ਼ਨਰੇਟ ਪੁਲੀਸ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪਿੰਡ ਦੇ ਵਾਸੀ ਪ੍ਰਿਥੀਪਾਲ ਸਿੰਘ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ ਤੇ ਕਥਿਤ ਸਿਆਸੀ ਰੰਜ਼ਿਸ਼ ਕਾਰਨ ਝੂਠਾ ਕੇਸ ਦਰਜ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਦੀ ਹਾਜ਼ਰੀ ਵਿਚ ਪ੍ਰਿਥੀਪਾਲ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਪੁਲੀਸ ਨੇ ਦਿੱਲੀ ਤੋਂ 29 ਅਗਸਤ ਨੂੰ ਉਦੋਂ ਚੁੱਕਿਆ ਸੀ, ਜਦੋਂ ਉਹ ਕਿਸੇ ਦੀ ਮਦਦ ਵਾਸਤੇ ਗਿਆ ਸੀ। ਉਸ ਦੇ ਪਤੀ ਨਾਲ ਲੜਕਾ ਤੇ ਲੜਕੀ ਵੀ ਸੀ, ਜੋ ਆਪਣੇ ਆਪ ਨੂੰ ਭੈਣ-ਭਰਾ ਦੱਸ ਰਹੇ ਸਨ।
ਲਵਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹੈ ਤੇ ਬਲਾਕ ਸਮਿਤੀ ਦੀ ਮੈਂਬਰ ਹੈ, ਨੇ ਦੱਸਿਆ ਕਿ ਉਸ ਦਾ ਪਤੀ ਖੇਤੀਬਾੜੀ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਰਾਮਾਮੰਡੀ ਪੁਲੀਸ ਨੇ ਉਸ ਦੇ ਪਤੀ ਦੀ ਗ੍ਰਿਫ਼ਤਾਰੀ ਢਿਲਵਾਂ ਪਿੰਡ ਕੋਲੋਂ ਦਿਖਾਈ ਹੈ ਤੇ ਉਸ ਦੀ ਜੇਬ ਵਿਚੋਂ 550 ਗ੍ਰਾਮ ਅਤੇ ਉਸ ਨਾਲ ਦਿੱਲੀ ਗਏ ਅਮਿਤ ਸੈਮੂਅਲ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪਤੀ ਦੇ ਮੋਬਾਈਲ ਦੀਆਂ ਲੋਕੇਸ਼ਨਾਂ ਕਢਵਾਈਆਂ ਜਾਣ ਤਾਂ ਜੋ ਸੱਚ ਸਾਹਮਣੇ ਆ ਸਕੇ।
ਉਧਰ, ਪੁਲੀਸ ਨੇ ਇਸ ਮਾਮਲੇ ਵਿਚ 30 ਅਗਸਤ ਨੂੰ ਥਾਣਾ ਰਾਮਾਮੰਡੀ ਵਿਚ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਢਿੱਲਵਾਂ ਚੌਕ ਵਿਚ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਸਵਾਰ ਭੱਜਣ ਲੱਗੇ, ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਪ੍ਰਿਥੀਪਾਲ ਸਿੰਘ ਵਾਸੀ ਰਾਏਪੁਰ ਅਤੇ ਅਮਨ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ ਹੈ ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ।


Comments Off on ਬਲਾਕ ਸਮਿਤੀ ਮੈਂਬਰ ਦੇ ਪਤੀ ਨੂੰ ਨਸ਼ੇ ਦੇ ਝੂਠੇ ਕੇਸ ’ਚ ਫਸਾਉਣ ਦਾ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.